ਪਟਿਆਲਾ

ਦਸਮੇਸ਼ ਖ਼ਾਲਸਾ ਕਾਲਜ ਵੱਲੋਂ ਕੇਂਦਰੀ ਅੰਤਰਿਮ ਬਜਟ ਦੇ ਲਾਈਵ ਸੈਸ਼ਨ ਦਾ ਆਯੋਜਨ

ਜ਼ੀਰਕਪੁਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਦਸਮੇਸ਼ ਖਾਲਸਾ ਕਾਲਜ, ਜ਼ੀਰਕਪੁਰ ਦੇ ਪੀ.ਜੀ ਵਿਭਾਗ, ਕਾਮਰਸ ਅਤੇ ਇਕਨਾਮਿਕਸ ਵੱਲੋਂ ਕਾਲਜ ਸਟਾਫ ਅਤੇ ਵਿਦਿਆਰਥੀਆਂ ਲਈ 2024 ਦੇ ਕੇਂਦਰੀ ਅੰਤਰਿਮ ਬਜਟ ਦਾ ਲਾਈਵ ਸੈਸ਼ਨ ਆਯੋਜਿਤ ਕੀਤਾ। ਕਾਮਰਸ ਵਿਭਾਗ ਦੇ ਡਾ. ਜੋਤੀ ਸਲੂਜਾ ਨੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੂੰ ਬਜਟ, ਵਿੱਤੀ ਸਾਲ, ਮਾਲੀਆ ਅਤੇ ਖਰਚੇ ਬਾਰੇ ਜਾਣੂ ਕਰਵਾਇਆ।

ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਹਿੱਤ ਪ੍ਰਿੰਸੀਪਲ ਡਾ. ਕਰਮਬੀਰ ਸਿੰਘ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਬਜਟ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ| ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਸਾਡੇ ਰੋਜ਼ਾਨਾ ਜ਼ਿੰਦਗੀ ਉੱਤੇ ਬਜਟ ਦੇ ਪ੍ਰਭਾਵ ਨੂੰ ਉਜਾਗਰ ਕਰਕੇ ਕੀਤੀ। ਕਾਮਰਸ ਵਿਭਾਗ ਦੇ ਮੁਖੀ ਅਤੇ ਵਾਇਸ ਪ੍ਰਿੰਸੀਪਲ ਪ੍ਰੋ. ਪ੍ਰਭਜੀਤ ਸਿੰਘ ਨੇ ਟੈਕਸ ਸਲੈਬਾਂ ਅਤੇ ਕਾਰਪੋਰੇਟ ਟੈਕਸਾਂ ਬਾਰੇ ਚਰਚਾ ਕਰਦੇ ਹੋਏ ਸੈਸ਼ਨ ਦੀ ਸਮਾਪਤੀ ਕੀਤੀ। ਡਾ: ਟੀਨਾ ਸਿੰਘ, ਮੁਖੀ, ਇਕਨਾਮਿਕਸ ਵਿਭਾਗ ਨੇ ਸੱਭ ਦਾ ਕੀਤਾ। ਇਸ ਮੌਕੇ ਸਾਰੇ ਸਟਾਫ਼ ਮੈਂਬਰ ਹਾਜ਼ਰ ਸਨ ।

Leave a Reply

Your email address will not be published. Required fields are marked *