ਪਟਿਆਲਾ

ਟੈਕਨੀਕਲ ਸਰਵਿਸਜ ਯੂਨੀਅਨ ਵੱਲੋਂ 16 ਫਰਵਰੀ ਨੂੰ ਮੁਕੰਮਲ ਹੜਤਾਲ ਦਾ ਐਲਾਨ।

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਟੈਕਨੀਕਲ ਸਰਵਿਸਜ ਯੂਨੀਅਨ ਦੇ ਪ੍ਰਧਾਨ ਸਾਥੀ ਕਿ ਸਨ ਸਿੰਘ ਔਲਖ ਜਨਰਲ ਸਕੱਤਰ ਸਾਥੀ ਪ੍ਰਮੋਦ ਕੁਮਾਰ ਨੇ ਸ਼ਾਂਝੇ ਪੈ੍ਸ ਬਿਆਨ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਕੇਂਦਰੀ ਜੱਥੇਬੰਦੀਆਂ ਦੇ ਸੱਦੇ ਤੇ ਮੁਲਕ ਪੱਧਰ ਦੇ ਮਜ਼ਦੂਰਾਂ ਮੁਲਾਜ਼ਮਾਂ ਕਿਸਾਨਾਂ ਨਾਲ ਇਕਮੁੱਠਤਾ ਪ੍ਰਗਟ ਕਰਨ ਲਈ ਬਿਜਲੀ ਮੁਲਾਜ਼ਮਾਂ ਵੱਲੋਂ 16 ਫਰਵਰੀ ਨੂੰ ਮੁਕੰਮਲ ਹੜਤਾਲ ਕੀਤੀ ਜਾਵੇਗੀ।ਇਸ ਮੌਕੇ ਟੈਕਨੀਕਲ ਸਰਵਿਸਜ ਯੂਨੀਅਨ,ਜੌਇਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਵੱਲੋਂ ਸਾਂਝੇ ਤੌਰ ਤੇ ਹੜਤਾਲ ਦਾ ਨੋਟਿਸ ਪਾਵਰ ਕੰਪਨੀਆਂ ਦੀ ਮੈਨੇਜਮੈਂਟ ਨੂੰ ਦਿੱਤਾ ਗਿਆ। ਇਸ ਮੌਕੇ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਕਿ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਮਜ਼ਦੂਰਾਂ, ਮੁਲਾਜਮਾਂ ਅਤੇ ਕਿਸਾਨਾਂ ਉਪਰ ਸੰਸਾਰ ਬੈਂਕ, ਕੋਮਾਂਤਰੀ ਮੁਦਰਾ ਫੰਡ ਵਰਗੀਆਂ ਸਾਮਰਾਜੀ ਸੰਸਥਾਵਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਿੱਜੀਕਰਨ ਦਾ ਹੱਲਾ ਤੇਜ ਕੀਤਾ ਹੋਇਆ ਹੈ।ਇਸ ਹੱਲੇ ਤਹਿਤ ਬਿਜਲੀ, ਬੈਕਿੰਗ, ਬੀਮਾ, ਰੇਲਵੇ ਵਰਗੇ ਬੁਨਿਆਦੀ ਅਦਾਰਿਆਂ ਖਾਣਾਂ, ਜਮੀਨਾਂ ਅਤੇ ਪਾਣੀਆਂ ਵਰਗੇ ਕੁਦਰਤੀ ਸਾਧਨਾਂ ਉਪਰ ਲੁਟੇਰੇ ਕਾਰਪੋਰੇਟ ਘਰਾਣਿਆਂ ਦਾ ਕਬਜਾ ਕਰਵਾਇਆ ਜਾ ਰਿਹਾ ਹੈ ਤਾਂ ਜੋ ਮਿਹਨਤੀ ਲੋੋਕਾਂ ਦੀ ਲੁੱਟ—ਖਸੁੱਟ ਹੋਰ ਤਿੱਖੀ ਕਰਕੇ ਕਾਰਪੋਰੇਟ ਘਰਾਣਿਆਂ ਦੇ ਅੰਨੇ ਮੁਨਾਫਿਆਂ ਵਿਚ ਹੋਰ ਵਾਧਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਪੱਕੇ ਰੁਜਗਾਰ, ਪੱਕੀ ਉਜਰਤੀ ਪ੍ਰਣਾਲੀ, ਪਹਿਲੀਆਂ ਸੇਵਾ ਸ਼ਰਤਾਂ ਅਤੇ ਪਹਿਲੀ ਲਾਭਕਾਰੀ ਪੈਨਸ਼ਨ ਯੋਜਨਾ ਦਾ ਖਾਤਮਾ ਕੀਤਾ ਜਾ ਰਿਹਾ ਹੈ।ਪਹਿਲੇ ਕਿਰਤ ਕਾਨੂੰਨਾਂ ਦਾ ਖਾਤਮਾ ਕਰਕੇ ਉਨਾਂ ਦੀ ਥਾਚਾਰ ਲੇਬਰ ਕੋਡ ਲਾਗੂ ਕਰਕੇ ਮਜਦੂਰਾਂ ਨੂੰ ਬੰਧੂਆ ਮਜਦੂਰ ਬਨਾਉਣ ਲਈ ਰੱਸੇ ਪੈੜੇ ਵੱਟੇ ਜਾ ਰਹੇ ਹਨ। ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਤਿਲਕਾਉਣ ਲਈ ਫਿਰਕੂ, ਜਜਬਾਤੀ, ਜਾਤਪਾਤੀ ਮੁੱਦੇ ਉਭਾਰ ਕੇ ਸਮਾਜ ਨੂੰ ਫਿਰਕੂ ਲੀਹਾਂ ਤੇ ਵੰਡਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਪੰਜਾਬ ਸਰਕਾਰ ਅਤੇ ਪਾਵਰਕਾਮ ਅਤੇ ਟ੍ਰਾਂਸਕੋ ਦੀ ਮੈਨੇਜਮੈਂਟ ਵੱਲੋਂ ਵੀ ਕੇਂਦਰ ਸਰਕਾਰ ਦੀ ਰਾਹ ਤੇ ਤੁਰਦਿਆਂ ਪੱਕੇ ਰੁਜਗਾਰ ਦਾ ਉਜਾੜਾ ਕੀਤਾ ਜਾ ਰਿਹਾ ਹੈ। ਅਸਾਮੀਆਂ ਖਤਮ ਕੀਤੀਆਂ ਜਾ ਰਹੀਆਂ ਹਨ ਅਤੇ ਖਾਲੀ ਅਸਾਮੀਆਂ ਅਨੁਸਾਰ ਭਰਤੀ ਨਹੀਂ ਕੀਤੀ ਜਾ ਰਹੀ ਹੈ। ਕੱਚੇ ਕਾਮੇ ਪੱਕੇ ਨਹੀ ਕੀਤੇ ਜਾ ਰਹੇ ਹਨ। ਖਜਾਨਾ ਖਾਲੀ ਹੋਣ ਦਾ ਬਹਾਨਾ ਬਣਾ ਕੇ ਮੁਲਾਜਮਾਂ ਦੀਆਂ ਤਨਖਾਹਾਂ ਭੱਤਿਆਂ ਨੂੰ ਖੋਰਾ ਲਾਇਆ ਜਾ ਰਿਹਾ ਹੈ।ਸੀ.ਆਰ.ਏ. 295/19 ਤਹਿਤ ਭਰਤੀ 25 ਮੁਲਾਜਮਾਂ ਨੂੰ ਟਰਮੀਨੇਟ ਕਰਕੇ ਅਤੇ ਤਿੰਨ ਸਾਲ ਦਾ ਪਰਖਕਾਲ ਸਮਾਂ ਪੂਰੇ ਕਰ ਚੁੱਕੇ ਬਾਕੀ ਮੁਲਾਜ਼ਮਾਂ ਨੂੰ ਪੂਰੀਆਂ ਤਨਖਾਹਾਂ ਨਾਂ ਦੇ ਕੇ ਉਹਨਾਂ ਨਾਲ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ। ਵਾਰ—ਵਾਰ ਵਾਅਦਾ ਕਰਨ ਦੇ ਬਾਵਜੂਦ ਡਿਸਮਿਸ ਆਗੂਆਂ ਨੂੁੰ ਬਹਾਲ ਅਤੇ ਹੋਰ ਵਿਕਟੇਮਾਈਜੇੇਸ਼ਨਾਂ ਹੱਲ ਨਹੀ ਕੀਤੀਆਂ ਜਾ ਰਹੀਆਂ ਹਨ।ਪਹਿਲੇ ਕਿਰਤ ਕਾਨੂੰਨਾਂ ਨੂੰ ਖਤਮ ਅਤੇ ਸੰਘਰਸ਼ ਕਰਨ ਦੇ ਹੱਕਾਂ ਉਪਰ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਇਸ ਮੌਕੇ ਬਿਜਲੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਪੈਨਸ਼ਨਾਂ ਕੱਟਣ ਦੇ ਵਿਰੋਧ ਵਿਚ ਜਥੇਬੰਦੀਆਂ ਦਾ ਸਾਂਝਾ ਵਫਦ ਡਾਇਰੈਕਟਰ ਵਿੱਤ ਨੂੰ ਮਿਲ ਕੇ ਸਖ਼ਤ ਇਤਰਾਜ਼ ਜਤਾਇਆ ਗਿਆ। ਇਸ ਦੌਰਾਨ ਮੁੱਖ ਦਫਤਰ ਦੇ ਗੇਟ ਅੱਗੇ ਬਿਜਲੀ ਮੁਲਾਜ਼ਮਾਂ ਵੱਲੋਂ ਸਾਂਝੇ ਤੌਰ ਤੇ ਰੋਸ਼ ਪ੍ਰਦਰਸਨ ਕੀਤਾ ਗਿਆ। ਜਿਸ ਨੂੰ ਟੈਕਨੀਕਲ ਸਰਵਿਸਜ ਯੂਨੀਅਨ ਦੇ ਜਨਰਲ ਸਕੱਤਰ ਸਾਥੀ ਪ੍ਰਮੋਦ ਕੁਮਾਰ,ਜੋਇਂਟ ਫੋਰਮ ਦੇ ਜਨਰਲ ਸਕੱਤਰ ਸਾਥੀ ਹਰਪਾਲ ਸਿੰਘ ਏਕਤਾ ਮੰਚ ਦੇ ਆਗੂ ਸਾਥੀ ਨਰਿੰਦਰ ਸਿੰਘ ਚਾਹਲ ਇੰਜਨੀਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਾਥੀ ਅਜੈਪਾਲ ਸਿੰਘ ਅਟਵਾਲ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਹੈਡ ਆਫਿਸ ਯੂਨੀਅਨ ਦੇ ਆਗੂ ਸਾਥੀ ਅਵਤਾਰ ਸਿੰਘ ਕੈਂਥ ਵੱਲੋਂ ਨਿਭਾਈ ਗਈ

Leave a Reply

Your email address will not be published. Required fields are marked *