ਪਟਿਆਲਾ

ਵਿਧਾਇਕ ਅਜੀਤਪਾਲ ਕੋਹਲੀ ਨੇ ਨਵ ਨਿਯੁਕਤ ਜਿਲ੍ਹਾਂ ਮੀਡੀਆਂ ਇੰਜਾਰਚ ਅਰਵਿੰਦਰ ਸਿੰਘ ਨੂੰ ਦਿੱਤਾ ਥਾਪੜਾ

ਪਟਿਆਲਾ 7 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਵੱਲੋਂ ਆਗਾਮੀ ਚੌਣਾਂ ਦੇ ਮੱਦਦੇਨਜ਼ਰ ਤਿਆਰੀਆਂ ਜੋਰਾ ਤੇ ਹਨ। ਜਿਸ ਲਈ ਸਮਾਜ ਵਿੱਚ ਸੁੱਚਜੇ ਢੰਗ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਨਾਲ ਜੋੜ ਕੇ ਅਹਿਮ ਜਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸੇ ਤਹਿਤ ਪਟਿਆਲਾ ਵਿੱਚ ਲੰਮੇ ਸਮੇਂ ਤੋਂ ਪੱਤਰਕਾਰੀ ਕਰ ਰਹੇ ਅਰਵਿੰਦਰ ਸਿੰਘ ਨੂੰ ਵੀ ਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਦਾ ਮੀਡੀਆ ਇੰਚਾਰਜ ਲਗਾਇਆ ਗਿਆ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਉਨਾਂ ਨਾਲ ਇੰਟਰਨੈਸ਼ਨਲ ਅਤੇ ਵਰਲਡ ਰਿਕਾਰਡ ਹੋਲਡਰ ਤਾਇਕਵਾਡੋਂ ਕੋਚ ਸਤਵਿੰਦਰ ਸਿੰਘ ਵੀ ਮੌਜੂਦ ਰਹੇ।

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅਰਵਿੰਦਰ ਸਿੰਘ ਨੂੰ ਡਟ ਕੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਥਾਪੜਾ ਦਿੱਤਾ। ਉਨਾਂ ਇਸ ਮੌਕੇ ਹੋਰਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਤੇ ਪੰਜਾਬ ਨੂੰ ਰੰਗਲਾਂ ਪੰਜਾਬ ਬਨਾਉਣ ਲਈ ਅੱਗੇ ਆਇਆ ਜਾਵੇ। ਉਨਾਂ ਮੀਡੀਆ ਇੰਚਾਰਜ ਅਰਵਿੰਦਰ ਸਿੰਘ ਨੂੰ ਵਿਸ਼ਵਾਸ਼ ਦਵਾਇਆ ਕਿ ਪਾਰਟੀ ਦੇ ਹਰ ਆਗੂ ਵੱਲੋਂ ਉਨਾਂ ਨੂੰ ਮਿਲੀ ਜਿੰਮੇਵਾਰੀ ਨੂੰੁ ਹੋਰ ਖੂਬ ਨਿਭਾਉਣ ਲਈ ਹਰ ਤਰ੍ਹਾਂ ਨਾਲ ਸਾਥ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਸਰਕਾਰ ਦੀਆਂ ਚੰਗੀਆਂ ਨੀਤੀਆਂ ਨੂੰ ਵੇਖ ਲੋਕ ਆਪ ਮੁਹਾਰੇ ਪਾਰਟੀ ਨਾਲ ਜੁੜ ਰਹੇ ਹਨ। ਜਿਸ ਦਾ ਸਿਹਰਾ ਉਨਾਂ ਮਾਨ ਸਰਕਾਰ ਨੂੰ ਦੇ ਸਿਰ ਬੰਨਿਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜੀਤ ਸਿੰਘ ਨਾਭਾ, ਗੁਰਚਰਨ ਸਿੰਘ ਭੰਗੂ, ਬਿੰਦਰ, ਅਮਨ ਤੇ ਹੋਰ ਯੂਥ ਆਗੂ ਮੌਜੂਦ ਰਹੇ।

Leave a Reply

Your email address will not be published. Required fields are marked *