ਪੰਜਾਬਪਟਿਆਲਾ

ਧਾਰਮਿਕ ਸਮਾਗਮ ਸਮਾਜ ਅੰਦਰ ਚੇਤਨਾ ਪੈਦਾ ਕਰਦੇ ਹਨ:— ਰਾਜੂ ਖੰਨਾ।

ਤਿਵਾੜੀ ਵੱਲੋਂ ਮੁਹੱਲੇ ਦੀ ਸੁੱਖ ਸ਼ਾਂਤੀ ਲਈ ਕਰਵਾਇਆ ਗਿਆ ਮਾਤਾ ਦਾ ਜਾਗਰਣ।

ਮੰਡੀਗੌਬਿੰਦਗੜ,7 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਧਾਰਮਿਕ ਸਮਾਗਮ ਸਮਾਜ ਅੰਦਰ ਚੇਤਨਾ ਹੀ ਪੈਦਾ ਨਹੀਂ ਕਰਦੇ ਸਗੋਂ ਇਨਸਾਨ ਨੂੰ ਅਪਣੀ ਸੰਸਕ੍ਰਿਤੀ ਤੇ ਪ੍ਰਭੂ ਸਿਮਰਨ ਨਾਲ ਵੀ ਜੋੜਦੇ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਅੱਜ ਸੀਨੀਅਰ ਯੂਥ ਅਕਾਲੀ ਆਗੂ ਸਿਵਕਾਤ ਤਿਵਾੜੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਕਾਲੋਨੀ ਲਾਡਪੁਰ ਵਾਸੀਆਂ ਦੀ ਸੁੱਖ ਸ਼ਾਂਤੀ ਲਈ ਮਾਤਾ ਨੈਣਾਂ ਦੇਵੀ ਦੇ ਕਰਵਾਏ ਗਏ ਵਿਸ਼ਾਲ ਜਾਗਰਣ ਦੀ ਜੋਤੀ ਪ੍ਰਚੰਡ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਅੱਜ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਲਾਂਭੇ ਕਰਨ ਲਈ ਧਾਰਮਿਕ ਪ੍ਰੋਗਰਾਮ, ਸੈਮੀਨਾਰ ਤੇ ਸਮਾਜ ਸੇਵੀ ਕਾਰਜਾਂ ਵੱਲ ਕੇਂਦਰਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਜਿਸ ਲਈ ਸਾਨੂੰ ਸਮੇਂ ਸਮੇਂ ਤੇ ਇਹ ਸਮਾਗ਼ਮ ਕਰਵਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਅੱਜ ਸਮਾਜ ਅੰਦਰ ਆਈ ਗਿਰਾਵਟ ਨੂੰ ਠੱਲਣ ਲਈ ਹਰ ਵਿਆਕਤੀ ਅਪਣੀ ਨੈਤਿਕ ਜ਼ਿੰਮੇਵਾਰੀ ਸਮਝ ਕੇ ਵਿਸ਼ੇਸ਼ ਯੋਗਦਾਨ ਪਾਏ।ਤਾ ਜੋ ਨਵੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਨਸ਼ਿਆਂ ਤੇ ਗੱਲ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਹਰ ਘਰ ਅਪਣੀ ਜਿੰਮੇਵਾਰੀ ਨੂੰ ਸਮਝਦਾ ਹੋਇਆ ਪਿੰਡਾ ਤੇ ਸ਼ਹਿਰਾਂ ਅੰਦਰ ਨਸ਼ੇ ਵੇਚਣ ਵਾਲਿਆਂ ਤੇ ਜਿਥੇ ਨਜ਼ਰ ਰੱਖੇ ਉਥੇ ਉਹਨਾਂ ਨੂੰ ਕਾਬੂ ਕਰਕੇ ਤੁਰੰਤ ਪ੍ਰਸ਼ਾਸਨ ਹਵਾਲੇ ਵੀ ਕਰੇ।ਤਾ ਜੋ ਨਸ਼ਾ ਤਸਕਰਾਂ ਨੂੰ ਠੱਲ੍ਹਿਆ ਜਾ ਸਕੇ।

ਉਹਨਾਂ ਸਿਵਕਾਤ ਤਿਵਾੜੀ ਤੇ ਸਮੁੱਚੇ ਪਰਿਵਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਿਵਾੜੀ ਪਰਿਵਾਰ ਵੱਲੋਂ ਹਮੇਸ਼ਾ ਸਮੇਂ ਸਮੇਂ ਤੇ ਜਿਥੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਮੋਹਰੀ ਰੋਲ ਅਦਾ ਕੀਤਾ ਜਾਂਦਾ ਹੈ। ਉਥੇ ਉਹਨਾਂ ਵੱਲੋਂ ਸਮਾਜ ਸੇਵੀ ਤੇ ਧਾਰਮਿਕ ਕਾਰਜ ਕਰਵਾ ਕੇ ਸੰਗਤਾ ਨੂੰ ਮਾਤਾ ਨੈਣਾਂ ਦੇਵੀ ਦੇ ਚਰਨਾਂ ਨਾਲ ਜੋੜਨ ਦਾ ਯਤਨ ਵੀ ਕੀਤਾ ਜਾਂਦਾ ਹੈ।ਇਸ ਮੌਕੇ ਤੇ ਜਿਥੇ ਉੱਘੀ ਭਜਨ ਮੰਡਲੀ ਰਮਨ ਰੋਮੀ ਮੰਡੀਗੌਬਿੰਦਗੜ ਵੱਲੋਂ ਸਾਰੀ ਰਾਤ ਮਾਤਾ ਦੀਆਂ ਭੇਟਾਵਾਂ ਗਾ ਕੇ ਸੰਗਤਾਂ ਨੂੰ ਬੰਨੀ ਰੱਖਿਆਂ ਉਥੇ ਯੂਥ ਆਗੂ ਸਿਵਕਾਤ ਤਿਵਾੜੀ ਵੱਲੋਂ ਮੁੱਖ ਮਹਿਮਾਨ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਤੇ ਜਥੇਦਾਰ ਜਰਨੈਲ ਸਿੰਘ ਮਾਜਰੀ, ਜਤਿੰਦਰ ਸਿੰਘ ਧਾਲੀਵਾਲ,ਭਿੰਦਰ ਸਿੰਘ ਪ੍ਰਧਾਨ,ਕੌਸਲ ਮਿਸ਼ਰਾ,ਇਸਤਰੀ ਅਕਾਲੀ ਦਲ ਦੀ ਆਗੂ ਬੀਬੀ ਸੁਖਵਿੰਦਰ ਕੌਰ ਸੁੱਖੀ,ਬੀਬੀ ਪੂਨਮ ਗੋਸਾਈ,ਯੂਥ ਆਗੂ ਅੰਗਰੇਜ਼ ਸਿੰਘ ਲਾਡਪੁਰ,ਸੁਧੀਰ ਤਿਵਾੜੀ,ਬੇਬੀ ਦੇਵੀ,ਸੱਭਿਅਤਾ ਤਿਵਾੜੀ, ਰਣਧੀਰ ਸਿੰਘ ਪੱਪੀ,ਮਨੀਕਾਤ ਲਾਡਪੁਰ, ਰਜਨੀਕਾਂਤ ਲਾਡਪੁਰ, ਯੂਥ ਆਗੂ ਅਮਰਜੀਤ ਸਿੰਘ ਲਾਡਪੁਰ, ਜਸਪਾਲ ਸਿੰਘ ਢਿੱਲੋਂ, ਰੌਸਨ ਸਿੰਘ ਮੰਡੀ,ਯੂਥ ਆਗੂ ਯਸ ਵਰਮਾ,ਸੋਹਣ ਸਿੰਘ ਫੌਜੀ, ਅਭਿਸ਼ੇਕ ਸਿੰਘ,ਵਿੱਕੀ ਸੈਣੀ,ਮੁਨੀਸ ਗੁਪਤਾ, ਕੌਂਸਲਰ ਸੋਮਨਾਥ ਅਜਨਾਲੀ,ਅਮਿਤ ਤਿਵਾੜੀ, ਰਣਧੀਰ ਸਿੰਘ ਮੰਡੀ,ਬੀਬੀ ਰੁਪਿੰਦਰ ਕੌਰ ਮੰਡੀ,ਅਮਨ ਸਿੰਘ ਲਾਡਪੁਰ,ਸਿਮਰਨ ਬੇਬੀ ਅਮਲੋਹ,ਲੱਖੀ ਔਜਲਾ,ਹਰਕੰਵਲ ਅਮਲੋਹ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।ਇਸ ਮੌਕੇ ਤੇ ਗੁਰੂ ਦੇ ਲੰਗਰ ਵੀ ਅਤੁੱਟ ਵਰਤਾਏ ਗਏ।

Leave a Reply

Your email address will not be published. Required fields are marked *