ਪਟਿਆਲਾ

ਕਾਂਗਰਸੀ ਆਗੂਆ ਨੇ ਕੀਤਾ ਸੰਜੀਵ ਸ਼ਰਮਾ ਬਿੱਟੂ ਦਾ ਸਨਮਾਨ

ਪਟਿਆਲਾ 15 ਜੁਲਾਈ (ਮਧੂਸਾਰ ਬਿਊਰੋ)

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਕੌਂਸਲਰ ਅਤੇ ਨਗਰ ਨਿਗਮ ਵਿਚ ਵਿਰੋਧੀ ਧਿਰ ਦੇ ਨੇਤਾ ਸੰਜੀਵ ਸ਼ਰਮਾ ਬਿੱਟੂ ਨੂੰ, ਪੰਜਾਬ ਅਰਬਨ ਡਿਵੈਲਪਮੈਂਟ ਸੈਲ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਇਸ ਮੋਕੇ ਸੀਨੀਅਰ ਕਾਂਗਰਸੀ ਆਗੂ ਵਿਸ਼ਵਾਸ ਸੈਣੀ ਕਾਲੂ ਅਤੇ ਵਿਨੋਦ ਅਰੋੜਾ ਕਾਲੂ ਦੀ ਅਗਵਾਈ ਹੇਠ ਕਾਂਗਰਸੀ ਅਹੁੱਦੇਦਾਰਾਂ ਨੇ ਸੰਜੀਵ ਸ਼ਰਮਾ ਬਿੱਟੂ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਸਿਰੋਪਾਓ ਪਾ ਕੇ ਵਿਸ਼ੇਸ ਸਨਮਾਨ ਕੀਤਾ।
ਇਸ ਮੋਕੇ ਵਿਸ਼ਵਾਸ ਸੈਣੀ ਨੇ ਬੋਲਦਿਆ ਕਿਹਾ ਕਿ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਇਕ ਇਮਾਨਦਾਰ ਛਵੀ ਵਾਲੇ ਵਿਅਕਤੀ ਨੂੰ ਇਸ ਅਹਿਮ ਡਿਵੈਲਪਮੈਂਟ ਸੈਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਨੇ ਅੱਗੇ ਕਿਹਾ ਇਸ ਗੱਲ ਨਾਲ ਕਾਂਗਰਸ ਪਾਰਟੀ ਵਿੱਚ ਹੋਰ ਮਜਬੂਤੀ ਆਵੇਗੀ।ਇਸਦੇ ਨਾਲ ਹੀ ਵੱਧ ਤੋਂ ਵੱਧ ਲੋਕਾਂ ਨੂੰ ਕਾਂਗਰਸ ਪਾਰਟੀ ਨਾਲ ਜ਼ੋੜ ਕਿ 2017 ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣਨ ਵਾਲੀ ਕਾਂਗਰਸ ਦੀ ਸਰਕਾਰ ਲਈ ਇਕ ਅਹਿਮ ਰੋਲ ਅਦਾ ਕੀਤਾ ਜਾਵੇਗਾ।ਇਸ ਸੰਜੀਵ ਬਿੱਟੂ ਨੇ ਕਿਹਾ ਕਿ ਉਹ ਮਿਲੀ ਹੋਈ ਇਸ ਜਿੰਮੇਵਾਰੀ ਨੂੰ ਆਪਣੀ ਮਿਹਨਤ ਅਤੇ ਲਗਨ ਨਾਲ ਨਿਭਾਉਣਗੇ। ਇਸ ਮੋਕੇ ਕੈਪਟਨ ਅਮਰਜੀਤ ਸਿੰਘ ਸੰਧੂ, ਸੰਜੇ ਠਾਕੁਰ,ਵਿਜੇ ਕੂਕਾ ਜਨਰਲ ਸਕੱਤਰ,ਕਰਨ ਗੌੜ,ਹਰਿੰਦਰਪਾਲ ਸੈਣੀ ਡਾਇਰੈਕਟਰ ਲਾਇਨ ਕਲੱਬ, ਰਾਹੁਲ ਮਹਿਤਾ, ਵਿਸ਼ਾਲ ਥਿੰਦ,ਅਮਨ ਸੈਣੀ,ਪੁਸ਼ਪਿੰਦਰ ਸੈਣੀ,ਨਵੀਨ ਸ਼ਰਮਾ,ਜ਼ੋਹਨ ਵਾਲੀਆ ਅਤੇ ਮੋਨੂੰ ਨਾਨੀ ਆਦਿ ਕਾਂਗਰਸੀ ਅਹੁੱਦੇਦਾਰ ਵੱਡੀ ਗਿਣਤੀ ਵਿਚ ਹਾਜਰ ਸਨ।

Leave a Reply

Your email address will not be published. Required fields are marked *