ਪਟਿਆਲਾ

ਐਸ ਸੀ ਸੈਲ ਨੇ ਫੂਕਿਆ ਸਿਰਸਾ ਸਿੰਘ ਵਲਟੋਹਾ ਦਾ ਪੁਤਲਾ

ਪਟਿਆਲਾ 15 ਜੁਲਾਈ (ਮਧੂਸਾਰ ਬਿਊਰੋ)
ਭਾਰਤੀ ਸੰਵਿਧਾਨ ਦੇ ਜਨਮਦਾਤਾ ਬਾਬਾ ਸਾਹਿਬ ਡਾ.ਭੀਮ ਰਾਓ ਅੰਬੇਦਕਰ ਦੇ ਖਿਲਾਫ ਅਪਮਾਨਜਨਕ ਟਿੱਪਣੀ ਕਰਨ ਦੇ ਰੋਸ ਵੱਜੋਂ, ਵਾਲਮਿਕੀ ਸਮਾਜ ਦੇ ਆਗੂਆ ਨੇ ਐਸ ਸੀ ਸੈਲ ਪਟਿਆਲਾ ਸ਼ਹਿਰੀ ਦੇ ਚੇਅਰਮੈਨ ਸੋਨੂੰ ਸੰਗਰ ਅਤੇ ਐਸ ਸੀ ਸੈਲ ਪਟਿਆਲਾ ਦਿਹਾਤੀ ਦੇ ਚੇਅਰਮੈਨ ਮੇਜਰ ਸਿੰਘ ਦੀ ਅਗਵਾਈ ਹੇਠ, ਸਥਾਨਕ ਤੋਪ ਖਾਨਾ ਮੋੜ ਵਿਖੇ ਅਕਾਲੀ ਦਲ ਦੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਦਾ ਪੁਤਲਾ ਫੂਕ ਕੇ ਨਾਅਰੇਬਾਜੀ ਕੀਤੀ।

ਇਸ ਮੋਕੇ ਵਿਸ਼ੇਸ਼ ਤੌਰ ਤੇ ਐਸ ਸੀ ਸੈਲ ਪੰਜਾਬ ਦੇ ਵਾਈਸ ਚੇਅਰਮੈਨ ਪਰਮਿੰਦਰ ਸਿੰਘ ਅਤੇ ਬੀ.ਸੀ.ਸੈਲ ਦੇ ਚੇਅਰਮੈਨ ਰਾਜੇਸ਼ ਮੰਡੋਰਾ ਪਹੁੰਚੇ ਅਤੇ ਵਿਧਇਕ ਵਲਟੋਹਾ ਦੇ ਖਿਲਾਫ ਜੱਮ ਕੇ ਨਾਅਰੇਬਾਜੀ ਕੀਤੀ।ਇਸ ਮੋਕੇ ਸੋਨੂੰ ਸੰਗਰ ਅਤੇ ਮੇਜਰ ਸਿੰਘ ਨੇ ਬੋਲਦਿਆ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਨੇ ਬਾਬਾ ਸਾਹਿਬ ਦੇ ਖਿਲਾਫ ਟਿੱਪਣੀ ਕਰਕੇ ਦਲਿਤ ਸਮਾਜ ਨੂੰ ਕਾਫੀ ਠੇਸ ਪਹੁੰਚਾਈ ਹੈ।ਜਿਸ ਦੇ ਲਈ ਐਸੀ ਘਟੀਆ ਸੋਚ ਰੱਖਣ ਵਾਲੇ ਅਕਾਲੀ ਨੇਤਾਵਾ ਨੂੰ ਦਲਿਤ ਸਮਾਜ ਕਦੇ ਵੀ ਮਾਫ ਨਹੀ ਕਰੇਗਾ ਅਤੇ ਇਸ ਗੱਲ ਦਾ ਖਮਿਆਜਾ ਅਕਾਲੀ ਦਲ ਨੂੰ 2017 ਦੀਆਂ ਚੋਣਾ ਵਿਚ ਭੁਗਤਣਾ ਪਵੇਗਾ।ਦਲਿਤ ਸਮਾਜ ਨੇ ਮੰਗ ਕੀਤੀ ਕਿ ਅਜਿਹੇ ਅਕਾਲੀ ਨੇਤਾਵਾਂ ਨੂੰ ਜਲਦ ਹੀ ਪਾਰਟੀ ਵਿਚੋਂ ਬਰਖਾਸਤ ਕੀਤਾ ਜਾਵੇ।ਇਸ ਮੋਕੇ ਰਾਕੇਸ਼ ਕੁਮਾਰ ਹੈਪੀ,ਮਾਸਟਰ ਸੰਤ ਰਾਮ,ਰਾਜੇਸ਼ ਜੱਸੀ,ਹੰਸਾ ਸਿੰਘ,ਪ੍ਰੇਮ ਸਿੰਘ ਬਲਬੇੜਾ,ਤੇਜਾ ਸਿੰਘ ਭੱਟੀ,ਕੁਸ਼ਾਲ ਡਾਲੀਆ, ਬਲਰਾਜ ਸਿੰਘ,ਮੁਕੇਸ਼ ਕੁਮਾਰ,ਬਲਦੇਵ ਸਿੰਘ,ਕਿਸ਼ੋਰ ਡਾਲੀ,ਜੀਤ ਸਿੰਘ,ਅਜੇ ਕੁਮਾਰ,ਗੁਰਦਿਆਲ ਸਿੰਘ,ਈਸ਼ ਕੁਮਾਰ,ਕ੍ਰਿਪਾਲ ਸਿੰਘ,ਦਿਨੇਸ਼ ਕੁਮਾਰ,ਡਾ.ਹਰਪਾਲ ਸਿੰਘ,ਸੰਜੀਵ ਕੁਮਾਰ,ਰਜਿੰਦਰ ਖੋਪਾ,ਵਿਸ਼ਾਲ ਡਾਲੀਆਂ,ਸੰਦੀਪ ਖੋਖਰ ਅਤੇ ਅਮਨ ਨਾਹਰ ਆਦਿ ਵਾਲਮਿਕੀ ਸਮਾਜ ਦੇ ਆਗੂ ਵੱਡੀ ਗਿਣਤੀ ਵਿਚ ਹਾਜਰ ਸਨ।

Leave a Reply

Your email address will not be published. Required fields are marked *