ਹਰਿਆਣਾਚੰਡੀਗੜ੍ਹਪੰਜਾਬ

ਸੂਬਾ ਸਰਕਾਰ ਜਾਤੀਗਤ ਰਾਜਨੀਤੀ ਤੋਂ ਉੱਪਰ ਉੱਠ ਕੇ ਗਰੀਬਾਂ , ਨੌਜੁਆਨਾਂ, ਮਹਿਲਾਵਾਂ ਅਤੇ ਕਿਸਾਨਾਂ ਦੀ ਭਲਾਈ ਲਈ ਕਰ ਰਹੀ ਹੈ ਕੰਮ – ਮੁੱਖ ਮੰਤਰੀ

ਸ੍ਰੀ ਮਨੋਹਰ ਲਾਲ ਨੇ ਸੈਕਟਰ-15 ਸਥਿਤ ਜੈਨ ਭਵਨ ਵਿਚ ਪ੍ਰਬੁੱਧ ਨਾਗਰਿਕਾਂ ਨਾਲ ਕੀਤੀ ਮੁਲਾਕਾਤ

ਮੁੱਖ ਮੰਤਰੀ ਨੇ ਕਲਿਆਣੀ ਮਾਤਾ ਮੰਦਿਰ ਸੈਕਟਰ-15 ਵਿਚ ਮੱਥਾ ਟੇਕ ਲਿਆ ਆਸ਼ੀਰਵਾਦ , ਮੰਦਿਰ ਵਿਚ ਸਾਫ-ਸਫਾਈ ਕਰ ਧਾਰਮਿਕ ਸਥਾਨਾਂ ਨੂੰ ਸਵੱਛ ਰੱਖਣ ਦਾ ਦਿੱਤਾ ਨਿਰਦੇਸ਼

ਹਰਿਆਣਾ ਸਰਕਾਰ ਲੋਕਾਂ ਦੀ ਭਲਾਈ ਅਤੇ ਉਨ੍ਹਾਂ ਦੇ ਜੀਵਨ ਨੂੰ ਸਰਲ ਬਨਾਉਣ ਲਈ ਕਰ ਰਹੀ ਹੈ ਨਵੇਂ ਪ੍ਰਯੋਗ

ਪਰਿਵਾਰ ਪਹਿਚਾਣ ਪੱਤਰ (ਪੀਪੀਪੀ) ਪ੍ਰੋਗ੍ਰਾਮ ਦਾ ਹੋਰ ਸੂਬੇ ਵੀ ਕਰ ਰਹੇ ਹਨ ਅਨੁਸਰਣ – ਮੁੱਖ ਮੰਤਰੀ

ਚੰਡੀਗੜ੍ਹ, 11 ਫਰਵਰੀ – (ਮਧੂਸਾਰ ਬਿਊਰੋ) ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮੌਜੂਦਾ ਸਰਕਾਰ ਜਾਤੀਗਤ ਰਾਜਨੀਤੀ ਤੋਂ ਉੱਪਰ ਉੱਠ ਕੇ ਗਰੀਬਾਂ, ਨੌਜੁਆਨਾਂ, ਮਹਿਲਾਵਾਂ ਅਤੇ ਕਿਸਾਨਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਦੀ ਭਲਾਈ ਨਾਲ ਹੀ ਦੇਸ਼ ਇਕ ਵਿਕਸਿਤ ਰਾਸ਼ਟਰ ਬਣੇਗਾ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅੱਜ ਸੈਕਟਰ 15, ਪੰਚਕੂਲਾ ਸਥਿਤ ਜੈਨ ਭਵਨ ਵਿਚ ਪ੍ਰਬੁੱਧ ਨਾਗਰਿਕਾਂ ਨੁੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਹਰਿਆਣਾ ਦੇ ਵਿਧਾਨਸਭਾ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਲਿਆਣੀ ਮਾਤਾ ਮੰਦਿਰ ਸੈਕਟਰ 15 ਪੰਚਕੂਲਾ ਵਿਚ ਮੱਥਾ ਟੇਕ ਆਸ਼ੀਰਵਾਦ ਲਿਆ ਅਤੇ ਮੰਦਿਰ ਦੇ ਮੁੱਖ ਦਰਵਾਜੇ ਦੀ ਸਾਫ ਸਫਾਈ ਕਰ ਧਾਰਮਿਕ ਸਥਾਨਾਂ ਨੂੰ ਸਵੱਛ ਰੱਖਣ ਦਾ ਸੰਦੇਸ਼ ਦਿੱਤਾ।

ਅਸੀਂ ਲੋਕਤਾਂਤਰਿਕ ਮੁੱਲਾਂ ਵਿਚ ਕਰਦੇ ਹਨ ਭਰੋਸਾ – ਮੁੱਖ ਮੰਤਰੀ

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੀ ਹੀ ਨਹੀਂ ਸਗੋ ਵਿਸ਼ਵ ਦੀ ਸੱਭ ਤੋਂ ਵੱਡੀ ਲੋਕਤਾਂਤਰਿਕ ਪਾਰਟੀ ਹੈ। ਦੇਸ਼ ਵਿਚ ਅਨੇਕ ਰਾਜਨੀਤਿਕ ਪਾਰਟੀਆਂ ਹਨ ਪਰ ਜੇਕਰ ਲੋਕਤਾਂਤਰਿਕ ਢੰਗ ਨਾਲ ਚੱਲਣ ਵਾਲੀ ਕੋਈ ਪਾਰਟੀ ਹੈ ਤਾਂ ਊਹ ਭਾਂਰਤੀ ਜਨਤਾ ਪਾਰਟੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲੋਕਤਾਂਤਰਿਕ ਮੁੱਲਾਂ ਵਿਚ ਅਟੁੱਟ ਵਿਸ਼ਵਾਸ ਰੱਖਣ ਵਾਲੇ ਹਨ, ਸੂਬਾ ਸਰਕਾਰ ਹਰ ਨਾਗਰਿਕ ਦੇ ਜਨਹਿਤ ਵਿਚ ਕੰਮ ਕਰ ਰਹੀ ਹੈ।

ਹਰਿਆਣਾ ਪਰਿਵਾਰ ਪਹਿਚਾਣ ਪੱਤਰ ਪ੍ਰੋਗ੍ਰਾਮ ਨੂੰ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਮੌਜੂਦਾ ਹਰਿਆਣਾ ਸਰਕਾਰ ਪ੍ਰਯੋਗਧਮੀ ਸਰਕਾਰ ਹੈ ਅਤੇ ਲੋਕਾਂ ਦੀ ਭਲਾਈ ਅਤੇ ਉਨ੍ਹਾਂ ਦੇ ਜੀਵਨ ਨੁੰ ਸਰਲ ਬਨਾਉਣ ਦੇ ਲਈ ਅਨੇਕ ਨਵੇਂ ਪ੍ਰਯੋਗ ਕੀਤੇ ਗਏ ਹਨ। ਸ਼ੁਰੂ ਵਿਚ ਵਿਵਸਥਾਵਾਂ ਵਿਚ ਬਦਲਾਅ ਕਰਦੇ ਸਮੇਂ ਕੁੱਝ ਚਨੌਤੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਪਰਿਵਾਰ ਪਹਿਚਾਣ ਪੱਤਰ ਪ੍ਰੋਗ੍ਰਾਮ ਦਾ ਵਰਨਣ ਕਰਦੇ ਹੋਏ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਸ ਪ੍ਰੋਗ੍ਰਾਮ ਦੀ ਸ਼ੁਰੂਆਤ ਵਿਚ ਵਿਰੋਧੀ ਧਿਰ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਪਰ ਅੱਜ ਪਰਿਵਾਰ ਪਹਿਚਾਣ ਪੱਤਰ ਪ੍ਰੋਗ੍ਰਾਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਹਰਿਆਣਾ ਸੰਭਵ ਇਸ ਅਨੋਖੇ ਪ੍ਰੋਗ੍ਰਾਮ ਨੂੰ ਸ਼ੁਰੂ ਕਰਨ ਵਾਲਾ ਦੇ’ਤੇ ਦਾ ਪਹਿਲਾਂ ਸੂਬਾ ਹੈ। ਅੱਜ ਪਰਿਵਾਰ ਪਹਿਚਾਣ ਪੱਤਰ ਪ੍ਰੋਗ੍ਰਾਮ ਤੋਂ ਪ੍ਰਭਾਵਿਤ ਹੋ ਕੇ ਹੋਰ ਸੂਬੇ ਵੀ ਇਸ ਦਾ ਅਨੁਸਰਣ ਕਰ ਰਹੇ ਹਨ। ਮੁੱਖ ਮੰਤਰੀ ਨੇ ਵਿਰੋਧੀ ਧਿਰ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਵਿਰੋਧੀ ਪਾਰਟੀ ਕਹਿੰਦੇ ਹਨ ਕਿ ਇਹ ਸਰਕਾਰ ਪੋਰਟਲ ਦੀ ਸਰਕਾਰ ਹੈ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਸੂਬੇ ਦੀ ਜਨਤਾ ਜਿਸ ਪੋਰਟਲ ਰਾਹੀਂ ਘਰ ਬੈਠੇ ਵੱਖ-ਵੱਖ ਯੋਜਨਾਵਾਂ ਦਾ ਲਾਭ ਮਿਲਿਆ ਹੈ ਉੱਥੇ ਜਨਤਾ ਅਜਿਹੇ ਪਾਰਟੀਆਂ ਦਾ ਰਾਜਨੀਤਿਕ ਭਵਿੱਖ ਖਤਮ ਕਰੇਗੀ।

ਲੋਕਾਂ ਨਾਲ ਸਿੱਧਾ ਸੰਵਾਦ ਕਰਦੇ ਹੋਏ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਆਯੂਸ਼ਮਾਨ ਭਾਰਤ, ਬੁਢਾਪਾ ਸਨਮਾਨ ਭੱਤਾ ਵਰਗੀ ਅਨੇਕਾਂ ਭਲਾਈਕਾਰੀ ਯੋਜਨਾਵਾਂ ਤੋਂ ਲੱਖਾਂ ਲੋਕਾਂ ਨੂੰ ਲਾਭ ਹੋਇਆ ਹੈ। ਇੰਨ੍ਹਾਂ ਯੋਜਨਾਵਾਂ ਦਾ ਸੱਭ ਤੋਂ ਵੱਧ ਲਾਭ ਗਰੀਬ ਲੋਕਾਂ ਨੁੰ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਗਰੀਬ ਦੀ ਚਿੰਤਾ ਸਾਨੂੰ ਸਾਰਿਆਂ ਨੂੰ ਕਰਨੀ ਹੈ, ਇਸ ਦੇ ਲਈ ਸਰਕਾਰ ਦੇ ਨਾਲ -ਨਾਲ ਹੋਰ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਹੋਵਗੇਾ। ਪ੍ਰੋਗਾ੍ਰ ਤੋਂ ਪਹਿਲਾਂ ਮੁੱਖ ਮੰਤਰੀ ਨੇ ਜਨਸੰਪਰਕ ਮੁਹਿੰਮ ਤਹਿਤ ਕੇਂਦਰ ਅਤੇ ਸੂਬਾ ਸਰਕਾਰ ਦੀ ਵੱਖ-ਵੱਖ ਭਲਾਈਕਾਰੀ ਯੋਜਨਾਵਾਂ ਦੇ ਲਾਭਕਾਰਾਂ ਨਾਲ ਵੀ ਮੁਲਾਕਾਤ ਕੀਤੀ।

ਅਯੋਧਿਆ ਵਿਚ ਰਾਮ ਮੰਦਿਰ ਦੇ ਨਿਰਮਾਣ ਨਾਲ ਪੂਰੇ ਦੇਸ਼ ਵਿਚ ਉਤਸਾਹ ਦਾ ਮਾਹੌਲ ਹੈ

      ਮੁੱਖ ਮੰਤਰੀ ਨੇ ਕਿਹਾ ਕਿ ਅਯੋਧਿਆ ਵਿਚ ਰਾਮ ਮੰਦਿਰ ਦੇ ਨਿਰਮਾਣ ਨਾਲ ਪੂਰੇ ਦੇਸ਼ ਵਿਚ ਉਤਸਾਹ ਦਾ ਮਾਹੌਲ ਹੈ। ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਦੇਸ਼ ਵਿਚ ਰਾਮਰਾਜ ਹੋਣਾ ਚਾਹੀਦਾ ਹੈ। ਅੱਜ ਦੇਸ਼ ਦਾ ਬੱਚਾ-ਬੱਚਾ ਕਹਿ ਰਿਹਾ ਹੈ ਕਿ ਭਾਂਰਤ ਵਿਚ ਰਾਮਰਾਜ ਦੀ ਨੀਂਹ ਰੱਖੀ ਜਾ ਚੁੱਕੀ ਹੈ।

ਇਕੱਠੇ ਪੰਜ ਸਖਸ਼ੀਅਤਾਂ ਨੂੰ ਭਾਰਤ ਰਤਨ ਦਿੱਤਾ ਜਾਣਾ ਇਕ ਸ਼ਲਾਘਾਯੋਗ ਕਦਮ

ਇਸ ਤੋਂ ਪਹਿਲਾਂ ਪੱਤਰਕਾਰਾਂ ਵੱਲੋਂ ਦੇਸ਼ ਦੇ ਸਾਕਾਬ ਉੱਪ ਪ੍ਰਧਾਨ ਮੰਤਰੀ ਸ੍ਰੀ ਲਾਲ ਕ੍ਰਿਸ਼ਣ ਅਡਵਾਣੀ ਨੂੰ ਭਾਰਤ ਰਤਨ ਦਿੱਤੇ ਜਾਣ ਦੇ ਸਬੰਧ ਵਿਚ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸ੍ਰੀ ਲਾਲ ਕ੍ਰਿਸ਼ਣ ਅਡਵਾਣੀ ਭਾਂਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਹਨ, ਜਿਨ੍ਹਾਂ ਨੇ ਕਿ ਪਾਰਟੀ ਨੂੰ ਖੜਾ ਕਰਨ ਵਿਚ ਅਹਿਮ ਯੋਗਦਾਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਪਿਂਛਲੇ ਦੋ ਮਹੀਨਿਆਂ ਵਿਚ ਹੀ ਪੰਜ ਭਾਰਤ ਰਤਨ ਪ੍ਰਦਾਨ ਕੀਤੇ ਗਏ ਹਨ ਅਤੇ ਇਸ ਦੇ ਲਈ ਉਹ ਰਾਸ਼ਟਰਪਤੀ ਸ੍ਰੀਮਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਧੰਨਵਾਦ ਪ੍ਰਗਟਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਵੱਡੀ ਹਸਤੀਆਂ ਵਿਚ ਅਡਵਾਣੀ ਜੀ ਦੇ ਨਾਲ-ਨਾਲ ਸ੍ਰੀ ਕਪੂਰੀ ਠਾਕੁਰ ਜੀ, ਸ੍ਰੀ ਨਰਸਿੰਮ੍ਹਾ ਰਾਓ ਜੀ, ਚੌਧਰੀ ਚਰਣ ਸਿੰਘ ਜੀ ਅਤੇ ਡਾਕਟਰ ਸਵਾਮੀਨਾਥਨ ਜੀ ਨੂੰ ਵੀ ਉਨ੍ਹਾਂ ਦੇ ਯੋਗਦਾਨ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤ ਰਤਨ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਕੱਠੇ ਇੰਨ੍ਹ. ਸਖਸ਼ੀਅਤਾਂ ਨੂੰ ਭਾਰਤ ਰਤਨ ਦਿੱਤਾ ਜਾਣਾ ਇਕ ਸ਼ਲਾਘਾਯੋਗ ਕਦਮ ਹੈ। ਇਸ ਮੌਕੇ ‘ਤੇ ਨਗਰ ਨਿਗਮ ਮੇਅਰ ਕੁਲਭੂਸ਼ਣ ਗੋਇਲ, ਡਿਪਟੀ ਕਮਿਸ਼ਨਰ ਸੁਸ਼ੀਲ ਸਾਰਵਾਨਾ, ਪੁਲਿਸ ਡਿਪਟੀ ਕਮਿਸ਼ਨਰ ਸੁਮੇਰ ਪ੍ਰਤਾਪ ਸਿੰਘ, ਵਧੀਕ ਡਿਪਟੀ ਕਮਿਸ਼ਨਰ ਹਰੀਸ਼ ਵਸ਼ਿਸ਼ਠ ਅਤੇ ਨਗਰ ਨਿਗਮ ਕਮਿਸ਼ਨਰ ਸਚਿਤ ਗੁਪਤਾ ਸਮੇਤ ਹੋਰ ਸੀਨੀਅਰ ਵਿਅਕਤੀ ਮੌਜੂਦ ਸਨ।

Leave a Reply

Your email address will not be published. Required fields are marked *