ਪਟਿਆਲਾ

ਮਰੀਜਾਂ ਨੂੰ ਮੁਫਤ ਅਲਟ੍ਰਾਸਾਉਂਡ ਦੀ ਸਹੁਲਤ ਮੁਹਈਆ ਕਰਵਾਉਣ ਲਈ ਸਿਵਲ ਸਰਜਨ ਵੱਲੋਂ

ਇੰਪੈਨਲਡ ਅਲਟ੍ਰਾਸਾਉਂਡ ਸੈਂਟਰ ਦੇ ਡਾਕਟਰਾਂ ਨਾਲ ਕੀਤੀ ਮੀਟਿੰਗ।

ਇੰਪੈਨਲਡ ਅਲਟਰਾਸਾਂਉਂਡ ਸੈਂਟਰਾ ਦੇ ਡਾਕਟਰਾਂ ਨੂੰ ਮਰੀਜ ਦਾ ਅਲਟ੍ਰਾਸਾਂੳਂਡ ਕਰਨ ਲਈ ਸਰਕਾਰ ਵੱਲੋਂ ਕੀਤੀ ਜਾਵੇਗੀ ਅਦਾਇਗੀ।

ਪਟਿਆਲਾ 12 ਫਰਵਰੀ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਦੀ ਭਗਵੰਤ ਸ਼ਿੰਘ ਮਾਨ ਦੀ ਆਪ ਸਰਕਾਰ ਅਤੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲੇ ਦੇ ਸਰਕਾਰੀ ਹਸਪਤਾਲਾ ਵਿੱਚ ਇਲਾਜ ਲਈ ਆਏ ਮਰੀਜਾਂ ਨੂੰ ਮੁਫਤ ਅਲਟ੍ਰਾਸਾਉਂਡ ਦੀ ਸਹੁਲਤ ਮੁਹਈਆ ਕਰਵਾਉਣ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਅਤੇ ਕਿਸੇ ਕਾਰਣ ਸਰਕਾਰੀ ਹਸਪਤਾਲ ਵਿੱਚ ਮਰੀਜ ਨੂੰ ਅਲਟ੍ਰਾਸਾਂਉਂਡ ਦੀ ਸਹੁਲਤ ਨਾ ਮਿਲਣ ਤੇਂ ਮਰੀਜਾਂ ਨੂੰ ਬਾਹਰੋ ਮੁਫਤ ਅਲਟ੍ਰਾਸਾੳਂਡ ਕਰਵਾਉਣ ਦੀਸਹੁਲਤ ਮੁਫਤ ਉਪਲਬਧ ਕਰਵਾਉਣ ਲਈ ਜਿਲ੍ਹਾ ਸਿਹਤ ਵਿਭਾਗ ਵੱਲੋਂ 31 ਦੇ ਕਰੀਬ ਅਲਟ੍ਰਸਾਂਉਂਡ ਸੈਂਟਰਾ ਨੂੰ ਇੰਪੈਨਲਡ ਕੀਤਾ ਗਿਆ ਹੈ।ਜਿਹਨਾਂ ਵਿੱਚੋਂ 20 ਅਲਟ੍ਰਾਸਾਂਉਂਡ ਸੈਂਂਟਰ ਪਟਿਆਲਾ ਸ਼ਹਿਰ ਵਿੱਚ ਸਥਿਤ ਹਨ ਅਤੇ ਗਿਆਰਾਂ ਅਲਟਰਾਸਾਂਉਂਡ ਸੈਂਟਰ ਪਟਿਆਲਾ ਸ਼ਹਿਰ ਦੇ ਆਲੇ ਦੁਆਲੇ ਰੁਰਲ ਏਰੀਏ ਵਿੱਚ ਸਥਾਪਤ ਹਨ।ਇਹਨਾਂ ਅਲਟ੍ਰਸਾਂਉਂਡ ਸ਼ੈਂਟਰਾ ਵਿੱਚ ਸਰਕਾਰ ਦੇ ਹੁਕਮਾਂ ਦੀ ਪਲਾਣਾ ਹਿੱਤ ਸਿਵਲ ਸਰਜਨ ਡਾ. ਰਮਿੰਦਰ ਕੋਰ ਦੀ ਪ੍ਰਧਾਨਗੀ ਵਿੱਚ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਐਸ. ਜੇ. ਸਿੰਘ ਵੱਲੋਂ ਇਹਨਾਂ ਸੈਂਟਰਾ ਦੇ ਡਾਕਟਰਾਂ ਦੀ ਇੱਕ ਮੀਟਿੰਗ ਕੀਤੀ ਗਈ।

ਮੀਟਿੰਗ ਵਿੱਚ ਡਾਕਟਰਾਂ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਰਮਿੰਦਰ ਕੋਰ ਨੇ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਹਸਪਤਾਲਾ ਵਿੱਚ ਇਲਾਜ ਲਈ ਆਏ ਮਰੀਜਾਂ ਨੂੰ ਮੁਫਤ ਅਲਟ੍ਰਾਸਾਉਂਡ ਦੀ ਸੁਵਿਧਾ ਮੁਹਈਆ ਕਰਵਾਈ ਗਈ ਹੈ ਅਤੇ ਜੇਕਰ ਕਿਸੇ ਕਰਣ ਸਰਕਾਰੀ ਡਾਕਟਰ ਦੇ ਛੁੱਟੀ ਤੇਂ ਜਾਣ ਜਾ ਕਿਸੇ ਹੋਰ ਕਾਰਣ ਮਰੀਜ ਦਾ ਅਲਟ੍ਰਾਸਾਂਉਂਡ ਸਰਕਾਰੀ ਹਸਪਤਲਾ ਵਿਚ ਨਹੀ ਹੁੰਦਾ ਤਾਂ ਮਰੀਜ ਨੂੰ ਇੰਪੈਨਲਡ ਪ੍ਰਾਈਵੇਟ ਅਲਟਰਸਾਂਉਂਡ ਸੈਂਟਰ ਵਿੱਚ ਅਲਟ੍ਰਸਾਉਂਡ ਕਰਵਾਉਣ ਲਈ ਭੇਜਿਆ ਜਾਵੇਗਾ।ਇੰਪੈਨਲਡ ਪ੍ਰਾਈਵੇਟ ਅਲਟ੍ਰਸਾਂਉਂਡ ਕਲੀਨਿਕ ਦੇ ਡਾਕਟਰ ਵੱਲੋਂ ਉਸ ਮਰੀਜ ਦਾ ਅਲਟਰਾਸਾਉਂਡ ਕਰਨ ਦੀ ਕੋਈ ਫੀਸ ਨਹੀ ਲਈ ਜਾਵੇਗੀ ਅਤੇ ਇਸ ਰਕਮ ਦੀ ਅਦਾਇਗੀ ਸਰਕਾਰ ਵੱਲੋਂ ਇੰਪੈਨਲਡ ਅਲਟਰਸਾਂਉਂਡ ਦੇ ਡਾਕਟਰਾਂ ਨੂੰ ਕੀਤੀ ਜਾਵੇਗੀ ਤਾਂ ਜੋ ਲੋਕਾਂ ਨੂੰ ਮੁਫਤ ਅਲਟ੍ਰਸਾਂਉਂਡ ਸੇਵਾਵਾਂ ਦੀ ਸਹੁਲਤ ਮੁਹਈਆਂ ਹੋ ਸਕਣ।ਸਮੂਹ ਇੰਪੈਨਲਡ ਅਲਟਰਸਾਂਉਂਡ ਦੇ ਡਾਕਟਰਾਂ ਨੂੰ ਸਰਕਾਰ ਦੇ ਇਹਨਾਂ ਹੁਕਮਾ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ।ਇਸ ਮੀਟਿੰਗ ਵਿੱਚ 20 ਦੇ ਕਰੀਬ ਇੰਪੈਨਲਡ ਅਲਟਰਾਸਾਂਉਂਡ ਦੇ ਡਾਕਟਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ।ਇਸ ਮੀਟਿੰਗ ਵਿੱਚ ਮੈਡੀਕਲ ਸੁਪਰਡੈਂਟ ਮਾਤਾ ਕੁਸ਼ਲਿਆ ਹਸਪਤਾਲ ਡਾ. ਜਗਪਾਲਇੰਦਰ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ.ਵਿਕਾਸ ਗੋਇਲ ਅਤੇ ਡਾ. ਅਸ਼ਰਫਜੀਤ ਸਿੰਘ ਚਹਿਲ, ਪੀ.ਐਨ.ਡੀ.ਟੀ ਕੁਆਰਡੀਨੇਟਰ ਡਾ. ਜਸਪ੍ਰੀਤ ਕੌਰ ਅਤੇ ਡਿਪਟੀ ਮਾਸ ਮੀਡੀਆ ਅਫਸਰ ਜਸਜੀਤ ਕੋਰ ਵੀ ਸ਼ਾਮਲ ਸਨ।

Leave a Reply

Your email address will not be published. Required fields are marked *