ਪਟਿਆਲਾ

ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਕੀਮਤੀ ਭਗਤ ਦਾ ਪੁਤਲਾ ਸਾੜਿਆ

ਪਟਿਆਲਾ 15 ਜੁਲਾਈ (ਮਧੂਸਾਰ ਬਿਊਰੋ)
ਜਨਹਿੱਤ ਸੇਵਾ ਸਮਿਤੀ ਦੀ ਪਟਿਆਲਾ ਅਤੇ ਰਾਜਪੁਰਾ ਸ਼ਾਖਾ ਵਲੋਂ ਰਾਜਪੁਰਾ ਦੇ ਆਈ.ਟੀ.ਆਈ. ਚੌਂਕ ਵਿੱਚ ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਕੀਮਤੀ ਭਗਤ ਦਾ ਪੁੱਤਲਾ ਸਾੜਿਆ ਗਿਆ ਅਤੇ ਪੰਜਾਬ ਪ੍ਰਸ਼ਾਸ਼ਨ ਦੇ ਖਿਲਾਫ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਤੇ ਜਨਹਿੱਤ ਸੇਵਾ ਸਮਿਤੀ ਦੇ ਰਾਜਪੁਰਾ ਸ਼ਾਖਾ ਪ੍ਰਧਾਨ ਰਿਚੀ ਸਿੰਘ ਨੇ ਦੱਸਿਆ ਕਿ ਪਟਿਆਲਾ ਵਿੱਚ ਗਊ ਵੰਸ਼ ਉੱਤੇ ਹੋ ਰਹੇ ਅੱਤਿਆਚਾਰਾਂ ਦੇ ਦੋਸ਼ੀਆਂ ਉਪਰ ਕੋਈ ਵੀ ਕਾਰਵਾਈ ਨਾ ਹੋਣਾ ਬਹੁਤ ਹੀ ਦੁੱਖਦ ਗੱਲ ਹੈ। ਪਟਿਆਲਾ ਵਿੱਚ ਪਿਛਲੇ ਕੁੱਝ ਦਿਨਾਂ ਦੌਰਾਨ 20 ਦੇ ਕਰੀਬ ਗਊਵੰਸ਼ ਤੇ ਤੇਜਾਬ ਪਾਉਣ ਵਾਲਿਆਂ ਦਾ ਅਜੇ ਤੱਕ ਪ੍ਰਸ਼ਾਸ਼ਨ ਕੋਈ ਸੁਰਾਗ ਨਹੀਂ ਕੱਢ ਪਾਇਆ ਅਤੇ ਹੁਣ ਰਾਜਪੁਰਾ ਵਿੱਚ ਵੀ ਚਾਰ ਦਿਨ ਪਹਿਲਾਂ ਇੱਕ ਗਊ ਮਾਤਾ ਦੇ ਕਿਸੇ ਸ਼ਰਾਰਤੀ ਅਨਸਰ ਵਲੋਂ ਤੇਜਾਬ ਪਾਇਆ ਗਿਆ ਹੈ। ਜਿਸ ਦਾ ਇਲਾਜ ਸਮਿਤੀ ਦੇ ਰਾਜਪੁਰਾ ਦੀ ਭੋਗਲਾ ਰੋਡ ਉੱਤੇ ਬਣੇ ਗਊ ਸੇਵਾ ਕੇਂਦਰ ਗਊਸ਼ਾਲਾ ਵਿੱਚ ਚਲ ਰਿਹਾ ਹੈ। ਸਮਿਤੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਭਨੋਟ ਨੇ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਸਜਾ ਨਹੀਂ ਦਿੱਤੀ ਜਾਂਦੀ ਤਾਂ ਸਮਿਤੀ ਵਲੋਂ ਕੀਮਤੀ ਭਗਤ ਦੇ ਚੰਡੀਗੜ੍ਹ ਦਫਤਰ ਅਤੇ ਜਲੰਧਰ ਵਿੱਚ ਉਨ੍ਹਾਂ ਦੀ ਕੋਠੀ ਦੇ ਬਾਹਰ ਉਨ੍ਹਾਂ ਦਾ ਪੁੱਤਲਾ ਫੁਕਿਆ ਜਾਵੇਗਾ ਅਤੇ ਪ੍ਰਸ਼ਾਸ਼ਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਤੇ ਅਰੁਣ ਭਾਰਦਵਾਜ ਗਊ ਸੇਵਾ ਸਮਿਤੀ ਤੋਂ ਦੀਪਕ ਵਧਵਾ, ਵਿਸ਼ਵ ਹਿੰਦੂ ਪ੍ਰੀਸ਼ਦ ਬਜਰੰਗ ਦਲ ਤੋਂ ਬਹਾਦੁਰ ਸਿੰਘ ਝੱਲਾ, ਜੈ ਮਾਤਾ ਵੈਸ਼ਨੂੰ ਗਊਸ਼ਾਲਾ ਤੋਂ ਸੁਰਿੰਦਰ ਸ਼ਰਮਾ ਆਪਣੇ ਸਾਥੀਆਂ ਨਾਲ ਪਹੁੰਚੇ।

Leave a Reply

Your email address will not be published. Required fields are marked *