ਡੇਂਗੂ ਬੁਖਾਰ ਸਬੰਧੀ ਕੱਢੀ ਜਾਗਰੁਕਤਾ ਰੈਲੀ
ਪਟਿਆਲਾ 15 ਜੁਲਾਈ (ਮਧੂਸਾਰ ਬਿਊਰੋ)
ਮੱਛਰਾਂ ਦੇ ਕੱਟਣ ਨਾਲ ਹੋਣ ਵਾਲੇ ਡੇਂਗੂ ਬੁਖਾਰ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਵਲ ਸਰਜਨ ਡਾ: ਸੁਬੋਧ ਗੁਪਤਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬੀ. ਐਨ. ਖਾਲਸਾ ਸੀਨੀਅਰ ਸੀਨੀਅਰ ਸੈਕੰਡਰੀ ਸਕੁਲ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਇਕ ਡੇਂਗੂ ਜਾਗਰੂਕਤਾ ਸਾਈਕਲ ਰੈਲੀ ਦਾ ਆਯੋਜਨ ਕੀਤਾ।
ਜਾਗਰੂਕਤਾ ਰੈਲੀ ਨੂੰ ਸਿਵਲ ਸਰਜਨ ਡਾ. ਗੁਪਤਾ ਵੱਲੋ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੋਕੇ ਉਹਨਾਂ ਨਾਲ ਜਿਲਾ ਐਪੀਡੋਮੋਲੋਜਿਸਟ ਡਾ.ਗੁਰਮੀਤ ਸਿੰਘ,ਡਾ. ਗੁਰਮਨਜੀਤ ਕੋਰ ,ਸਕੂਲ ਪ੍ਰਿੰਸੀਪਲ ਮੈਡਮ ਰੁਪਿੰਦਰ ਕੋਰ, ਕ੍ਰਿਸ਼ਨ ਕੁਮਾਰ ਜਿਲਾ ਮਾਸ ਮੀਡੀਆ ਅਫਸਰ, ਭਾਗ ਸਿੰਘ,ਜਸਜੀਤ ਕੋਰ,ਕੁਲਬੀਰ ਕੋਰ ਡਿਪਟੀ ਮਾਸ ਮੀਡੀਆ ਅਫਸਰ, ਸੰਜੀਵ ਕੁਮਾਰ ਐਸ.ਆਈ., ਸਕੂਲ ਦੇ ਫੈਕਲਟੀ ਮੇਬਰ ਅਤੇ ਐਂਟੀ ਲਾਰਵਾ ਸਟਾਫ ਵੀ ਹਾਜਰ ਸੀ। ਇਹ ਰੈਲੀ ਬੀ. ਐਨ. ਖਾਲਸਾ ਤੋ ਸ਼ੁਰੂ ਹੋਕੇ ਬਿੰਦਰਾ ਕਾਲੋਨੀ,ਪ੍ਰੀਤ ਨਗਰ, ਤਰਿਪੜੀ ਰੋਡ ਅਤੇ ਗੂਰੁਦੁਆਰਾ ਦੁਖਨਿਵਾਰਨ ਤੋ ਹੁੰਦੀ ਹੋਈ ਵਾਪਸ ਸਕੂਲ ਵਿਚ ਪਹੁੰਚੀ।ਇਸ ਰੈਲੀ ਦੋਰਾਣ ਸਕੂਲੀ ਵਿਦਿਆਰਥੀਆਂ ਵੱਲੋ ”ਸਾਰੇ ਰੋਗਾਂ ਦੀ ਇੱਕ ਦਵਾਈ-ਘਰ ਵਿੱਚ ਰੱਖੋ ਸਾਫ ਸ਼ਫਾਈ”, ” ਹਫਤੇ ਵਿਚ ਇਕ ਵਾਰ ਕੂਲਰਾ ਦਾ ਪਾਣੀ ਕੱਢ ਕੇ ਜਰੂਰ ਸੁਕਾÀ,” ”ਟੁੱਟੇ ਫੁੱਟੇ ਭਾਂਡੇ ਗਮਲਿਆ ਵਿਚ ਪਾਣੀ ਖੜਾ ਨਾ ਹੋਣ ਦਿÀ, ਖੜੇ ਪਾਣੀ ਵਿਚ ਸੜਿਆ ਕਾਲਾ ਤੇਲ ਪਾਉ,” ਆਦਿ ਵਰਗੇ ਸਲੋਗਨ ਲਿਖੇ ਹੋਏ ਸਨ।ਇਸ ਰੈਲ਼ੀ ਤੋ ਬਾਦ ਵਿਦਿਆਰਥੀਆਂ ਨੂੰ ਡੇਂਗੂ ਬੁਖਾਰ ਸੰਬਧੀ ਵਿਸਥਾਰ ਵਿਚ ਜਾਣਕਾਰੀ ਦੇਣ ਲਈ ਇਕ ਡੇਂਗੂ ਸੈਮੀਨਾਰ ਦਾ ਵੀ ਆਯੋਜਨ ਕੀਤਾ ਗਿਆ।

