ਪਟਿਆਲਾ

ਦਸਮੇਸ਼ ਖ਼ਾਲਸਾ ਕਾਲਜ ਵਿਖੇ ‘ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ’ ਮੌਕੇ ‘ਸੁੰਦਰ ਲਿਖਾਈ’ ਮੁਕਾਬਲਾ ਕਰਵਾਇਆ ਗਿਆ

ਜ਼ੀਰਕਪੁਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਦਸਮੇਸ਼ ਖ਼ਾਲਸਾ ਕਾਲਜ, ਜ਼ੀਰਕਪੁਰ ਵਿਖੇ ਡਾ. ਕਰਮਬੀਰ ਸਿੰਘ, ਪ੍ਰਿੰਸੀਪਲ ਦੀ ਅਗਵਾਈ ਅਤੇ ਡਾ. ਕਿਰਨਪਾਲ ਕੌਰ, ਪੰਜਾਬੀ ਵਿਭਾਗ ਦੀ ਦੇਖ -ਰੇਖ ਅਧੀਨ ‘ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜਾ ‘ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਦਾ ‘ਸੁੰਦਰ ਲਿਖਾਈ ‘ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਤਰਨਦੀਪ ਕੌਰ, ਬੀ. ਕਾਮ ਭਾਗ-ਤੀਜਾ ਨੇ ਪਹਿਲਾ ਸਥਾਨ,ਮਨਦੀਪ ਕੌਰ ਬੀ. ਕਾਮ ਭਾਗ-ਤੀਜਾ ਨੇ ਦੂਜਾ ਸਥਾਨ ਅਤੇ ਸਿਮਰਨਜੀਤ ਕੌਰ, ਬੀ. ਸੀ. ਏ ਭਾਗ ਤੀਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਡਾ. ਕਿਰਨਪਾਲ ਕੌਰ ਨੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ਦੇ ਮਹੱਤਵ ਬਾਰੇ ਜਾਣੂ ਕਰਵਾਉਂਦਿਆਂ ਮਾਂ ਬੋਲੀ ਪੰਜਾਬੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ |ਇਸ ਮੌਕੇ ਪ੍ਰੋ ਮਨਵੀਨ ਕੌਰ, ਡਾ. ਜਯੋਤੀ ਸਲੂਜਾ, ਡਾ. ਸੁਖਬੀਰ ਕੌਰ, ਡਾ. ਜਸਵਿੰਦਰ ਕੌਰ, ਪ੍ਰੋ. ਮਨਜੀਤ ਕੌਰ, ਪ੍ਰੋ. ਸ਼ਿਵਾਨੀ ਅਤੇ ਪ੍ਰੋ. ਭਾਵਨਾ ਵੀ ਹਾਜ਼ਰ ਸਨ |

Leave a Reply

Your email address will not be published. Required fields are marked *