ਪੰਜਾਬਪਟਿਆਲਾ

27 ਜੁਲਾਈ ਨੂੰ ਮੁੱਖ ਦਫਤਰ ਪਟਿਆਲਾ ਸਾਹਮਣੇ ਬਿਜਲੀ ਮੁਲਾਜਮ ਧਰਨਾ ਦੇਣਗੇ

ਪਟਿਆਲਾ 16 ਜੁਲਾਈ (ਕੰਵਰ ਬੇਦੀ)
ਬਿਜਲੀ ਮੁਲਾਜਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਦੇ ਮੁਲਾਜਮ ਸਾਂਝੇ ਫੋਰਮ ਨੇ ਮੰਨੀਆਂ ਮੰਗਾਂ ਲਾਗੂ ਨਾ ਕਰਨ ਵਿਰੱਧ ਆਪਣੇ ਸੰਘਰਸਾਂ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ।

ਅੱਜ ਇਥੇ ਸੁਮੱਚੇ ਪੰਜਾਬ ਦੀਆਂ ਸਬ ਡਵੀਜਨਾ ਵਿੱਚੋ ਕਲੈਰੀਕਲ ਕਾਮਿਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਮੁਲਾਜਮ ਭਲਾਈ ਬੋਰਡ ਦੇ ਚੈਅਰਮੇਨ ਸੁਰਿੰਦਰ ਸਿੰਘ ਪਹਿਲਵਾਨ ਤੇ ਸਾਝੇ ਫੋਰਮ ਦੇ ਸਕੱਤਰ ਕਰਮਚੰਦ ਭਾਰਦਵਾਜ਼ ਅਤੇ ਮਨਜੀਤ ਸਿੰਘ ਚਾਹਲ ਨੇ ਕਿਹਾ ਕਿ ਮਨੈਜਮੇਟ ਨੇ ਮੁਲਾਜਮਾਂ ਦੀਆਂ ਮੰਗਾ ਹੱਲ ਕਰਨ ਦੀ ਬਜਾਏ ਮੰਗਾ ਨੂੰ ਲਮਕਾਅ ਅਵਸਥਾ ਵਿੱਚ ਰੱਖਿਆ ਹੋਇਆ ਹੈ। ਇਸ ਲਈ ਬਿਜਲੀ ਕਾਮੇ 27 ਜੁਲਾਈ ਨੂੰ ਮੁੱਖ ਦਫਤਰ ਪਟਿਆਲਾ ਸਾਹਮਣੇ ਵਿਸਾਲ ਰੋਹ ਭਰਭੂਰ ਧਰਨਾ ਦੇਣਗੇ ਜਿਸ ਵਿੱਚ ਸਮੁੱਚੇ ਪੰਜਾਬ ਵਿੱਚੋ 20 ਹਜਾਰ ਬਿਜਲੀ ਕਾਮੇ ਸ਼ਾਮਲ ਹੋਣਗੇ ਆਗੂਆ ਨੇ ਕਿਹਾ ਕਿ 20 ਜੁਲਾਈ ਤੱਕ ਡਵੀਜ਼ਨ ਪੱਧਰ ਦੇ ਧਰਨੇ ਜਾਰੀ ਰਹਿਣਗੇ। ਉਹਨਾ ਕਿਹਾ ਕਿ ਮੁਲਾਜਮ ਸਾਂਝੇ ਫੋਰਮ ਨੇ ਇਹ ਵੀ ਫੈਸਲਾ ਕੀਤਾ ਕਿ ਬਿਜਲੀ ਕਾਮੇ ਸੰਘਰਸ਼ ਨੂੰ ਤੇਜ਼ ਕਰਨ ਲਈ 21 ਜੁਲਾਈ ਤੋ 15 ਅਗਸਤ ਤੱਕ ਵਰਕ ਟੂ ਰੂਲ ਤਹਿਤ ਕੰਮ ਕਰਨਗੇ।ਜਿਸ ਤਹਿਤ ਬਿਜਲੀ ਕਾਮੇ ਸਿਰਫ ਅੱਠ ਘੰਟੇ ਹੀ ਕੰਮ ਕਰਨਗੇ।ਮੁਲਾਜਮ ਸਿਰਫ ਡਿਉਟੀ ਦੋਰਾਨ ਹੀ ਮੋਬਾਇਲ ਫੋਨ ਸੁਨਣਗੇ।ਇਸ ਮੋਕੇ ਦਫਤਰੀ ਮੁਲਾਜਮਾਂ ਨੇ ਚੈਅਰਮੈਨ ਮੁਲਾਜਮ ਭਲਾਈ ਬੋਰਡ ਦੇ ਚੈਅਰਮੈਨ ਨੂੰ ਮੰਗ ਪੱਤਰ ਦਿੱਤਾ ਜਿਸ ਵਿੱਚ ਮੰਗ ਕੀਤੀ ਗਈ ਕਿ ਦਫ਼ਤਰੀ ਸਟਾਫ ਨੂੰ 1.12.11 ਪੇ ਬੈਡ ਜਾਰੀ ਕੀਤਾ ਜਾਵੇ।ਉਹਨਾ ਮੰਗ ਕੀਤੀ ਕਿ 7.1.11 ਬਾਅਦ ਭਰਤੀ ਹੋਏ ਮੁਲਾਜਮਾਂ ਨੂੰ ਪੁਰਾਣੇ ਮੁਲਾਜਮਾਂ ਦੀ ਤਰ੍ਹਾ ਬਿਜਲੀ ਯੂਨਿਟਾਂ ਦੀ ਰਿਆਇਤ ਦਿਵਾਈ ਜਾਵੇ।ਕਲੈਰੀਕਲ ਕੇਡਰ ਦੀਆਂ ਤਰੱਕੀਆਂ ਵਿੱਚ ਖੜੋਤ ਦੂਰ ਕੀਤੀ ਜਾਵੇ।ਸਹਾਇਕ ਮਨੈਜਰਾਂ ਦੀਆਂ ਅਸਾਮੀਆਂ ਦੀ ਰਚਨਾ ਕਰਕੇ ਤਰੱਕੀਆਂ ਕੀਤੀਆਂ ਜਾਣ।ਉਹਨਾ ਕਿਹਾ ਕਿ ਜੇਕਰ ਦਫਤਰੀ ਅਮਲੇ ਦੀਆਂ ਮੰਗਾ ਨਾ ਮੰਨੀਆਂ ਗਈਆਂ ਤਾਂ ਦਫਤਰੀ ਅਮਲਾ ਛੁੱਟੀ ਵਾਲੇ ਦਿਨ ਕੰਮ ਨਹੀ ਕਰੇਗਾ। ਉਹਨਾ ਕਿਹਾ ਕਿ ਪਾਵਰ ਨਿਗਮ ਦੀ ਮਨੈਜਮੇਟ ਨੇ 4 ਤੋ 9ਨੰ:ਗਰੁਪ ਤੱਕ ਪੇ ਬੈਡ ਦਾ ਮਸਲਾ ਹੱਲ ਨਹੀ ਕੀਤਾ ਅਤੇ ਲੰਮੇ ਸਮੇ ਤੋ ਵਰਚਕਾਰਜ਼ ਕਾਮਿਆਂ ਨੂੰ ਰੇਗੂਲਰ ਨਹੀ ਕੀਤਾ ਜਾ ਰਿਹਾ । ਮ੍ਰਿਤਕ ਕਰਮਚਾਰੀਆਂ ਦੇ ਵਾਰਸ਼ਾ ਨੂੰ ਨੋਕਰੀ ਨਹੀ ਦਿੱਤੀ ਜਾ ਰਹੀ।ਇਸ ਲਈ ਬਿਜਲੀ ਮੁਲਾਜਮਾਂ ਕੋਲ ਸੰਘਰਸ਼ ਤੋ ਬਿਨਾ ਕੋਈ ਗੁਜਾਰਾ ਨਹੀ।ਅੱਜ ਦੀ ਮੀੰਿਟੰਗ ਵਿੱਚ ਭਾਰਤ ਭੁਸ਼ਨ ਗਰਗ,ਪੰਕਜ਼ ਨਰੰਗ,ਨੀਰਜ਼ ਧਮੀਜ਼ਾ,ਅਮਨ ਗਰਗ,ਜਤਿੰਦਰ ਕੁਮਾਰ, ਰੋਹਿਤ ਸਿੰਘ,ਮੁਨੀਸ਼ ਕੁਮਾਰ,ਮੁਕੇਸ਼ ਗਰਗ,ਧੀਰਜ਼ ਸਾਮਲ ਹੋਏ।

Leave a Reply

Your email address will not be published. Required fields are marked *