ਚੰਡੀਗੜ੍ਹਦੇਸ਼-ਵਿਦੇਸ਼ਪੰਜਾਬ

ਹਿੰਦੂ ਨਹੀਂ ਹਨ ਨਰਿੰਦਰ ਮੋਦੀ, ਪਲਟੂਰਾਮ ਹਨ ਨਿਤੀਸ਼ : ਲਾਲੂ ਯਾਦਵ

ਪਟਨਾ- (ਮਧੂਸਾਰ ਬਿਊਰੋ) ਬਿਹਾਰ ਦੀ ਰਾਜਧਾਨੀ ਪਟਨਾ ’ਚ ਮਹਾਗੱਠਜੋੜ ਦੀ ਵੱਡੀ ਰੈਲੀ ’ਚ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਲਾਲੂ ਯਾਦਵ ਨੇ ਇਥੇ ਰੈਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ‘ਨਰਿੰਦਰ ਮੋਦੀ ਅੱਜਕੱਲ ਪਰਿਵਾਰਵਾਦ ਦੀਆਂ ਗੱਲਾਂ ਕਰ ਰਹੇ ਹਨ। ਤੁਹਾਡੇ ਕੋਲ ਕੋਈ ਪਰਿਵਾਰ ਨਹੀਂ ਹੈ। ਤੁਸੀਂ ਹਿੰਦੂ ਵੀ ਨਹੀਂ ਹੋ।’ ਉਨ੍ਹਾਂ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਵੀ ਨਿਸ਼ਾਨਾ ਵਿੰਨ੍ਹਿਆ ਅਤੇ ਉਨ੍ਹਾਂ ਨੂੰ ‘ਪਲਟੂਰਾਮ’ ਦੱਸਿਆ।

ਲਾਲੂ ਯਾਦਵ ਨੇ ਕਿਹਾ, ‘‘ਮੋਦੀ ਕੀ ਕੋਈ ਚੀਜ਼ ਹੈ? ਇਹ ਅੱਜਕੱਲ ਪਰਿਵਾਰਵਾਦ ’ਤੇ ਹਮਲਾ ਕਰ ਰਹੇ ਹਨ। ਕਹਿੰਦੇ ਹਨ ਕਿ ਲੋਕ ਪਰਿਵਾਰ ਲਈ ਲੜ ਰਹੇ ਹਨ। ਤੁਹਾਡੇ ਮਾਤਾ ਜੀ ਦਾ ਜਦੋਂ ਦਿਹਾਂਤ ਹੋਇਆ। ਹਰ ਹਿੰਦੂ ਆਪਣੀ ਮਾਂ ਦੇ ਸੋਗ ’ਚ ਵਾਲ ਤੇ ਦਾੜੀ ਮੁੰਡਵਾਉਂਦੇ ਹਨ। ਤੁਸੀਂ ਦੱਸੋ ਕਿ ਤੁਸੀਂ ਕਿਉਂ ਨਹੀਂ ਮੁੰਡਵਾਏ? ਰਾਮ-ਰਹੀਮ ਦੇ ਬੰਦਿਆਂ ’ਚ, ਦੇਸ਼ ’ਚ ਨਫ਼ਰਤ ਫੈਲਾ ਰਹੇ ਹੋ।’’ ਰਾਜਦ ਦੇ ਮੁਖੀ ਲਾਲੂ ਯਾਦਵ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਲੈ ਕੇ ਕਿਹਾ ਕਿ ਉਨ੍ਹਾਂ ਨਾਲ ਅਸੀਂ ਕੋਈ ਦੁਰਵਿਵਹਾਰ ਨਹੀਂ ਕੀਤਾ। ਉਹ ਪਹਿਲੀ ਵਾਰ ਵੀ ਜਦੋਂ ਨਿਕਲੇ ਸਨ ਤਾਂ ਅਸੀਂ ਉਸ ਗਾਲ੍ਹ ਨਹੀਂ ਕੱਢੀ, ਬੱਸ ਅਸੀਂ ਇਹੀ ਕਿਹਾ ਕਿ ਉਹ ਪਲਟੂਰਾਮ ਹਨ। ਨਹੀਂ ਪਲਟਣਾ ਚਾਹੀਦਾ ਸੀ ਪਰ ਦੁਬਾਰਾ ਸਾਡੇ ਕੋਲੋਂ ਗਲਤੀ ਹੋ ਗਈ।

Leave a Reply

Your email address will not be published. Required fields are marked *