ਥੋੜੀ ਜਿਹੀ ਬਰਸਾਤ ਹੀ ਅਮਲੋਹ ਦੇ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਦੇ ਨੱਕ ਵਿੱਚ ਕਰ ਦਿੰਦੀ ਹੈ ਦਮ :– ਰਾਜੂ ਖੰਨਾ।
ਸੀਵਰੇਜ ਸਿਸਟਮ ਬੰਦ ਹੋਣ ਕਾਰਨ ਗੋਡੇ ਗੋਡੇ ਖੜ ਜਾਂਦਾ ਦੁਕਾਨਾਂ ਤੇ ਸ਼ਹਿਰ ਵਿੱਚ ਗੰਦਾ ਪਾਣੀ।
ਐਸ ਡੀ ਐਮ ਤੇ ਈ ਓ ਨਗਰ ਕੌਂਸਲ ਅਮਲੋਹ ਨੂੰ ਮੰਗ ਪੱਤਰ ਦੇਣ ਤੇ ਵੀ ਨਹੀਂ ਹੋਇਆ ਅਜੇ ਤੱਕ ਕੋਈ ਹੱਲ।
ਜਲਦ ਨਗਰ ਕੌਂਸਲ ਅਮਲੋਹ ਤੇ ਪ੍ਰਸ਼ਾਸਨ ਖ਼ਿਲਾਫ਼ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਵੱਲੋਂ ਕੀਤਾ ਜਾਵੇਗਾ ਪ੍ਰਦਰਸ਼ਨ।
ਅਮਲੋਹ,30 ਜੁਲਾਈ (ਮਧੂਸਾਰ ਬਿਊਰੋ) ਅਮਲੋਹ ਸ਼ਹਿਰ ਦੇ ਵੱਡੀ ਗਿਣਤੀ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਦੇ ਨੱਕ ਵਿੱਚ ਦਮ ਕਰ ਦਿੰਦੀ ਹੈ ਥੋੜੀ ਜਿਹੀ ਸ਼ਹਿਰ ਵਿੱਚ ਪਈ ਬਰਸਾਤ। ਕਿਉਂਕਿ ਅਮਲੋਹ ਸ਼ਹਿਰ ਦਾ ਸੀਵਰੇਜ ਸਿਸਟਮ ਬੰਦ ਹੋਣ ਕਾਰਨ ਗੋਡੇ ਗੋਡੇ ਖੜ ਜਾਂਦਾ ਹੈ ਦੁਕਾਨਾਂ ਤੇ ਮੁੱਖ ਬਜ਼ਾਰ ਵਿੱਚ ਪਾਣੀ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਇਥੇ ਗੁਰਦੁਆਰਾ ਸਾਹਿਬ ਸਿੰਘ ਸਭਾ ਅਮਲੋਹ ਮਾਰਕੀਟ ਵਿੱਚ ਵੱਡੀ ਤਾਦਾਦ ਵਿੱਚ ਪਿਛਲੇ ਲੰਮੇ ਸਮੇਂ ਤੋਂ ਖੜ ਰਹੇ ਗੰਦੇ ਤੇ ਬਰਸਾਤੀ ਪਾਣੀ ਦੀ ਸਮੱਸਿਆ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਭਾਵੇਂ ਪਿਛਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਰੋੜਾ ਰੁਪਏ ਦੀ ਲਾਗਤ ਨਾਲ ਸ਼ਹਿਰ ਦੀ ਗਲੀ ਗਲੀ ਵਿੱਚ ਸੀਵਰੇਜ ਤਾ ਪਾ ਦਿੱਤਾ ਗਿਆ ਸੀ।ਪਰ ਜਦੋਂ ਦਾ ਨਗਰ ਕੌਂਸਲ ਅਮਲੋਹ ਤੇ ਕਾਂਗਰਸ ਪਾਰਟੀ ਦਾ ਕਬਜ਼ਾ ਹੋਇਆਂ ਉਦੋਂ ਤੋਂ ਹੀ ਸੀਵਰੇਜ ਸਿਸਟਮ ਬੰਦ ਪਿਆ ਹੈ।ਜਿਸ ਕਾਰਨ ਗੁਰਦੁਆਰਾ ਸਿੰਘ ਸਭਾ ਮਾਰਕੀਟ ਤੇ ਮੁੱਖ ਬਜ਼ਾਰ ਅਮਲੋਹ ਵਿੱਚ ਥੋੜੀ ਬਰਸਾਤ ਕਾਰਨ ਹੀ ਗੋਡੇ ਗੋਡੇ ਗੰਦਾ ਪਾਣੀ ਖੜ ਜਾਂਦਾ ਹੈ।ਜਿਸ ਕਾਰਨ ਦੁਕਾਨਦਾਰਾਂ ਨੂੰ ਜਿਥੇ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਥੇ ਖਰੀਦਦਾਰ ਵੀ ਗੰਦੇ ਪਾਣੀ ਵਿੱਚੋਂ ਲੰਘ ਕਿ ਦੁਕਾਨਾਂ ਤੋਂ ਖਰੀਦ ਕਰਨ ਦਾ ਗੁਰੇਜ਼ ਹੀ ਕਰ ਰਹੇ ਹਨ।ਜਿਸ ਕਾਰਨ ਦੁਕਾਨਦਾਰਾਂ ਦਾ ਵੱਡਾ ਵਿੱਤੀ ਨੁਕਸਾਨ ਵੀ ਹੋ ਰਿਹਾ ਹੈ। ਰਾਜੂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਜਿਥੇ ਸ਼ਹਿਰ ਨੂੰ ਮੁਕੰਮਲ ਐਟਰਲਾਕਿੰਗ ਕੀਤਾ ਗਿਆ ਉਥੇ ਐਲ ਈ ਡੀ ਲਾਈਟਾਂ ਲਗਾ ਕਿ ਰੋਸ਼ਨੀ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਜਿਹਨਾਂ ਦੀ ਮੁਰੰਮਤ ਵੀ ਨਗਰ ਕੌਂਸਲ ਅਮਲੋਹ ਨਹੀ ਕਰ ਪਾ ਰਹੀ। ਉਹਨਾਂ ਕਿਹਾ ਕਿ ਪਿਛਲੇ ਦਿਨਾਂ ਵਿੱਚ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਐਸ ਡੀ ਅਮਲੋਹ ਦੇ ਨਾਮ ਤਹਿਸੀਲਦਾਰ ਤੇ ਈ ਓ ਨਗਰ ਕੌਂਸਲ ਅਮਲੋਹ ਨੂੰ ਦੁਕਾਨਾਂ ਅੱਗੇ ਖੜ ਰਹੇ ਗੰਦੇ ਪਾਣੀ ਦੇ ਹੱਲ ਲਈ ਮੰਗ ਪੱਤਰ ਵੀ ਦਿੱਤਾ ਗਿਆ ਸੀ।ਪਰ ਨਗਰ ਕੌਂਸਲ ਅਮਲੋਹ ਤੇ ਪ੍ਰਸ਼ਾਸਨ ਵੱਲੋਂ 10 ਦਿਨ ਪਹਿਲਾਂ ਦਿੱਤੇ ਮੰਗ ਪੱਤਰ ਤੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।ਜਿਸ ਕਾਰਨ ਅੱਜ ਵੀ ਗੁਰਦੁਆਰਾ ਸਿੰਘ ਸਭਾ ਮਾਰਕੀਟ ਅਮਲੋਹ ਤੇ ਮੁੱਖ ਬਜ਼ਾਰ ਵਿੱਚ ਗੋਡੇ ਗੋਡੇ ਗੰਦਾ ਪਾਣੀ ਖੜ੍ਹਾ ਦਿਖਾਈ ਦੇ ਰਿਹਾ ਹੈ। ਬਲਤੇਜ ਸਿੰਘ ਕੌਂਸਲਰ ਅਮਲੋਹ ਨੇ ਕਿਹਾ ਕਿ ਅਮਲੋਹ ਸ਼ਹਿਰ ਦੀ ਸਫਾਈ ਵੱਲ ਨਗਰ ਕੌਂਸਲ ਅਮਲੋਹ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ।ਜੋ ਸੀਵਰੇਜ ਸਿਸਟਮ ਦਾ ਪਾਣੀ ਲਿਫਟ ਕਰਨ ਲਈ ਅਨਾਜ ਮੰਡੀ ਨਜ਼ਦੀਕ ਮੋਟਰਾਂ ਲਗਵਾਈਆਂ ਗਈਆ ਹਨ।ਉਹ ਪਿਛਲੇ ਲੰਮੇ ਸਮੇਂ ਤੋਂ ਖਰਾਬ ਹੀ ਖੜੀਆਂ ਹਨ।
ਜਿਹਨਾਂ ਦੀ ਮੁਰੰਮਤ ਲਈ ਨਗਰ ਕੌਂਸਲ ਅਮਲੋਹ ਵੱਲੋਂ ਕੋਈ ਉਪਰਾਲਾ ਨਹੀ ਕੀਤਾ ਗਿਆ।ਜਿਸ ਕਾਰਨ ਸੀਵਰੇਜ ਦਾ ਪਾਣੀ ਓਵਰ ਫਲੋ ਹੋ ਕੇ ਗਲੀਆਂ ਤੇ ਬਾਜ਼ਾਰਾਂ ਵਿੱਚ ਘੁੰਮ ਰਿਹਾ ਹੈ।ਨਗਰ ਕੌਂਸਲ ਅਮਲੋਹ ਤੇ ਪ੍ਰਸ਼ਾਸਨ ਨੂੰ ਤੁਰੰਤ ਮੋਟਰਾਂ ਚਾਲੂ ਕਰਵਾ ਕੇ ਸ਼ਹਿਰ ਵਾਸੀਆਂ ਦੀ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ। ਗੰਦੇ ਪਾਣੀ ਦੇ ਸਤਾਏ ਇੱਕ ਦੁਕਾਨਦਾਰ ਨੇ ਆਪਣਾ ਨਾਂ ਗੁਪਤ ਰੱਖਣ ਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸ਼ਹਿਰ ਤੇ ਬਜ਼ਾਰ ਵਿੱਚ ਵਿਕਾਸ ਦੇ ਵਧੇਰੇ ਕੰਮ ਹੋਏ ਸੀ।ਪਰ ਉਹਨਾਂ ਵੱਲੋਂ ਨਗਰ ਕੌਂਸਲ ਅਮਲੋਹ ਤੇ ਪ੍ਰਸ਼ਾਸਨ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ।ਜਿਸ ਕਾਰਨ ਅਮਲੋਹ ਸ਼ਹਿਰ ਵਾਸੀ ਤੇ ਦੁਕਾਨਦਾਰ ਖੜ ਰਹੇ ਗੰਦੇ ਪਾਣੀ ਦਾ ਸੰਤਾਪ ਭੋਗਣ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਜੇਕਰ ਨਗਰ ਕੌਂਸਲ ਅਮਲੋਹ ਦੇ ਅਧਿਕਾਰੀਆਂ ਤੇ ਪ੍ਰਸ਼ਾਸਨ ਵੱਲੋਂ ਆਉਦੇ ਦਿਨਾਂ ਵਿੱਚ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਦੀ ਇਸ ਗੰਦੇ ਪਾਣੀ ਦੀ ਸਮੱਸਿਆ ਵੱਲ ਧਿਆਨ ਨਾ ਦਿੱਤਾ ਗਿਆ ਤਾ ਦੁਕਾਨਦਾਰ ਸਮੁੱਚੇ ਸ਼ਹਿਰ ਵਾਸੀਆਂ ਨੂੰ ਨਾਲ ਲੈਕੇ ਨਗਰ ਕੌਂਸਲ ਅਮਲੋਹ ਤੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।

