ਦਲਿਤ ਸਮਾਜ ਦੀਆਂ ਸਮੱਸਿਆਵਾਂ ਨੂੰ ਲੈ ਕੇ ਵਫ਼ਦ ਕੈਪਟਨ ਨੂੰ ਮਿਲਿਆ
ਪਟਿਆਲਾ 22 ਜੁਲਾਈ (ਮਧੂਸਾਰ ਬਿਊਰੋ)
ਦਲਿਤ ਸਮਾਜ ਦੀਆਂ ਸਮੱਸਿਆਵਾਂ ਨੂੰ ਲੈ ਕੇ ਵਫਦ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜੀ ਨੂੰ ਮਿਲਿਆ ਅਤੇ ਦਲਿਤ ਸਮੱਸਿਆਵਾਂ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ।
ਇਸ ਵਫਦ ਦੀ ਅਗਵਾਈ ਰਾਜੇਸ਼ ਘਾਰੂ ਦਲਿਤ ਕਾਂਗਰਸੀ ਆਗੂ ਅਤੇ ਕੌਮੀ ਪ੍ਰਚਾਰ ਸਕੱਤਰ ਵਾਲਮੀਕਿ ਸਭਾ ਨੇ ਕੀਤੀ। ਇਸ ਵਫਦ ਵਿੱਚ ਵਿਸ਼ੇਸ਼ ਤੌਰ ਤੇ ਹਾਜਰ ਐਡਵੋਕੇਟ ਰਣਧੀਰ ਸਿੰਘ, ਦਵਿੰਦਰ ਪਾਲ ਸਿੰਘ ਲਾਲੀ, ਸ਼ਲਿੰਦਰ ਗਰਗ, ਮੌਂਟੀ, ਕਾਂਗਰਸੀ ਆਗੂਆਂ ਹਾਜਰ ਸਨ। ਇਸ ਮੌਕੇ ਤੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਭਾਵੇਂ ਕਿ ਪੰਜਾਬ ਅਤੇ ਭਾਰਤ ਵਰਸ਼ ਵਿੱਚ ਦਲਿਤਾਂ ਤੇ ਹੋ ਰਹੇ ਤਸੱਦਦ ਨੂੰ ਵੇਖਦੇ ਹੋਏ ਅੱਜ ਦਲਿਤ ਸਮਾਜ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਦੋਂ ਦੀ ਭਾਰਤ ਵਿੱਚ ਮੋਦੀ ਸਰਕਾਰ ਹੋਂਦ ਵਿੱਚ ਆਈ ਹੈ ਉਦੋ ਤੋਂ ਹੀ ਹਰਇੱਕ ਸਟੇਟ ਵਿੱਚ ਕੋਈ ਨਾ ਕੋਈ ਅੱਤਿਆਚਾਰ ਦਲਿਤ ਸਮਾਜ ਤੇ ਕੀਤਾ ਜਾ ਰਿਹਾ ਹੈ। ਭਾਵੇਂ ਕਿ ਉਹ ਅੱਜ ਗੁਜਰਾਤ ਦੇ ਵਿੱਚ ਦਲਿਤਾਂ ਨਾਲ ਕੀਤੀ ਗਈ ਜੁਲਮ ਦੀ ਗੱਲ ਕਰੀਏ ਚਾਹੇ ਕਿਸੀ ਦਲਿਤ ਲੀਡਰ ਨੂੰ ਅਤਮਾਨਿਤ ਕਰਨ ਦੀ ਗੱਲ ਕਰੀਏ ਅਤੇ ਆਏ ਦਿਨ ਪੰਜਾਬ ਦੇ ਵਿੱਚ ਦਲਿਤ ਸਮਾਜ ਤੇ ਅੱਤਿਆਚਾਰ ਵੱਧਦੇ ਜਾ ਰਹੇ ਹਨ। ਚਾਹੇ ਉਹ ਭੀਮ ਕਾਂਡ, ਚਾਹੇ ਉਹ ਆਰਬੀਟ ਬੱਸ ਕਾਂਡ, ਦਲਿਤ ਸਮਾਜ ਦੀ ਆਗੂਆਂ ਨੂੰ ਦਬਾਉਣ ਦੇ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਹੁਣ ਦਲਿਤ ਸਮਾਜ ਸਹਿਣ ਨਹੀਂ ਕਰੇਗਾ। ਇਸ ਮੌਕੇ ਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਵਫਦ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਕਾਂਗਰਸ ਪਾਰਟੀ ਹਮੇਸ਼ਾਂ ਹੀ ਦਲਿਤਾਂ ਦੇ ਨਾਲ ਖੜੀ ਹੈ ਅਤੇ ਦਲਿਤਾਂ ਤੇ ਹੋ ਰਹੇ ਅੱਤਿਆਚਾਰ ਨੂੰ ਸਹਿਣ ਨਹੀਂ ਕਰੇਗੀ ਅਤੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਨਣ ਤੇ ਇੱਕ ਸਪੈਸ਼ਲ ਦਲਿਤ ਐਕਟ ਬਣਾਇਆ ਜਾਵੇਗਾ। ਤਾਂ ਕਿ ਕਿਸੇ ਵੀ ਦਲਿਤ ਨਾਲ ਕੋਈ ਵੀ ਧੱਕਾ ਨਾ ਹੋ ਸਕੇ ਅਤੇ ਇਸ ਮੌਕੇ ਤੇ ਸੰਜੇ ਕਾਂਗੜਾ ਯੂਥ ਪ੍ਰਧਾਨ ਪੰਜਾਬ ਵਾਲਮੀਕਿ ਸਭਾ ਇੰਡੀਆ, ਸੋਹਨ ਲਾਲ ਜਖਮੀ, ਕਰਮ ਸਿੰਘ, ਵਿਕਾਸ ਗਿੱਲ, ਨਾਇਬ ਸਿੰਘ ਰੌਂਗਲਾ, ਸ਼ੈਲੀ, ਹਿਮਾਂਸ਼ੂ ਕਾਕਾ, ਵਰਿੰਦਰ ਕੁਮਾਰ ਵਿੱਕੀ, ਜਰਨੈਲ ਸਿੰਘ, ਆਦਿ ਹਾਜਰ ਸਨ।

