ਪਟਿਆਲਾ

ਮੁੱਖ ਮੰਤਰੀ ਤੀਰਥ ਯਾਤਰਾ ਰੇਲ ਗੱਡੀ 980 ਸਰਧਾਲੂਆਂ ਨੂੰ ਲੈ ਕੇ ਕਾਸ਼ੀ ਧਾਮ ਵਾਰਾਨਸੀ ਰਵਾਨਾ

ਪਟਿਆਲਾ 22 ਜੁਲਾਈ (ਮਧੂਸਾਰ ਬਿਊਰੋ)
ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਅੱਜ ਸਵੇਰੇ ਰੇਲਵੇ ਸਟੇਸ਼ਨ ਪਟਿਆਲਾ ਤੋਂ ਕਾਸ਼ੀ ਧਾਮ ਵਾਰਾਨਸੀ ਲਈ ਰੇਲ ਗੱਡੀ ਨੂੰ ਪੰਜਾਬ ਸਰਕਾਰ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਉਚੇਰੀ ਸਿੱਖਿਆ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ ਹੈ। ਰੇਲ ਗੱਡੀ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਉਪ ਪ੍ਰਧਾਨ ਸ੍ਰੀ ਭਗਵਾਨ ਦਾਸ ਜੁਨੇਜਾ ਵੀ ਗਏ ਹਨ ।

ਸ. ਰੱਖੜਾ ਨੇ ਦੱਸਿਆ ਕਿ ਇਹ ਰੇਲ ਗੱਡੀ ਜ਼ਿਲ੍ਹੇ ਦੇ 980 ਸ਼ਰਧਾਲੂਆਂ ਨੂੰ ਲੈ ਕੇ ਕਾਸ਼ੀ ਧਾਮ ਵਾਰਾਨਸੀ ਲਈ ਰਵਾਨਾ ਕੀਤੀ ਗਈ ਹੈ ਅਤੇ 22 ਜੁਲਾਈ ਨੂੰ ਸਵੇਰੇ ਕਾਸ਼ੀ ਧਾਮ ਵਾਰਾਨਸੀ ਪੁੱਜੇਗੀ। ਉਹਨਾਂ ਆਖਿਆ ਕਿ ਇਸ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਹ ਰੇਲ ਗੱਡੀ 24 ਜੁਲਾਈ ਨੂੰ ਵਾਪਸ ਪਟਿਆਲਾ ਵਿਖੇ ਪਹੁੰਚ ਜਾਵੇਗੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਰੱਖੜਾ ਨੇ ਕਿਹਾ ਕਿ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਸਰਕਾਰ ਹਰ ਵਰਗ ਦੇ ਲੋਕਾਂ ਦੀ ਭਾਵਨਾਵਾਂ ਨੂੰ ਧਿਆਨ ਵਿਚ ਰੱਖ ਕੇ ਯੋਜਨਾਵਾਂ ਬਣਾ ਰਹੀ ਹੈ ਅਤੇ ਉਨ੍ਹਾਂ ਨੂੰ ਸਿਰੇ ਵੀ ਚੜਾ ਰਹੀ ਹੈ, ਜਿਸ ਦੇ ਉਦਾਹਰਣ ਸਾਹਮਣੇ ਹਨ ਜਿਹਨਾਂ ਵਿਚ ਵੱਖ -ਵੱਖ ਯਾਦਗਾਰਾਂ ਬਣਾਈਆਂ ਗਈਆਂ ਅਤੇ ਰਾਜ ਵਿਚ ਵਿਕਾਸ ਦੀ ਲਹਿਰ ਚਲਾਈ ਗਈ ਹੈ। ਸ੍ਰ ਰੱਖੜਾ ਨੇ ਕਿਹਾ ਕਿ ਅੱਜ ਰਵਾਨਾ ਕੀਤੀ ਗਈ ਰੇਲ ਗੱਡੀ ਵਿਚ ਤੀਰਥ ਯਾਤਰਾ ਕਰਨ ਗਈ ਸ਼ਰਧਾਲੂਆਂ ਦੇ ਠਹਿਰਣ ਅਤੇ ਖਾਣ-ਪੀਣ ਦਾ ਖੁਲਾ ਅਤੇ ਮੁਫਤ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਹੋਰ ਦੱਸਿਆ ਕਿ ਰੇਲ ਗੱਡੀ ਵਿਚ ਬਜ਼ੁਰਗਾਂ ਲਈ ਜਿਥੇ ਡਾਕਟਰ ਅਤੇ ਦਵਾਈਆਂ ਦਾ ਪ੍ਰਬੰਧ ਹੈ ਉਥੇ ਹੀ ਬੱਚਿਆਂ ਲਈ ਖੇਡਣ ਅਤੇ ਮਨੋਰੰਜਨ ਦੇ ਸਾਧਨ ਵੀ ਰੱਖੇ ਗਏ ਹਨ। ਰੇਲ ਗੱਡੀ ਵਿਚ ਭਗਤੀ ਸੰਗੀਤ ਦਾ ਵੀ ਪ੍ਰਬੰਧ ਹੈ।
ਇਸ ਮੌਕੇ ਉਹਨਾਂ ਨਾਲ ਸਾਬਕਾ ਮੁੱਖ ਸੰਸਦੀ ਸਕੱਤਰ ਸ੍ਰੀ ਰਾਜ ਖੁਰਾਣਾ, ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਸ੍ਰੀ ਰਣਧੀਰ ਸਿੰਘ ਰੱਖੜਾ, ਸ਼ਹਿਰੀ ਪ੍ਰਧਾਨ ਸ੍ਰੀ ਇੰਦਰਮੋਹਨ ਸਿੰਘ ਬਜਾਜ, ਪਟਿਆਲਾ ਦਿਹਾਤੀ ਹਲਕੇ ਦੇ ਇੰਚਾਰਜ ਐਡਵੋਕੇਟ ਸਤਬੀਰ ਸਿੰਘ ਖੱਟੜਾ, ਭਾਜਪਾ ਦੇ ਜਿਲਾ ਪ੍ਰਧਾਨ ਸ੍ਰੀ ਐਸ ਕੇ ਦੇਵ, ਸੀਨੀਅਰ ਨੇਤਾ ਬਲਵੰਤ ਰਾਏ, ਹਲਕਾ ਨਾਭਾ ਤੋਂ ਸ. ਮੱਖਣ ਸਿੰਘ, ਪਟਿਆਲਾ ਦੇ ਮੇਅਰ ਅਮਰਿੰਦਰ ਸਿੰਘ ਬਜਾਜ, ਕੌਂਸਲਰ ਹਰਵਿੰਦਰ ਸਿੰਘ ਬੱਬੂ ਤੇ ਪਰਮਜੀਤ ਸਿੰਘ ਪੰਮਾ, ਤਰਸੇਮ ਚੰਦ ਸਿੰਗਲਾ, ਰਵਿੰਦਰ ਸਿੰਘ ਵਿੰਦਾ, ਸ਼ੱਕੂ ਗਰੋਵਰ ਤੇ ਹੋਰ ਪਤਵੰਤੇ ਹਾਜ਼ਰ ਸਨ।

Leave a Reply

Your email address will not be published. Required fields are marked *