ਪੰਜਾਬ ਸਿਰ ਚੜ੍ਹੇ ਕਰਜ਼ੇ ਨੂੰ ਲੈ ਕੇ ਗਾਂਧੀ ਵੱਲੋਂ ਜੇਤਲੀ ਨਾਲ ਮੁਲਾਕਾਤ
ਡਾ. ਧਰਮਵੀਰ ਗਾਂਧੀ ਨੇ ਅੱਜ ਕੇਂਦਰੀ ਖਜਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਨਾਲ ਅੱਤਵਾਦ ਦੇ ਪੀਰੀਅਡ ਦੌਰਾਨ ਪੰਜਾਬ ਸਿਰ ਚਾੜੇ ਗਏ ਨਜਾਇਜ਼ ਕਰਜੇ ਦੀ ਪਹਿਲਾਂ ਦੀ ਅਦਾ ਕੀਤੀ 2694 ਕਰੋੜ ਰੁਪਏ ਦੀ ਰਕਮ ਵਾਪਸ ਕਰਨ ਲਈ ਵਿਸਥਾਰ ਸਹਿਤ ਚਰਚਾ ਕੀਤੀ ਅਤੇ ਇਸ ਨੂੰ ਸਵਿਧਾਨ ਦੀ 355 ਦੀ ਘੋਰ ਉਲੰਘਣਾ ਦੱਸਿਆ ਅਤੇ ਪੰਜਾਬ ਨਾਲ ਵਿਤਕਰਾ ਦੱਸਿਆ।
ਸ੍ਰੀ ਅਰੁਣ ਜੇਤਲੀ ਜੀ ਨੇ ਇਸ ਮੰਗ ਉੱਤੇ ਹਮਦਰਦੀ ਪੂਰਵਕ ਵਿਚਾਰ ਕਰਨ ਦਾ ਭਰੋਸਾ ਦਿਵਾਇਆ।

