ਪੰਜਾਬਪਟਿਆਲਾ

ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਦਲਿਤਾਂ ਨੂੰ ਖੇਤੀ ਲਈ ਦਿੱਤਾ ਜਾਵੇਗਾ: ਮਲੂਕਾ

ਆਮ ਆਦਮੀ ਪਾਰਟੀ ਸ਼ਰਾਰਤੀ ਲੋਕਾਂ ਦੀ ਪਾਰਟੀ ਹੈ, ਕਾਨੂੰਨ ਦਾ ਸਨਮਾਨ ਕਰਨਾ ਚਾਹੀਦਾ ਹੈ
ਪਟਿਆਲਾ ਤੋਂ ਸ਼ੁਰੂ ਹੋਇਆ ਪੰਜਾਬ ਰਾਜ ਦਿਹਾਤੀ ਆਜੀਵਕਾ ਮਿਸ਼ਨ ਸਾਰੇ ਪੰਜਾਬ ਵਿਚ ਲਾਗੂ ਕੀਤਾ ਜਾਵੇਗਾ
ਪਟਿਆਲਾ, 22 ਜੁਲਾਈ (ਕੰਵਰ ਬੇਦੀ)
ਪੰਜਾਬ ਦੇ ਪਿੰਡਾਂ ਵਿਚ ਜਿੰਨੀ ਵੀ ਪੰਚਾਇਤੀ ਜ਼ਮੀਨ ਹੈ ਉਸ ਦਾ ਪਿੰਡ ਪੱਧਰ ਉੱਤੇ ਤੀਜਾ ਹਿੱਸਾ ਦਲਿਤਾਂ ਨੂੰ ਖੇਤੀ ਕਰਨ ਲਈ ਦਿੱਤਾ ਜਾਵੇਗਾ । ਇਸ ਜ਼ਮੀਨ ਲਈ ਕੇਵਲ ਦਲਿਤ ਹੀ ਬੋਲੀ ਲਾ ਸਕਣਗੇ । ਇਹ ਐਲਾਨ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਕੀਤਾ ਹੈ ।

ਪੰਜਾਬ ਰਾਜ ਦਿਹਾਤੀ ਆਜੀਵਕਾ ਮਿਸ਼ਨ ਦੇ ਪਹਿਲੇ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨ ਆਏ ਪੰਜਾਬ ਸਰਕਾਰ ਦੇ ਕੈਬਿਨਟ ਮੰਤਰੀ ਨੇ ਨਾਲ ਹੀ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਇਸ ਜ਼ਮੀਨ ਉੱਤੇ ਸਿਰਫ਼ ਖੇਤੀ ਹੀ ਕੀਤੀ ਜਾ ਸਕੇਗੀ ਅਤੇ ਕਿਸੇ ਤਰਾਂ ਦਾ ਕਬਜ਼ਾ ਕਰਨ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾਵੇਗੀ । ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜਿਹੜੀ ਪੰਚਾਇਤੀ ਜ਼ਮੀਨ ਦਲਿਤਾਂ ਲਈ ਰਾਖਵੀਂ ਰੱਖੀ ਗਈ ਉਸ ਲਈ ਕੇਵਲ ਦਲਿਤ ਹੀ ਬੋਲੀ ਲਾ ਸਕਣਗੇ ਅਤੇ ਸਭ ਤੋਂ ਵੱਧ ਠੇਕਾ ਦੇਣ ਵਾਲੇ ਨੂੰ ਪੂਰੀ ਪਾਰਦਰਸ਼ਤਾ ਦੇ ਨਾਲ ਖੇਤੀ ਲਈ ਜ਼ਮੀਨ ਦਿੱਤੀ ਜਾਵੇਗੀ ।
ਆਮ ਆਦਮੀ ਪਾਰਟੀ ਦੇ ਸੰਸਦ ਮੇਂਬਰ ਭਗਵੰਤ ਮਾਨ ਵੱਲੋਂ ਵੀਡੀਓ ਬਣਾਏ ਜਾਣ ਦੇ ਸਵਾਲ ਉੱਤੇ ਕੈਬਿਨਟ ਮੰਤਰੀ ਸ. ਮਲੂਕਾ ਅਤੇ ਪੰਜਾਬ ਦੇ ਉਚੇਰੀ ਸਿੱਖਿਆ, ਭਾਸ਼ਾਵਾਂ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੰਤਰੀ ਸ. ਸੁਰਜੀਤ ਸਿੰਘ ਰੱਖੜਾ ਦੇ ਨਾਲ ਕਿਹਾ ਕਿ ਆਮ ਆਦਮੀ ਪਾਰਟੀ ਸ਼ਰਾਰਤੀ ਲੋਕਾਂ ਦੀ ਪਾਰਟੀ ਹੈ ਅਤੇ ਇਨ੍ਹਾਂ ਲੋਕਾਂ ਤੋਂ ਸੰਜੀਦਗੀ ਦੀ ਉਮੀਦ ਨਹੀਂ ਕੀਤੀ ਜਾ ਸਕਦੀ । ਉਨ੍ਹਾਂ ਕਿਹਾ ਕਿ ਸਾਂਸਦ ਅਤੇ ਵਿਧਾਇਕਾਂ ਨੂੰ ਕੁਝ ਵਿਸ਼ੇਸ਼ ਅਧਿਕਾਰ ਹੁੰਦੇ ਹਨ, ਪਰ ਇਸ ਪਾਰਟੀ ਦੇ ਲੀਡਰਾਂ ਨੂੰ ਕਾਨੂੰਨ ਦਾ ਸਨਮਾਨ ਕਰਨਾ ਚਾਹੀਦਾ ਹੈ । ਸੰਸਦ ਉੱਤੇ ਹਮਲਾ ਹੋ ਚੁੱਕਿਆ ਹੈ ਅਜਿਹੇ ਵਿਚ ਸੁਰੱਖਿਆ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਹੈ ।
ਜਦਕਿ ਆਜੀਵਕਾ ਮਿਸ਼ਨ ਦੀ ਪਟਿਆਲਾ ਜ਼ਿਲ੍ਹੇ ਦੇ ਸੈੱਲਫ਼ ਹੈਲਪ ਗਰੁੱਪਾਂ ਨੂੰ ਸੰਬੋਧਿਤ ਕਰਦਿਆਂ ਸ. ਮਲੂਕਾ ਨੇ ਕਿਹਾ ਕਿ ਪਟਿਆਲਾ ਤੋਂ ਸ਼ੁਰੂ ਹੋਇਆ ਪੰਜਾਬ ਦਿਹਾਤੀ ਆਜੀਵਕਾ ਮਿਸ਼ਨ ਹੁਣ ਸਾਰੇ ਪੰਜਾਬ ਵਿਚ ਲਾਗੂ ਕੀਤਾ ਜਾਵੇਗਾ । ਉਨ੍ਹਾਂ ਕਿਹਾ ਹੀ ਜਿੱਥੇ ਵੀ ਵਧੀਆ ਕੰਮ ਕੀਤਾ ਜਾਵੇਗਾ ਉੱਤੇ ਉਤਸ਼ਾਹਿਤ ਕਰਨ ਲਈ ਨਗਦ ਇਨਾਮੀ ਰਾਸ਼ੀ ਵੀ ਕੀਤੀ ਜਾਵੇਗੀ ।
ਦੂਜੇ ਪਾਸੇ ਬਹਾਵਲਪੁਰ ਪੈਲੇਸ ਵਿੱਚ ਆਜੀਵਿਕਾ ਮਿਸ਼ਨ ਵੱਲੋਂ ਆਯੋਜਿਤ ਪ੍ਰੋਗਰਾਮ ਦੌਰਾਨ ਆਏ ਮੁੱਖ ਮਹਿਮਾਨ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਨੇ ਪਟਿਆਲਾ ਜ਼ਿਲਢੇ ਦੇ ਤਿੰਨ ਬਲਾਕਾਂ (ਸਨੌਰ, ਰਾਜਪੁਰਾ ਅਤੇ ਪਾਤੜਾਂ) ਦੇ 104 ਵੱਖ-ਵੱਖ ਸੈਲਫ ਹੈਲਪ ਗਰੁੱਪਾਂ ਨੂੰ 10-10 ਹਜਾਰ ਦਾ (ਕੁੱਲ 10 ਲੱਖ 40 ਹਜਾਰ) ਰਿਵਾਲਵਿੰਗ ਫੰਡ ਦਿੱਤਾ ਗਿਆ। ਇਸ ਤੋਂ ਇਲਾਵਾ 2 ਪਿੰਡਾਂ ਦੀਆਂ ਗਰਾਮ ਸੰਗਠਨਾਂ ਨੂੰ ਸੀ.ਆਈ.ਐਫ ਫੰਡ 40 ਹਜਾਰ ਰਪਾਇਆ ਪ੍ਰਤੀ ਸੈਲਫ ਗਰੁੱਪਾਂ ਦੇ ਹਿਸਾਬ ਨਾਲ ਕੁੱਲ 2 ਲੱਖ 80 ਹਜਾਰ ਰੁਪਏ ਸੀ.ਆਈ.ਐਫ ਦੇ ਤੌਰ ਤੇ ਦਿੱਤਾ ਗਿਆ।
ਇਸ ਫੰਡ ਸਮਾਰੋਹ ਵਿੱਚ ਬਲਾਕ ਸਨੌਰ, ਰਾਜਪੁਰਾ ਅਤੇ ਪਾਤੜਾਂ ਦੇ ਪਿੰਡ ਅਮਾਮਨਗਰ, ਬੀਰ ਖੇੜੀ ਗੁਜਰਾ ਡਰੋਲਾ, ਡਰੋਲੀ, ਗਾਜੇਵਾਸ, ਹੀਰਾਨਗਰ ਖੇੜਕੀ, ਕਰਹਾਲੀ ਸਾਹਿਬ, ਲੰਗੜੋਈ, ਢਕਾਨਸੂ ਕਲਾਂ, ਨਲਾਸ ਕਲਾਂ, ਪੱਬਰੀ, ਪਹਿਰਕਲਾਂ, ਦਮਨਹੇੜੀ, ਬਕਰਾਹਾ, ਗੁਲਾੜ, ਸਧਾਰਨਪੁਰ, ਸਿਊਣਾ, ਤੂਗੋਪਤੀ, ਗੋਪਾਲਪੁਰ ਅਤੇ ਸਾਂਸਦ ਆਦਰਸ਼ ਗਰਾਮ ਯੋਜਨਾਂ ਅਧੀਨ ਬਣੇ ਹੋਏ ਗਰਾਮ ਸੰਗਠਨਾਂ/ਸੈਲਫ ਹੈਲਪ ਗਰੁੱਪਾਂ ਨੂੰ ਇਸ ਪ੍ਰੋਗਰਾਮ ਵਿੱਚ ਬੁਲਾ ਕੇ ਚੈਕ ਦਿੱਤੇ ਗਏ।
ਜ਼ਿਲਢਾ ਪਟਿਆਲਾ ਵਿੱਚ ਕੁੱਲ 836 ਸੈਲਫ ਹੈਲਪ ਗਰੁੱਪ ਅਤੇ 50 ਗ੍ਰਾਮ ਸੰਗਠਨ ਬਣਾਏ ਜਾ ਚੁੱਕੇ ਹਨ। ਜਿਨਢਾਂ ਵਿਚੋਂ ਕਿ 611 ਸੈਲਫ ਹੈਲਪ ਗਰੁੱਪ ਸਨੌਰ ਬਲਾਕ ਵਿੱਚ ਹੀ ਬਣੇ ਹਨ, 518 ਸੈਲਫ ਹੈਲਪ ਗਰੁੱਪਾਂ ਨੂੰ 15000/-ਰੁਪਏ ਪ੍ਰਤੀ ਗਰੁੱਪ ਰਿਵਾਲਵਿੰਗ ਫੰਡ ਦੇ ਤੌਰ ਤੇ ਦਿੱਤਾ ਜਾ ਚੁੱਕਾ ਹੈ, 224 ਸੈਲਫ ਹੈਲਪ ਗਰੁੱਪਾਂ ਨੂੰ 55000/-ਰੁਪਏ ਪ੍ਰਤੀ ਗਰੁੱਪ ਸੀ.ਆਈ.ਐਫ ਫੰਡ ਗ੍ਰਾਮ ਸੰਗਠਨਾਂ ਰਾਹੀਂ ਦਿੱਤਾ ਜਾ ਚੁੱਕਾ ਹੈ। ਪਿੰਡਾਂ ਵਿੱਚ ਗ੍ਰਾਮ ਸੰਗਠਨਾਂ ਨੂੰ ਆਪਣਾ ਦਫ਼ਤਰ ਖੋਲਣ ਲਈ ਸਰਕਾਰ ਵੱਲੋਂ 35000/-ਰੁਪਏ ਪ੍ਰਤੀ ਗ੍ਰਾਮ ਸੰਗਠਨ ਸਟਾਰਟ ਅਪ ਫੰਡ ਦੇ ਤੌਰ ਤੇ ਦਿੱਤਾ ਜਾਂਦਾ ਹੈ। ਹੁਣ ਤੱਕ 24 ਗ੍ਰਾਮ ਸੰਗਠਨਾਂ ਨੂੰ 8,40,000/-ਰੁਪਏ ਸਟਾਰਟ ਅਪ ਫੰਡ ਦੇ ਤੌਰ ਤੇ ਦਿੱਤਾ ਜਾ ਚੁੱਕਾ ਹੈ। ਅੱਜ ਦੇ ਪ੍ਰੋਗਰਾਮ ਵਿੱਚ ਹੋਰ 104 ਯੋਗ ਸੈਲਫ ਹੈਲਪ ਗਰੁੱਪਾਂ ਨੂੰ ਰਿਵਾਲਵਿੰਗ ਫੰਡ ਅਤੇ 7 ਸੈਲਫ ਹੈਲਪ ਗਰੁੱਪਾਂ ਨੂੰ ਸੀ.ਆਈ.ਐਫ ਫੰਡ ਦਿੱਤਾ ਜਾਣਾ ਹੈ।
ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਦਿਹਾਤੀ ਦੇ ਪ੍ਰਧਾਨ ਸ: ਰਣਧੀਰ ਸਿੰਘ ਰੱਖੜਾ, ਸੈਰ ਸਪਾਟਾ ਨਿਗਮ ਚੇਅਰਮੈਨ ਸ: ਸੁਰਜੀਤ ਸਿੰਘ ਅਬਲੋਵਾਲ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ: ਜਸਪਾਲ ਸਿੰਘ ਕਲਿਆਣ, ਮੁਲਾਜ਼ਮ ਭਲਾਈ ਬੋਰਡ ਦੇ ਚੇਅਰਮੈਨ ਸ: ਸੁਰਿੰਦਰ ਸਿੰਘ ਪਹਿਲਵਾਨ, ਸਾਬਕਾ ਮੇਅਰ ਸ. ਜਸਪਾਲ ਸਿੰਘ ਪ੍ਰਧਾਨ, ਮਾਰਕੀਟ ਕਮੇਟੀ ਪਟਿਆਲਾ ਦੇ ਵਾਈਸ ਚੇਅਰਮੈਨ ਸ: ਨਰਦੇਵ ਸਿੰਘ ਆਕੜੀ, ਵਧੀਕ ਡਿਪਟੀ ਕਮਿਸ਼ਨਰ ਜਰਨਲ ਸ੍ਰੀ ਮੋਹਿੰਦਰ ਪਾਲ ਅਤੇ ਵਿਭਾਗ ਦੇ ਡਿਪਟੀ ਡਾਇਰੈਕਟਰ ਹਰਦਿਆਲ ਸਿੰਘ ਚੱਠਾ ਵੀ ਮੌਜੂਦ ਸਨ ।

Leave a Reply

Your email address will not be published. Required fields are marked *