ਪਟਿਆਲਾ

ਪੰਜਾਬ ਜਨ ਜਾਤੀਆਂ ਸੰਘ ਦੀ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਸ. ਰਣਜੋਧ ਸਿੰਘ ਹਡਾਣਾ ਚੈਅਰਮੈਨ ਪੀ ਆਰ ਟੀ ਸੀ ਨਾਲ ਨਾਲ ਕੀਤੀ ਖ਼ਾਸ ਮੀਟਿੰਗ

ਪਟਿਆਲ਼ਾ 13 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਜਨ ਜਾਤੀਆਂ ਸੰਘ ਦੇ ਸੂਬਾ ਪੱਧਰ ਅਤੇ ਜਿਲ੍ਹਾ ਪੱਧਰ ਦੇ ਅਹੁਦੇਦਾਰਾਂ ਦੀ ਇੱਕ ਨਿਯਮਿਤ ਹੰਗਾਮੀ ਮੀਟਿੰਗ ਸੰਘ ਦੇ ਸ. ਗੁਰਚਰਨ ਸਿੰਘ ਰੁਪਾਣਾ ਦੀ ਅਗਵਾਈ ਹੇਠ ਪੰਜਾਬ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਸ. ਰਣਜੋਧ ਸਿੰਘ ਹਡਾਣਾ ਜੀ ਚੈਅਰਮੈਨ ਪੀ ਆਰ ਟੀ ਸੀ ਨਾਲ ਉਹਨਾਂ ਦੇ ਦਫ਼ਤਰ ਪਟਿਆਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਜਿੱਥੇ ਪੰਜਾਬ ਦੀਆਂ ਜਨ ਜਾਤੀਆਂ ਦੇ ਮੁੱਦਿਆਂ ਬਾਰੇ ਗੱਲਬਾਤ ਹੋਈ ਉੱਥੇ ਹੀ ਪੰਜਾਬ ਜਨ ਜਾਤੀਆਂ ਸੰਘ ਦੇ ਉਹਨਾਂ ਅਹੁਦੇਦਾਰਾਂ ਅਤੇ ਕ੍ਰਿਆਸ਼ੀਲ ਕਾਰਕੁੰਨਾਂ ਦੇ ਨਾਵਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਹੋਇਆ ਜਿਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਨਿਭਾਏ ਜਾ ਰਹੇ ਰੋਲ ਨੂੰ ਲੈ ਕੇ ਪਾਰਟੀ ਵਿੱਚ ਸੂਬਾ ਪੱਧਰ ਤੋਂ ਲੈ ਕੇ ਵਾਰਡ ਅਤੇ ਪਿੰਡ ਪੱਧਰ ਤੇ ਜਿੰਮਵਾਰੀਆਂ ਦਿੱਤੀਆਂ ਜਾ ਸਕਦੀਆਂ ਹਨ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ. ਰਣਜੋਧ ਸਿੰਘ ਹਡਾਣਾ ਜੀ ਨੇ ਸੰਘ ਦੇ ਕਾਰਿਯਾਕਰਤਾਵਾਂ ਨੂੰ ਭਰੋਸਾ ਦਿਵਾਇਆ ਕਿ ਹਰ ਇੱਕ ਮਿਹਨਤੀ ਵਰਕਰ ਨੂੰ ਪਾਰਟੀ ਅਤੇ ਸਰਕਾਰ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।

ਇਸ ਮੀਟਿੰਗ ਵਿੱਚ ਸਰਵ ਸ਼੍ਰੀ ਤਰਸੇਮ ਚੌਧਰੀ ਜੀ ਸੁਨਾਮ ਮੀਤ ਪ੍ਰਧਾਨ, ਹਰਿੰਦਰ ਸਿੰਘ ਬੜਤੀਆ ਜਨਰਲ ਸਕੱਤਰ, ਰਜਿੰਦਰ ਸਿੰਘ ਭੱਟੀ ਜੱਥੇਬੰਦਕ ਸਕੱਤਰ, ਜਸਵੀਰ ਸਿੰਘ ਤਰੈਂ ਸੂਬਾ ਸਕੱਤਰ, ਜਸਵੰਤ ਸਿੰਘ ਧਰਮਸੌਤ ਕੈਸ਼ੀਅਰ, ਭਜਨ ਲਾਲ ਜਿਲ੍ਹਾ ਜਨਰਲ ਸਕੱਤਰ, ਸੁੱਚਾ ਰਾਮ ਪ੍ਰਧਾਨ ਹਲਕਾ ਪਟਿਆਲਾ ਦਿਹਾਤੀ, ਨਾਇਕ ਅਮਰਜੀਤ ਸਿੰਘ ਦੁਲ਼ਭਾ ਪ੍ਰਧਾਨ ਹਲਕਾ ਸਨੌਰ, ਮੰਗਲ ਸਿੰਘ ਕਾਲਾ ਪ੍ਰਧਾਨ ਹਲਕਾ ਸੁਨਾਮ, ਸਤਨਾਮ ਸਿੰਘ ਪ੍ਰਧਾਨ ਹਲਕਾ ਬੁਢਲਾਡਾ, ਗੁਰਤੇਜ ਸਿੰਘ ਬਰਸਟ ਪ੍ਰਧਾਨ ਹਲਕਾ ਸਮਾਣਾ, ਬਲਕਾਰ ਸਿੰਘ ਜਨਰਲ ਸਕੱਤਰ ਹਲਕਾ ਸਮਾਣਾ, ਅਜੈ ਸਿੰਘ , ਕਰਨ ਸਿੰਘ ਭੱਟੀ ਯੂਥ ਆਗੂ ਅਤੇ ਸੰਘ ਦੇ ਹੋਰ ਐਕਟਿਵ ਵਰਕਰ ਸਹਿਬਾਨਾਂ ਨੇ ਭਾਗ ਲਿਆ। ਮੀਟਿੰਗ ਬੜੇ ਹੀ ਸੁਖਾਵੇਂ ਅਤੇ ਉਤਸ਼ਾਹਪੂਰਨ ਮਹੌਲ ਵਿੱਚ ਹੋਈ। ਆਖਿਰ ਵਿੱਚ ਸੰਘ ਦੇ ਪ੍ਰਧਾਨ ਗੁਰਚਰਨ ਸਿੰਘ ਰੁਪਾਣਾ ਨੇ ਜਨ ਜਾਤੀਆਂ ਸੰਘ ਦੇ ਲੋਕਾਂ ਦੀ ਅਵਾਜ਼ ਅਤੇ ਮੁੱਦਿਆਂ ਨੂੰ ਪਾਰਟੀ ਹਾਈ ਕਮਾਂਡ ਅਤੇ ਪੰਜਾਬ ਸਰਕਾਰ ਤੱਕ ਪਹੁੰਚਾਉਣ ਲਈ ਸ. ਰਣਜੋਧ ਸਿੰਘ ਹਡਾਣਾ ਜੀ ਵਲੋਂ ਦਿੱਤੀ ਮੀਟਿੰਗ ਲਈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Leave a Reply

Your email address will not be published. Required fields are marked *