ਪਟਿਆਲਾ

ਖ਼ਜ਼ਾਨਾ ਅਫ਼ਸਰ ਵਿਜੇ ਕੁਮਾਰ ਬਤਰਾ ਸੇਵਾ ਮੁਕਤ

ਪਟਿਆਲਾ, 30 ਦਸੰਬਰ (ਮਧੂਸਾਰ ਬਿਊਰੋ)
ਪੰਜਾਬ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਆਨ ਲਾਈਨ ਅਦਾਇਗੀਆਂ ‘ਚ ਪਟਿਆਲਾ ਜ਼ਿਲ੍ਹੇ ਨੂੰ ਸਾਰੇ ਪੰਜਾਬ ‘ਚ ਨੰਬਰ ਵਨ ਬਣਾਉਣ ਵਾਲੇ ਖ਼ਜ਼ਾਨਾ ਅਫ਼ਸਰ ਵਿਜੇ ਕੁਮਾਰ ਬਤਰਾ ਅੱਜ ਸੇਵਾ ਮੁਕਤ ਹੋ ਗਏ।

ਪੰਜਾਬ ਸਰਕਾਰ ਵੱਲੋਂ ਆਨ ਲਾਈਨ ਅਦਾਇਗੀਆਂ ਦੀ ਸ਼ੁਰੂ ਕੀਤੀ ਗਈ ਸਕੀਮ ਏਕੀਕਰਿਤ ਵਿੱਤੀ ਪ੍ਰਬੰਧਨ ਸਿਸਟਮ (ਆਈ.ਐਫ.ਐਮ.ਐੱਸ.) ਦੇ ਤਹਿਤ ਸਬ ਤੋਂ ਵੱਧ ਅਦਾਇਗੀਆਂ ਕਰਨ ਦਾ ਮਾਣ ਸ੍ਰੀ ਬਤਰਾ ਨੂੰ ਪ੍ਰਾਪਤ ਹੋਇਆ ਹੈ।
ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮੰਡੀ ਬਰੀ ਵਾਲਾ ‘ਚ ਸ੍ਰੀ ਦੇਸ਼ ਰਾਜ ਬਤਰਾ ਅਤੇ ਸ੍ਰੀਮਤੀ ਪਾਰਵਤੀ ਦੇਵੀ ਦੇ ਘਰ ਜੰਮੇ ਸ੍ਰੀ ਬਤਰਾ ਨੇ ਆਪਣੀ ਮੁੱਢਲੀ ਪੜਾਈ ਪਿੰਡ ਦੇ ਸਕੂਲ ਤੋਂ ਕਰਨ ਤੋਂ ਬਾਅਦ ਮੈਰਿਟ ਸਕਾਲਰਸ਼ਿਪ ਨਾਲ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਕਾਲਜ ਤੋਂ ਸਿੱਖਿਆ ਹਾਸਿਲ ਕੀਤੀ ਅਤੇ ਫੇਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ. ਏ. ਅੰਗਰੇਜ਼ੀ ਵਿਸ਼ੇ ਨਾਲ ਪਾਸ ਕੀਤੀ। ਆਪਣੇ 4੦ ਸਾਲ ਦੀ ਬੇਦਾਗ਼ ਸੇਵਾਵਾਂ ਤੋਂ ਬਾਅਦ ਅੱਜ ਉਨ੍ਹਾਂ ਨੂੰ ਸਟਾਫ਼ ਨੇ ਰਸਮੀ ਵਿਦਾਈ ਦਿੱਤੀ।

Leave a Reply

Your email address will not be published. Required fields are marked *