ਪਟਿਆਲਾ

ਚੌਥਾ ਦਰਜਾ ਕਰਮਚਾਰੀ “ਆਪ ਸਰਕਾਰ ਤੇ ਆਬਕਾਰੀ ਤੇ ਕਰ ਵਿਭਾਗ ਅਧਿਕਾਰੀਆਂ” ਵਿਰੁੱਧ 28 ਮਾਰਚ ਨੂੰ ਕਰਨਗੇ ਕਾਲੇ ਘਘਰੇ, ਚੋਗੇ ਪਾਕੇ ਆਰਥੀ ਫੁੱਕ ਰੈਲੀ।

ਪਟਿਆਲਾ 22 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) : ਰਾਜ ਕਰ ਕਮਿਸ਼ਨਰ ਦਫਤਰ ਅੱਗੇ ਚੋਥਾ ਦਰਜਾ ਕਰਮਚਾਰੀਆਂ ਵਲੋਂ ਸ਼ੁਰੂ ਕੀਤਾ ਧਰਨਾ ਤੀਸਰੇ ਦਿਨ ਵੀ ਜਾਰੀ ਰਿਹਾ। ਕਰਮਚਾਰੀਆਂ ਨੇ ਵਧੀਕ ਕਮਿਸ਼ਨਰ (ਪ੍ਰਸ਼ਾਸ਼ਨ) ਦਾ ਘੇਰਾਓ ਕਰਕੇ ਜੋਰਦਾਰ ਪਿੱਟ ਸਿਆਪਾ ਕੀਤਾ, ਉਹਨਾਂ ਵੱਲੋਂ ਦਫਤਰ ਛੱਡ ਕੇ ਭੱਜਣਾ ਹੀ ਬਿਹਤਰ ਸਮਝਿਆ ਬਾਅਦ ਵਿੱਚ ਕੁੱਝ ਵਿਚੋਲਿਆਂ ਨੂੰ ਵਿੱਚ ਪਾ ਕੇ ਯੂਨੀਅਨ ਪ੍ਰਤੀਨਿਧਾ ਨਾਲ ਗੱਲਬਾਤ ਕੀਤੀ ਪਰੰਤੂ ਚੌਥਾ ਦਰਜਾ ਕਰਮਚਾਰੀਆਂ ਦੀਆਂ ਤਰੱਕੀਆਂ ਸਮੇਤ ਦੋ ਸਾਲਾ ਤੋਂ ਲਮਕਾ ਅਵਸਥਾ ਵਿੱਚ ਚਲ ਰਹੀਆਂ ਮੰਗਾਂ ਨੂੰ ਚੋਣ ਜਾਪਤੇ ਨਾਲ ਜੋੜਕੇ ਲਾਗੂ ਕਰਨ ਤੋਂ ਅਸਮਰੱਥਾ ਪ੍ਰਗਟਾਈ ਤਾਂ ਮੁਲਾਜਮਾਂ ਰੋਹ ਭਰਪੂਰ ਰੈਲੀ ਕਰਕੇ ਮਿਤੀ 28 ਮਾਰਚ ਨੂੰ ਆਪ ਸਰਕਾਰ ਤੇ ਕਰ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਵਿਰੁੱਧ “ਕਾਲੇ ਘਘਰੇ ਤੇ ਚੋਲੇ” ਪਹਿਨਕੇ ਅਰਥੀ ਫੁੱਕ ਰੈਲੀ ਕਰਨ ਦਾ ਐਲਾਨ ਕਰ ਦਿੱਤਾ। ਇਸ ਮੌਕੇ ਤੇ ਚੌਥਾ ਦਰਜਾ ਮੁਲਾਜਮਾਂ ਦੇ ਆਗੂ ਹਾਜਰ ਸਨ। ਉਹਨਾਂ ਵਿੱਚ ਕਾਮਰੇਡ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਰਾਮ ਲਾਲ ਰਾਮਾ, ਵੈਦ ਪ੍ਰਕਾਸ਼, ਮੱਖਣ ਸਿੰਘ, ਮੇਘ ਰਾਜ, ਪ੍ਰਦੀਪ ਕੁਮਾਰ, ਮਨਦੀਪ ਸਿੰਘ, ਦਲਜੀਤ ਸਿੰਘ, ਅਮਰਦੀਪ ਸ਼ਰਮਾ, ਮੁਨੀਸ਼ ਕੁਮਾਰ, ਪ੍ਰਮੋਦ ਕੁਮਾਰ, ਗੁਰਪ੍ਰੀਤ ਸਿੰਘ ਨਾਭਾ, ਬਲਜਿੰਦਰ ਸਿੰਘ, ਇੰਦਰਪਾਲ ਵਾਲੀਆ, ਸ਼ਿਵ ਚਰਨ, ਸੁਖਦੇਵ ਸਿੰਘ, ਦੇਵ ਬਹਾਦਰ, ਬੰਸੀ ਲਾਲ ਆਦਿ ਹਾਜਰ ਸਨ।

Leave a Reply

Your email address will not be published. Required fields are marked *