ਪੰਜਾਬਪਟਿਆਲਾ

ਬਿਜਲੀ ਕਾਮੇ 24 ਮਾਰਚ ਨੂੰ ਵਿਧਾਨ ਸਭਾ ਵੱਲ ਮਾਰਚ ਕਰਨਗੇ

ਪਟਿਆਲਾ 10 ਮਾਰਚ: ਬਿਜਲੀ ਮੁਲਾਜਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਇਪੰਲਾਈਜ਼ ਫੈਡਰੇਸ਼ਨ ਏਟਕ,ਕੇਸ਼ਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ਼ ਫੈਡਰੇਸ਼ਨ ਚਾਹਲ,ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ,ਇੰਪਲਾਈਜ਼ ਫੈਡਰੇਸ਼ਨ ਪਾਵਰਕਾਮ ਤੇ ਟਰਾਸਕੋ ਦੇ ਅਧਾਰਤ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਦੀ ਬਿਜਲੀ ਨਿਗਮ ਦੀ ਮਨੈਜਮੇਟ ਨਾਲ ਮੁਲਾਜਮਾਂ ਦੀਆਂ ਮੰਗਾਂ ਦੇ ਸਬੰਧ ਵਿੱਚ ਮੀਟਿੰਗ ਹੋਈ।

ਮੀਟਿੰਗ ਦੀ ਪ੍ਰਧਾਨਗੀ ਬਿਜਲੀ ਨਿਗਮ ਦੇ ਸੀ.ਐਮ.ਡੀ. ਏ.ਵੈਨੂੰ ਪ੍ਰਸਾਦ.ਆਈ.ਏ.ਐਸ.ਨੇ ਕੀਤੀ।ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਦੇ ਸੁਬਾਈ ਕਨਵੀਨਰ ਹਰਭਜਨ ਸਿੰਘ ਪਿਲਖਣੀ,ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ,ਮੰਚ ਦੇ ਬੁਲਾਰੇ ਮਨਜੀਤ ਸਿੰਘ ਚਾਹਲ,ਵਿੱਤ ਸਕੱਤਰ ਜਰਨੈਲ ਸਿੰਘ ਚੀਮਾ ਅਤੇ ਮਹਿੰਦਰ ਸਿੰਘ ਲਹਿਰਾਂ ਨੇ ਦੱਸਿਆਂਕਿ ਜਥੇਬੰਦੀਆਂ ਨਾਲ ਬਿਜਲੀ ਨਿਗਮ ਦੀ ਮਨੈਜਮੇਟ ਨੇ ਬਿਜਲੀ ਮੁਲਾਜਮਾਂ ਦਾ ਪੇ ਬੈਡ ਦਾ ਮਾਮਲਾ ਪੰਜਾਬ ਸਰਕਾਰ ਨੂੰ ਮੁੜ ਭੇਜਣ ਦਾ ਫੈਸਲਾ ਕੀਤਾ ਹੈ। ਮਨੈਜਮੇਟ ਨੇ ਮੰਨਿਆ ਕਿ ਪੰਜਾਬ ਦੇ ਸਮੁੱਚੇ ਬਿਜਲੀ ਮੁਲਾਜਮਾਂ ਨੂੰ 23 ਸਾਲਾ ਸਕੇਲ ਅਪਰੈਲ ਦੇ ਵਿੱਚ ਬਿਨਾਂ ਕਿਸੇ ਸ਼ਰਤ ਤੇ ਲਾਗੂ ਕਰਨ ਦਾ ਫੈਸਲਾ ਕੀਤਾ।ਮੀਟਿੰਗ ਵਿੱਚ ਮਨੈਜਮੇਟ ਨੇ ਇਹ ਵੀ ਮੰਨਿਆਂ ਕਿ ਵਰਕਚਾਰਜ਼ ਕਾਮਿਆਂ ਨੂੰ ਰੈਗੁਲਰ ਟੀ.ਮੈਟ ਅਤੇ ਟੀ.ਮੈਟ ਕਰਮਚਾਰੀਆਂ ਨੂੰ ਸਹਾਇਕ ਲਾਇਨਮੈਨ ਬਣਾਇਆ ਜਾਵੇਗਾ।ਉਹਨਾਂ ਦੱਸਿਆਂ ਕਿ ਸਾਰੇ ਵਰਗਾਂ ਦੇ ਕਰਮਚਾਰੀਆਂ ਦੀਆਂ ਤਰੱਕੀਆਂ ਹਰ ਮਹੀਨੇ ਦੇ ਅਖਰੀਲੇ ਦਿਨ ਕੀਤੀਆਂ ਜਾਇਆਂ ਕਰਨਗੀਆਂ। ਹੋਏ ਸਮਝੋਤੇ ਮੁਤਾਬਿਕ ਬਿਜਲੀ ਨਿਗਮ ਵਿੱਚ ਖਾਲੀ ਅਸਾਮੀਆਂ ਨੂੰ ਰੈਗੁਲਰ ਤੋਰ ਤੇ ਪੂਰੇ ਸਕੇਲ ਵਿੱਚ ਭਰਨ,ਸੋਧੇ ਗਰੇਡ ਪੇ ਅਤੇ ਭੱਤੇ ਵਰਕਚਾਰਜ਼ ਕਾਮਿਆਂ ਤੇ ਲਾਗੁ ਕਰਨ,ਲਾਇਨਮੈਨ ਤੋ ਜੇ.ਈ ਦੀ ਵਿਭਾਗੀ ਤਰੱਕੀ ਤੇ ਬੰਦ ਕੀਤੇ ਗਏ 30%ਕੋਟੇ ਦੇ ਟੈਸਟ ਨੂੰ ਮੁੜ ਚਾਲੂ ਕਰਨ,ਵਰਕਚਾਰਜ਼ ਅਤੇ ਆਰ.ਟੀ.ਐਮ ਨੂੰ ਸਹਾਇਕ ਲਾਇਨਮੇਨ ਬਣਾਉਣ,ਨਵੇ ਭਰਤੀ ਕੀਤੇ ਕਰਮਚਾਰੀਆਂ,ਰਿਟਾਇਡ ਕਰਮਚਾਰੀਆਂ ਨੂੰ ਬਿਜਲੀ ਯੁਨਿਟਾਂ ਵਿੱਚ ਰਿਆਇਤ ਦੇਣ,ਹਰ ਕਰਮਚਾਰੀ ਨੂੰ ਤਿੰਨ ਤਰੱਕੀਆ ਯਕੀਨੀ ਬਣਾਉਣ,ਮ੍ਰਿਤਕ ਕਰਮਚਾਰੀਆਂ ਦੇ ਵਾਰਸਾਂ ਨੂੰ ਨੋਕਰੀ ਦੇਣ ਸਮੇਤ 28 ਮੰਗਾਂ ਲਾਗੂ ਕਰਨ ਮਨੈਜਮੇਟ ਨੇ ਹਾਂ ਪੱਖੀ ਸੰਕੇਤ ਦਿੱਤੇ।ਜਥੇਬੰਦੀਆਂ ਨੇ ਪੰਜਾਬ ਸਰਕਾਰ ਤੇ ਮਨੈਜਮੇਟ ਵੱਲੋ ਬਠਿਡਾ ਥਰਮਲ ਪਲਾਟ ਬੰਦ ਕਰਨ ਅਤੇ ਰੋਪੜ ਥਰਮਲ ਪਲਾਟ ਦੇ 2 ਯੂਨਿਟ ਬੰਦ ਕਰਨ ਦਾ ਸਖਤ ਵਿਰੋਧ ਕੀਤਾ।ਉਹਨਾਂ ਕਿਹਾ ਕਿ ਥਰਮਲ ਪਲਾਟਾਂ ਦੇ ਬੰਦ ਹੋਣ ਨਾਲ ਮੁਲਾਜਮਾਂ ਦੀਆਂ ਤਰੱਕੀਆਂ ਤੇ ਅਸਰ ਪਵੇਗਾ ਅਤੇ ਮੁਲਾਜਮਾਂ ਨੂੰ ਦੂਰ ਦੁਰਾਡੇ ਜਾਣਾ ਪਵੇਗਾ।ਉਹਨਾਂ ਕਿਹਾ ਕਿ ਸਰਕਾਰ ਦੀ ਮੁਲਾਜਮ ਮਾਰੂ ਨੀਤੀ ਦਾ ਵਿਰੋਧ ਕਰਨ ਲਈ ਬਿਜਲੀ ਕਾਮੇ 24 ਮਾਰਚ ਨੂੰ ਵਿਧਾਨ ਸਭਾ ਵੱਲ ਮਾਰਚ ਕਰਨਗੇ।ਅੱਜ ਦੀ ਮੀਟਿੰਗ ਵਿੱਚ ਮਨੈਜਮੇਟ ਵੱਲੋ ਡਾਇਰੈਕਟਰ ਵਿੱਤ ਐਸ.ਸੀ .ਅਰੋੜਾ,ਡਾਇਰੈਕਟਰ ਪ੍ਰਬੰਧਕੀ ਆਰ.ਪੀ.ਪਾਡਵ,ਇੰਜ: ਜ਼ਸਵਿੰਦਰ ਪਾਲ ਮੁੱਖ ਇੰਜ਼; ਐਚ.ਆਰ.ਡੀ, ਇੰਜ:ਬੀ.ਐਸ.ਲਾਲ ਉਪ ਮੁੱਖ ਇੰਜ:,ਅਸੋਕ ਕੁਮਾਰ ਉਪ ਸਕੱਤਰ ਵਿੱਤ,ਬੀ.ਐਸ.ਗੁਰਮ ਉਪ ਸਕੱਤਰ ਆਈ.ਆਰ ਅਤੇ ਜਥੇਬੰਦੀਆਂ ਵੱਲੋ ਹਰਭਜਨ ਸਿੰਘ ਪਿਲਖਣੀ,ਗੁਰਵੇਲ ਸਿੰਘ ਬੱਲਪੁਰੀਆ,ਮਨਜੀਤ ਸਿੰਘ ਚਾਹਲ,ਜਰਨੈਲ ਸਿੰਘ ਚੀਮਾ,ਮਹਿੰਦਰ ਸਿੰਘ ਲਹਿਰਾ,ਨਰਿੰਦਰ ਸੈਣੀ,ਆਰ.ਕੇ.ਤਿਵਾੜੀ,ਪੂਰਨ ਸਿੰਘ ਖਾਈ,ਗੁਪ੍ਰੀਤ ਸਿੰਘ ਗੰਡੀਵਿੰਡ,ਦਵਿੰਦਰ ਸਿੰਘ ਪਸੌਰ,ਮਹਿੰਦਰ ਸਿੰਘ ਰੁੜੇਕ,ਹਰਬੰਸ ਸਿੰਘ ਦੀਦਾਰਗੜ੍ਹ,ਕਮਲ ਪਟਿਆਲਾ,ਰਣਜੀਤ ਸਿੰਘ ਬਿਜੋਕੀ, ਨਰਿੰਦਰ ਬੱਲ,ਸੁਰਿੰਦਰਪਾਲ ਲਹੋਰੀਆਂ,ਗੁਰਦੀਪ ਸਿੰਘ ਬੋਲੜਕਲਾ,ਸੁਰਿੰਦਰ ਪਾਲ ਸਿੰਘ ਆਦਿ ਹਾਜ਼ਰ ਸਨ।।

Leave a Reply

Your email address will not be published. Required fields are marked *