ਯੂਥ ਹੋਸਟਲ ਪਟਿਆਲਾ ਵਿਖੇ ਵਿਸ਼ਵ ਜਲ ਦਿਵਸ ਮਨਾਇਆ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਯੂਥ ਹੋਸਟਲ ਪਟਿਆਲਾ ਅਦਾਰਾ ਯੂਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵਿਖੇ ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਦੇ ਸਹਿਯੋਗ ਨਾਲ ਵਿਸ਼ਵ ਜਲ ਦਿਵਸ ਮੌਕੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਯੂਥ ਹੋਸਟਲ ਪਟਿਆਲਾ ਦੇ ਮੈਨੇਜਰ ਰਾਜੇਸ਼ ਸ਼ਰਮਾ ਨੇ ਆਖਿਆ ਕਿ ਅੱਜ ਵਿਸ਼ਵ ਜਲ ਦਿਵਸ ਹੈ, ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਸਾਰੇ ਮਿਲ ਕੇ ਪਾਣੀ ਦੀ ਇੱਕ—ਇੱਕ ਬੂੰਦ ਨੂੰ ਬਚਾਈਏ ਅਤੇ ਪਾਣੀ ਦੇ ਜਿਨ੍ਹੇ ਵੀ ਸਰੋਤ ਹਨ ਉਹਨਾਂ ਨੂੰ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰੀਏ। ਕਿਉਂਕਿ ਪਾਣੀ ਦਿਨ ਪ੍ਰਤੀ ਦਿਨ ਘੱਟਦਾ ਜਾ ਰਿਹਾ ਹੈ, ਜੇਕਰ ਅਸੀਂ ਇਸੀ ਤਰ੍ਹਾਂ ਅਵੇਸਲੇ ਰਹੇ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਵੀ ਮੁਆਫ ਨਹੀਂ ਕਰਨਗੀਆਂ। ਸਾਨੂੰ ਪੀਣ ਵਾਲੇ ਪਾਣੀ ਨੂੰ ਹਰ ਹਾਲਤ ਵਿੱਚ ਸ਼ੁੱਧ ਰੱਖਣ ਅਤੇ ਉਸ ਨੂੰ ਪ੍ਰਦੂਸ਼ਤ ਹੋਣ ਤੋਂ ਬਚਾਉਣ ਲਈ ਆਪਣੀ ਪੁਰਜੋਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਸੈਮੀਨਾਰ ਵਿੱਚ ਸੀਮਾ ਰਾਣੀ ਅਤੇ ਮਨਪ੍ਰੀਤ ਕੌਰ ਨੇ ਵੀ ਆਪਣੇ ਵਿਚਾਰਾਂ ਰਾਹੀਂ ਆਖਿਆ ਕਿ ਸਾਨੂੰ ਪਾਣੀ ਦੀ ਘੱਟ ਤੋਂ ਘੱਟ ਵਰਤੋ ਕਰਨੀ ਚਾਹੀਦੀ ਹੈ ਅਤੇ ਬਰਸਾਤ ਦੇ ਮੌਕੇ ਸਾਨੂੰ ਪਿੰਡਾਂ ਵਿੱਚ ਛੱਪੜ ਤਿਆਰ ਕਰਕੇ ਪਾਣੀ ਨੂੰ ਇਕੱਠਾ ਕਰਨਾ ਚਾਹੀਦਾ ਹੈ ਅਤੇ ਗਲੋਬਲ ਵਾਰਮਿੰਗ ਤੋਂ ਬਚਣ ਲਈ ਸਾਨੂੰ ਵਧੇਰੇ ਪੌਦੇ ਲਗਾਉਣੇ ਚਾਹੀਦੇ ਹਨ। ਪਾਣੀ ਪੂਰੇ ਵਿਸ਼ਵ ਦੇ ਅੰਦਰ ਕਿੱਥੇ ਸੰਕਟ ਨਾ ਬਣ ਜਾਵੇ ਇਸ ਲਈ ਸਾਨੂੰ ਸਾਰਿਆਂ ਨੂੰ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਪਾਣੀ ਦੀ ਦੁਰ ਵਰਤੋ ਨਹੀਂ ਕਰਾਂਗੇ। ਸਮੂੰਹ ਬੱਚਿਆਂ ਵੱਲੋਂ ਵਿਸ਼ਵ ਜਲ ਦਿਵਸ ਮੌਕੇ ਪਾਣੀ ਨੂੰ ਬਚਾਉਣ ਲਈ ਕਸਮ ਵੀ ਚੁੱਕੀ ਗਈ। ਪ੍ਰੋਗਰਾਮ ਵਿੱਚ ਗੁਰਜੰਟ ਸਿੰਘ ਨੇ ਸੰਬੋਧਨ ਕਰਦਿਆ ਆਖਿਆ ਕਿ ਅਜੇ ਵੀ ਵੇਹਲਾ ਹੈ ਕਿ ਅਸੀਂ ਪਾਣੀ ਨੂੰ ਸੰਭਾਲ ਸਕਦੇ ਹਾਂ ਅਤੇ ਆਉਣ ਵਾਲੀਆਂ ਨਸਲਾਂ ਨੂੰ ਪੀਣ ਜੋਗਾ ਪਾਣੀ ਦੇਣ ਵਿੱਚ ਆਪਣਾ ਸਹਿਯੋਗ ਪਾ ਸਕਦੇ ਹਾਂ।

