ਭਾਜਪਾ ਜੁਇਆਨ ਕਰਦੇ ਹੀ ਪਰਨੀਤ ਕੌਰ ਨੇ ਨਿਯੁਕਤੀਆਂ ਦਾ ਦੌਰ ਕੀਤਾ ਸ਼ੁਰੂ
ਸੰਜੇ ਸ਼ਰਮਾ ਬਣੇ ਲੋਕਲ ਬੋਡੀ ਸੈਲ ਦੇ ਜਿਲ੍ਹਾ ਕਨਵੀਨਰ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਮੈਂਬਰ ਪਾਰਲੀਮੈਂਟ ਪਰਨੀਤ ਕੌਰ ਵੱਲੋਂ ਭਾਜਪਾ ਜੁਆਇਨ ਕਰਦੇ ਹੀ ਆਪਣੇ ਜੱਦੀ ਹਲਕੇ ਵਿੱਚ ਨਵੀਆਂ ਨਿਯੁਕਤੀਆਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ। ਇਸੇ ਲੜੀ ਤਹਿਤ ਸਾਬਕਾ ਮੰਡਲ ਪ੍ਰਧਾਨ ਸੰਜੇ ਸ਼ਰਮਾ ਨੂੰ ਲੋਕਲ ਬੋਡੀ ਸੈਲ ਜਿਲ੍ਹਾ ਪਟਿਆਲਾ ਦਾ ਕਨਵੀਨਰ ਨਿਯੁਕਤ ਕੀਤਾ ਗਿਆ। ਇਸ ਮੌਕੇ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਬੀਬਾ ਜੈ ਇੰਦਰ ਕੌਰ ਅਤੇ ਲੋਕਲ ਬੋਡੀ ਸੈਲ ਦੇ ਸਟੇਟ ਕਨਵੀਨਰ ਕੇ.ਕੇ ਮਲਹੌਤਰਾ ਅਤੇ ਹੋਰ ਆਗੂਆਂ ਨੇ ਸੰਜੇ ਸ਼ਰਮਾ ਨੂੰ ਨਿਯੁਕਤੀ ਪੱਤਰ ਦੇਣ ਦੀ ਰਸਮ ਅਦਾ ਕੀਤੀ। ਇਸ ਮੌਕੇ ਪਰਨੀਤ ਕੌਰ ਨੇ ਕਿਹਾ ਕਿ ਭਾਜਪਾ ਇੱਕ ਅਗਾਹਾਂ ਵਾਧੂ ਸੋਚ ਵਾਲੀ ਪਾਰਟੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਲੀਡਰਸ਼ਿਪ ਦੀ ਅਗਵਾਈ ਹੇਠ ਪਾਰਟੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਹੀ ਹੈ। ਇਸ ਮੌਕੇ ਨਵ ਨਿਯੁਕਤ ਕਨਵੀਨਰ ਸੰਜੇ ਸ਼ਰਮਾ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਮਿਲੀ ਹੋਈ, ਇਸ ਜਿੰਮੇਵਾਰੀ ਨੂੰ ਤਹਿ ਦਿਲੋਂ ਨਿਭਾਉਣਗੇ ਅਤੇ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਲ ਬੋਡੀ ਸੈਲ ਦਾ ਇੱਕ ਅਹਿਮ ਰੋਲ ਹੋਵੇਗਾ। ਇਸ ਮੌਕੇ ਗੋਪੀ ਰੰਗੀਲਾ, ਸਿਕੰਦਰ ਚੌਹਾਨ, ਰਜਨੀਸ਼ ਪਾਂਧੀ, ਵਿਨੀਤ ਸਹਿਗਲ, ਰੋਕੀ ਮਾਂਗਟ, ਉਮੇਸ਼ ਠਾਕੁਰ, ਗੋਪੀ ਮੱਟੂ, ਜਸਵਿੰਦਰ ਜੂਲਕਾਂ, ਗੁਰਪ੍ਰੀਤ ਬਾਵਾ, ਰੰਜਨ ਸ਼ਰਮਾ, ਅਧੀਰਾਜ ਸਿੰਘ, ਹਰਪ੍ਰੀਤ ਪੀਤਾ ਡਾ.ਸੁਸ਼ੀਲ ਜਿੰਦਲ ਆਦਿ ਹਾਜ਼ਰ ਸਨ।

