ਦੇਸ਼-ਵਿਦੇਸ਼ਪੰਜਾਬ

ਮਹਿਲਾ ਨੂੰ 24 ਹਫਤੇ ਦੇ ਭਰੂਣ ਦੇ ਆਬਰਸ਼ਨ ਦੀ ਇਜ਼ਾਜਤ : ਸੁਪਰੀਮ ਕੋਰਟ

ਨਵੀਂ ਦਿੱਲੀ 25 ਜੁਲਾਈ (ਏਜੰਸੀਆਂ)
ਸੁਪਰੀਮ ਕੋਰਟ ਨੇ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਇਕ ਮਹਿਲਾ ਨੂੰ 24 ਹਫਤੇ ਦੇ ਭਰੂਣ ਦੇ ਗਰਭਪਾਤ ਦੀ ਇਜ਼ਾਜਤ ਦੇ ਦਿੱਤੀ ਹੈ। ਕੋਰਟ ਨੇ ਐਮਟੀਪੀ ਐਕਟ ਦੀ ਧਾਰਾ-5 ਦੇ ਤਹਿਤ ਮਹਲਾ ਨੂੰ ਇਹ ਇਜ਼ਾਜਤ ਦਿੱਤੀ।

ਇਹ ਫੈਸਲਾ ਸੁਪਰੀਮ ਕੋਰਟ ਵੱਲੋਂ ਗਠਤਿ ਸੱਤ ਕੇਈਐਮ ਮੈਡੀਕਲ ਕਾਲਜ ਦੀ 7 ਮੈਂਬਰੀ ਕਮੇਟੀ ਦੀ ਰਿਪੋਰਟ ਤੋਂ ਬਾਅਦ ਲਿਆ ਗਿਆ। ਸੰਮਤੀ ਨੇ ਰਿਪੋਰਟ ਵਿਚ ਕਿਹਾ ਕਿ ਇਸ ਕਦਮ ਨਾਲ ਮਹਿਲਾ ਦੀ ਜਾਨ ਨੂੰ ਕੋਈ ਨਹੀਂ ਹੈ।
ਕਮੇਟੀ ਨੇ ਕਿਹਾ ਕਿ ਭਰੂਣ ਚਿਕਤਸਾ ਅਸਮਾਨਤਾਵਾਂ ਨਾਲ ਪੀੜਤ ਹੈ। ਭਰੂਣ ਵਿਚ ਨਾ ਤਾਂ ਖੋਪੜੀ ਅਤੇ ਨਾ ਹੀ ਲੀਵਰ ਹੈ। ਇਸ ਦੇ ਨਾਲ ਹੀ ਭਰੂਣ ਦੀਆਂ ਅੰਤੜੀਆਂ ਵਿਚ ਸਰੀਰ ਦੇ ਬਾਹਰ ਤੋਂ ਵੱਧ ਰਹੀਆਂ ਹਨ। ਪੈਨਲ ਨੇ ਦੱਸਿਆ ਕਿ ਇਹ ਭਰੂਣ ਜਨਮ ਤੋਂ ਬਾਅਦ ਬਚ ਨਹੀਂ ਸਕੇਗਾ, ਪ੍ਰੰਤੂ ਜੇਕਰ ਮਹਿਲਾ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਉਸ ਦੀ ਜਾਨ ਨੂੰ ਖ਼ਤਰਾ ਹੈ।
ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਅਟਾਰਨੀ ਜਨਰਲ ਮੁਕੁਲ ਰੋਹਤਗੀ ਨੇ ਕਿਹਾ ਇਸ ਮਾਮਲੇ ਵਿਚ ਕੇਂਦਰ ਐਮਟੀਪੀ ਐਕਟ ਦੀ ਧਾਰਾ 5 ਦੇ ਤਹਿਤ ਗਰਭਪਾਤ ਦੀ ਇਜ਼ਾਜਤ ਦੇ ਸਕਦਾ ਹੈ, ਕਿਉਂਕਿ ਇਸ ਮਾਮਲੇ ਵਿਚ ਮਾਂ ਦੀ ਜਾਨ ਨੂੰ ਖ਼ਤਰਾਹੈ, ਬਾਕੀ ਦੀਆਂ ਧਾਰਾਵਾਂ ਨੂੰ ਲੈ ਕੇ ਅਸੀਂ ਸਹੀ ਕੁਝ ਨਹੀਂ ਕਹਿਣਾ ਚਾਹੁੰਦੇ, ਕਿਉਂਕਿ ਇਹ ਬੇਹੱਦ ਗੰਭੀਰ ਮਾਮਲਾ ਹੈ। ਕੰਨਿਆ ਭਰੂਣ ਹੱਤਿਆ ਦੇ ਮੱਦੇਨਜ਼ਰ ਰਿਆਇਤ ਦੇਣ ‘ਤੇ ਕਾਨੂੰਨ ਦੇ ਗਲਤ ਇਸਤੇਮਾਲ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *