ਪਟਿਆਲਾ

ਬਲਵੀਰ ਸਿੰਘ ਆਲਮਪੁਰ ਦੀ ਰਿਹਾਈ ਲਈ ਐਸ ਸੀ/ਬੀ ਸੀ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦਾ ਸਮਰਥਨ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਐੱਸ ਸੀ / ਬੀ ਸੀ ਅਧਿਆਪਕ ਯੂਨੀਅਨ ਪੰਜਾਬ ਦੀ ਇੱਕ ਵਿਸ਼ੇਸ਼ ਜ਼ੂਮ ਮੀਟਿੰਗ ਸੂਬਾ ਪ੍ਰਧਾਨ ਬਲਜੀਤ ਸਿੰਘ ਸਲਾਣਾ ਦੀ ਅਗਵਾਈ ਵਿੱਚ ਹੋਈ । ਜਿਸ ਵਿੱਚ ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਕੇਡਰਾਂ ਦੀਆਂ ਸੀਨੀਆਰਤਾ ਸੂਚੀਆਂ ਕੋਰਟ ਦੇ ਹੁਕਮ ਅਨੁਸਾਰ ਤਿਆਰ ਕਰਨ ਵਿੱਚ ਕੀਤੀ ਜਾ ਰਹੀ ਦੇਰੀ, ਐਸ ਸੀ /ਬੀ ਸੀ ਵਿਦਿਆਰਥੀਆਂ ਦੇ ਵਜ਼ੀਫੇ , ਪ੍ਰੀ- ਮੈਟ੍ਰਿਕ ਤੇ ਪੋਸਟ- ਮੈਟ੍ਰਿਕ ਸਕਾਲਰਸ਼ਿਪ ਲਈ ਲਾਈਆਂ ਸਖ਼ਤ ਸ਼ਰਤਾਂ ਨੂੰ ਘਟਾਉਣ ਤੇ ਨਰਮ ਕਰਨ,ਵਿਦਿਆਰਥੀਆਂ ਦੇ ਮਾਪਿਆਂ ਦੀ ਸਲਾਨਾ ਆਮਦਨ ਸੰਬਧੀ ਸਰਟੀਫਿਕੇਟ ਦੀ ਥਾਂ ਸਵੈ- ਘੋਸ਼ਣਾ ਪ੍ਰਵਾਨ ਕਰਨ, ਵਜੀਫ਼ੇ ਦੀ ਦਰ ਵਿਚ ਉਚਿਤ ਵਾਧਾ ਕਰਨ ,ਪਾਠ ਪੁਸਤਕਾਂ ਅਤੇ ਵਰਦੀਆਂ ਦੀ ਵੰਡ ਸਮੇਂ ਸਿਰ ਜਲਦੀ ਕਰਨ, ਜਾਅਲੀ ਜਾਤੀ /ਅੰਗਹੀਣ ਸਰਟੀਫਿਕੇਟਾਂ ਦੇ ਅਧਾਰ ‘ਤੇ ਨੌਕਰੀ ਪਾਪਤ ਕਰਨ ਵਾਲੇ ਲੋਕਾਂ ਵਿਰੁੱਧ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕਰਨ,ਐੱਸ ਸੀ ਕਮਿਸ਼ਨ ਦਾ ਚੇਅਰਮੈਨ ਅਨੁਸੂਚਿਤ ਜਾਤੀ ਵਰਗ ਵਿੱਚੋਂ ਹੀ ਲਗਾਉਣ ਅਤੇ ਕਮਿਸ਼ਨ ਦੇ ਮੈਂਬਰਾਂ ਦੀ ਪਹਿਲਾਂ ਵਾਲੀ 10 ਮੈਂਬਰਾਂ ਦੀ ਗਿਣਤੀ ਬਹਾਲ ਕਰਨ ਦੀ ਮੰਗ ਕੀਤੀ ਗਈ।

ਇਸ ਦੇ ਨਾਲ ਹੀ ਜੱਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਕਿ ਜਾਅਲੀ ਜਾਤੀ ਸਰਟੀਫਿਕੇਟਾਂ ਦੇ ਘਪਲੇ ਦਾ ਪਰਦਾਫਾਸ਼ ਕਰਨ ਵਾਲੇ ਸੰਘਰਸ਼ਸ਼ੀਲ ਸਾਥੀ ਬਲਵੀਰ ਸਿੰਘ ਆਲਮਪੁਰ ਨੂੰ ਰਿਹਾਅ ਕਰਵਾਉਣ ਲਈ ਬਣਾਈ ਗਈ ਐਸ ਸੀ /ਬੀ ਸੀ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ 2 ਅਪ੍ਰੈਲ 2024 ਨੂੰ ਸੰਗਰੂਰ ਵਿਖ਼ੇ ਉਲੀਕੇ ਗਏ ਇਹਨਾਂ ਮੁੱਦਿਆਂ ਦੀ ਪੂਰਤੀ ਲਈ ਸੰਘਰਸ਼ ਦਾ ਸਮਰਥਨ ਕਰਦੀ ਹੋਈ ਭਰਵੀਂ ਸ਼ਮੂਲੀਅਤ ਦਾ ਵਿਸ਼ਵਾਸ ਦਿਵਾਉਂਦੀ ਹੈ। ਜੱਥੇਬੰਦੀ ਦੇ ਆਗੂਆਂ ਵੱਲੋਂ ਜ਼ਿਲਾ ਸੰਗਰੂਰ ਵਿੱਚ ਜਹਿਰੀਲੀ ਸ਼ਰਾਬ ਪੀਣ ਨਾਲ ਵੱਡੀ ਗਿਣਤੀ ਵਿੱਚ ਹੋਈਆਂ ਮੌਤਾਂ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਜਹਿਰੀਲੀ ਸ਼ਰਾਬ ਦੇ ਘਿਨਾਉਣੇ ਧੰਦੇ ਵਿੱਚ ਗਲਤਾਨ ਮੁਨਾਫਾਖਾਰਾਂ ਵਿਰੁੱਧ ਪੰਜਾਬ ਸਰਕਾਰ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ। ਮੀਟਿੰਗ ਵਿੱਚ ਸੂਬਾਈ ਕਾਰਜਕਾਰੀ ਪ੍ਰਧਾਨ ਕਰਿਸ਼ਨ ਸਿੰਘ ਦੁੱਗਾਂ, ਜਨਰਲ ਸਕੱਤਰ ਲਛਮਣ ਸਿੰਘ ਨਬੀਪੁਰ,ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ ,ਵਿੱਤ ਸਕੱਤਰ ਗੁਰਪ੍ਰੀਤ ਸਿੰਘ ਗੁਰੂ, ਪ੍ਰੈਸ ਸਕੱਤਰ ਹਰਪਾਲ ਸਿੰਘ ਤਰਨਤਾਰਨ,ਜਸਵੀਰ ਸਿੰਘ ਬੀਹਲਾ,ਗੁਰਜੈਪਾਲ ਸਿੰਘ, ਸਕੱਤਰ ਹਰਦੀਪ ਸਿੰਘ ਤੂਰ, ਮੀਤ ਪ੍ਰਧਾਨ ਵਿਜੇ ਮਾਨਸਾ, ਅਮਿੰਦਰਪਾਲ ਮੁਕਤਸਰ, ਪਰਸਨ ਸਿੰਘ ਬਠਿੰਡਾ,ਗੁਰਮੀਤ ਸਿੰਘ ਮੁਕਤਸਰ ,ਆਦਿ ਸਾਥੀਆਂ ਨੇ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *