ਪਟਿਆਲਾ

ਜਿਲਾ ਰੈਡ ਕਰਾਸ/ ਸੈਂਟ ਜ਼ੋਨ ਐਂਬੂਲੈਂਸ, ਪਟਿਆਲਾ ਵਲੋ ਹੋੋਲਾ ਮੱਹਲਾ ਦੌਰਾਨ ਫਸਟ ਏਡ ਪੋੋਸਟ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਮੈਨੇਜਰ, ਗੁਰਦੁਆਰਾ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਬੇਨਤੀ ਦੀ ਪਾਲਣਾ ਵਿੱਚ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ, ਜਿਲ੍ਹਾ ਰੈਡ ਕਰਾਸ ਸੋੋਸਾਇਟੀ, ਪਟਿਆਲਾ ਜੀ ਦੀ ਪ੍ਰਵਾਨਗੀ ਅਨੁਸਾਰ ਹੋੋਲਾ ਮੱਹਲਾ ੍ 2024, ਅਨੰਦਪੁਰ ਸਾਹਿਬ ਵਿਖੇ ਫੱਟੜਾਂ ਦੀ ਡਾਕਟਰੀ ਮੁੱਢਲੀ ਸਹਾਇਤਾ ਦਾ ਕੈਂਪ ਲਗਾਉਣ ਲਈ ਭਾਈ ਘਨੱਈਆ ਐਂਬੂਲੈਂਸ ਬ੍ਰਗੇਡ ਦੇ ਮੈਂਬਰਾਂ ਦੀ ਟੀਮ ਸਮੇਤ ਐਂਬੁੂਲੈਂਸ ਵੈਨ ਸ੍ਰੀ ਹਰਿੰਦਰ ਸਿੰਘ ਕਰੀਰ, (ਰਾਸਟਰਪਤੀ ਅਵਾਰਡੀ), ਅਵੇਤਨੀ ਸਹਾਇਕ ਕਮਿਸ਼ਨਰ ਸੈਂਟ ਜੋਨ ਅਤੇ ਕੋੋਰ ਕਮਾਂਡਰ ਭਾਈ ਘਨੱਈਆ ਕੋਰਪਸ, ਪਟਿਆਲਾ ਦੀ ਅਗਵਾਈ ਵਿੱਚ ਭੇਜੀਆਂ ਗਈੇਆਂ। ਸ਼੍ਰੀ ਪ੍ਰਿਤਪਾਲ ਸਿੰਘ – ਸਕੱਤਰ ਨੇ ਦੱਸਿਆ ਕਿ ਫਸਟ ਏਡ ਪੋਸਟਾਂ ਤੇ ਡਾਕਟਰ ਹਰਮੇਸ ਸਿੰਘ, ਸ਼੍ਰੀ ਸੰਜੀਵ ਕੁਮਾਰ ਸਰਮਾ ਫਾਰਮਾਸਿਸਟ, ਸ੍ਰ: ਜ਼ਸਪਾਲ ਸਿੰਘ, ਕੋਰ ਅਫਸਰ, ਸ਼੍ਰੀ ਰਣਜੀਤ ਸਿੰਘ ਐਂਬੂਲੈਂਸ ਅਫਸਰ ਅਤੇ ਸਾਰੇ ਬ੍ਰਗੇਡ ਮੈਂਬਰਾਂ ਵਲੋੋ ਦੋ ਫਸਟ ਏਡ ਪੋਸਟਾਂ ਤੇ ਲੋੋੜਵੰਦ 4549 ਵਿਅਕਤੀਆਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਅਤੇ ਪੱਟੀਆਂ ਆਦਿ ਕੀਤੀਆਂ ਗਈਆਂ।

ਇਕ ਜਿਆਦਾ ਬਿਮਾਰ ਵਿਅਕਤੀ ਨੂੰ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਆਪਣੇ ਮਾਤਾ ਪਿਤਾ ਤੋਂ ਬਿਛੜੇ ਹੋਏ 5 ਬੱਚਿਆਂ ਨੂੰ ਉਨਾ ਦੇ ਮਾਤਾ ਪਿਤਾ ਦੇ ਸਪੁੱਰਦ ਕੀਤਾ ਗਿਆ। ਇਹ ਵੀ ਦੱਸਿਆ ਗਿਆ ਕਿ ਭਾਈ ਘਨੱਈਆ ਜੀ ਐਂਬੁੂਲੈਂਸ ਕੋੋਰ ਦੇ ਮੈਂਬਰ ਬੜੀ ਲਗਨ ਨਾਲ ਵੱਖ ਵੱਖ ਸਮਾਗਮਾਂ ਵਿੱਚ ਫਸਟ ਏਡ ਪੋੋਸਟਾਂ ਲਗਾਉਂਦੇ ਹਨ ਅਤੇ ਹੋਰ ਮਹੱਤਵਪੂਰਨ ਸਮਾਗਮਾਂ ਵਿੱਚ ਅਤੇ ਖੇਡਾਂ ਦੇ ਮੈਦਾਨ ਵਿੱਚ ਫਸਟ ਏਡ ਪੋੋਸਟਾਂ ਲਗਾਉਂਦੇ ਹਨ। ਅਚਾਨਕ ਦੁਰਘਟਨਾ ਸਮੇਂ ਪਹੁੰਚ ਕੇ ਫੱਟੜ ਵਿਅਕਤੀਆਂ ਦੀ ਮਲ੍ਹਮ ਪੱਟੀ ਕਰਕੇ ਉਨ੍ਹਾਂ ਨੂੰ ਲੋੋੜ ਅਨੁਸਾਰ ਹਸਪਤਾਲ ਪਹੁੰਚਾਉਂਦੇ ਹਨ। ਡਿਪਟੀ ਸਕੱਤਰ, ਪੰਜਾਬ ਰੈਡ ਕਰਾਸ, ਚੰਡੀਗੜ, ਕੈੈਂਪ ਕਮਾਡਰ ਸ੍ਰੀ ਅਮਰਜੀਤ ਸਿੰਘ, ਸ੍ਰੀ ਕੁਲਵਿੰਦਰ ਸਿੰਘ, ਸਹਾਇਕ ਕੈੈਂਪ ਕਮਾਡਰ ਜੀ ਨੇ ਫਸਟ ਏਡ ਪੋੋਸਟਾਂ ਦਾ ਮੁਆਇਨਾ ਕੀਤਾ ਅਤੇ ਫਸਟ ਏਡ ਪੋੋਸਟਾਂ ਤੇ ਕੰਮ ਕਰ ਰਹੇ ਮੇਬਰਾਂ ਦੀ ਪ੍ਰਸੰਸਾਂ ਕੀਤੀ। ਇਸ ਤੋਂ ਇਲਾਵਾ ਦੱਸਿਆ ਕਿ ਪੰਜਾਬ ਦੇ ਸਾਰਿਆਂ ਜਿਲ੍ਹਿਆ ਤੋਂ ਅਤੇ ਦਿੱਲੀ ਨੈਸਨਲ ਹੈਡ ਕੁਆਟਰ ਤੌ ਸੈਂਟ ਜ਼ੋੋਨ ਐਂਬੂਲੈਂਸ ਬ੍ਰਗੇਡ, ਦਿੱਲੀ ਦੇ ਮੈਬਰਾਂ ਨੇ ਵੀ ਅਨੰਦਪੁਰ ਸਾਹਿਬ ਵਿਖੇ ਫਸਟ ਏਡ ਪੋੋਸਟਾਂ ਲਗਾਇਆਂ।

Leave a Reply

Your email address will not be published. Required fields are marked *