ਪਟਿਆਲਾ

ਤਨਖਾਹਾਂ ਦੇ ਵਧੇ ਰੇਟਾ ਦੇ ਬਕਾਏ ਲੈਣ ਲਾਇਆ ਮੋਰਚਾ ਲਗਾਤਾਰ ਜਾਰੀ, ਭੜਕੇ ਕਾਮੇ ਤਿੱਖਾ ਸੰਘਰਸ ਕਰਨ ਲਈ ਮਜਬੂਰ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪਸੂ ਪਾਲਣ ਵਿਭਾਗ ਦੇ ਕੱਚੇ ਕਾਮਿਆਂ ਵੱਲੋ ਤਨਖਾਹਾਂ ਦੇ ਵਧੇ ਰੇਟਾਂ ਦੇ ਬਕਾਏ ਨਾ ਦੇਣ ਦੇ ਰੋਸ ਵਜੋ 21 ਮਾਰਚ ਤੋ ਸੁਰੂ ਕੀਤਾ ਪੱਕਾ ਮੋਰਚਾ ਅੱਜ ਉਸ ਸਮੇ ਗਰਮੀ ਚ, ਆ ਗਿਆ ਜਦੋ ਸਾਂਤੀ ਪੂਰਨ ਢੰਗ ਨਾਲ ਇੱਕ ਹਫ਼ਤੇ ਤੋ ਲਗਾਤਾਰ ਸੰਘਰਸ ਕਰ ਰਹੇ ਵਰਕਰਾ ਦੀਆ ਮੰਗਾ ਵੱਲ ਮਨੇਜਮੈਂਟ ਨੇ ਕੋਈ ਧਿਆਨ ਨਾ ਦਿੱਤਾ ਤਾਂ ਭੜਕੇ ਕਾਮਿਆਂ ਨੇ ਕਿਹਾ ਕਿ ਜੇਕਰ 31 ਮਾਰਚ ਤਕ ਰਹਿੰਦੀਆਂ ਤਨਖਾਹਾ ਤੇ ਬਕਾਏ ਜਾਰੀ ਨਾ ਕੀਤੇ ਤਾਂ ਅਪੈ੍ਲ ਦੇ ਪਹਿਲੇ ਹਫ਼ਤੇ ਕੰਮ ਬੰਦ ਕਰਕੇ ਸੜਕ ਜਾਮ ਕਰਨ ਲਈ ਮਜਬੂਰ ਹੋਣਗੇ ਤੇ ਝੰਡਾ ਮਾਰਚ ਕਰਕੇ ਪ੍ਸਾਸਨਿਕ ਅਧਿਕਾਰੀਆਂ ਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਦੇ ਕੈਂਡੀਡੇਟ ਡਾ. ਬਲਵੀਰ ਸਿੰਘ ਦੇ ਧਿਆਨ ਚ, ਲਿਆਉਣਗੇ ਪੈ੍ਸ ਦੇ ਨਾ ਬਿਆਨ ਜਾਰੀ ਕਰਦਿਆ ਦਿਆਲ ਸਿੰਘ ਸਿੱਧੂ,ਮਾਨ ਸਿੰਘ, ਭਜਨ ਸਿੰਘ ਲੰਗ ਤੇ ਤਰਸੇਮ ਸਿੰਘ ਨੇ ਕਿਹਾ ਕਿ ਪਸੂ ਪਾਲਣ ਵਿਭਾਗ ਦਾ ਬਾਬਾ ਆਦਮ ਹੀ ਨਿਰਾਲਾ ਹੈ ਜਦੋ ਕਿ ਜਿਲੇ ਪਟਿਆਲੇ ਦੇ ਵੱਖ ਵੱਖ ਫ਼ਾਰਮਾਂ ਚ, ਕਈ ਠੇਕੇਦਾਰ ਕੰਮ ਕਰਦੇ ਹਨ,ਬਾਕੀ ਠੇਕੇਦਾਰਾਂ ਨੇ ਬਕਾਏ ਜਾਰੀ ਕਰ ਦਿੱਤੇ ਪਰ ਇੱਕ ਠੇਕੇਦਾਰ ਵੱਲੋ ਬਕਾਏ ਨਾ ਦੇਣਾ,, ਤੇ

ਇਸ ਤਰਾਂ ਹੀ ਇੱਕ ਠੇਕੇਦਾਰ ਵੱਲੋ ਹਰ ਮਹੀਨੇ ਤਨਖਾਹਾਂ ਦੋ ਦੋ ਮਹੀਨੇ ਨਾ ਦੇਣਾ ਬਹੁਤ ਅਜੀਬ ਹੈ ਪਿਛਲੇ ਦਿਨੀ ਪੰਜਾਬ ਸੁਬਾਰਡੀਨੇਟ ਸਰਵਿਸਿਜ ਫ਼ੈਡਰੇਸਨ ਹੈਡ ਆਫ਼ਿਸ 1406-ਸੇਕਟਰ 22 ਦੇ ਵਫ਼ਦ ਨੇ ਇਹ ਸਾਰਾ ਮਾਮਲਾ ਮਾਨਯੋਗ ਡਰਾਇਕਟਰ ਪਸੂ ਪਾਲਣ ਵਿਭਾਗ ਪੰਜਾਬ ਦੇ ਧਿਆਨ ਚ,ਉਹਨਾ ਦੇ ਦਫ਼ਤਰ ਵਿਖੇ ਮਿਲਕੇ ਲਿਆਦਾ ਤੇ ਵਰਕਰ ਨੂੰ ਤਨਖਾਹਾਂ ਸਮੇ ਤੇ ਨਾ ਦੇਣ ਵਾਲੇ ਠੇਕੇਦਾਰ ਨੂੰ ਬਲੈਕ ਲਿਸਟ ਕਰਨ ਦੀ ਮੰਗ ਕੀਤੀ ਸੀ,ਅਜ ਮੋਰਚੇ ਚ,ਵਿਸੇਸ ਤੋਰ ਤੇ ਭਰਾਤਰੀ ਹਮਾਇਤ ਦੇਣ ਲਈ ਪੁਜੇ ਜਨਤਕ ਜਥੇਬੰਦੀਆਂ ਦੇ ਆਗੂ ਦਰਸਨ ਬੇਲੂ ਮਾਜਰਾ,ਸੁੱਚਾ ਸਿੰਘ ਕੌਲ,ਹਰਦੇਵ ਸਿੰਘ ਤੇ ਮੱਘਰ ਸਿੰਘ ਨੇ ਕਿਹਾ ਕਿ ਜੇਕਰ ਪ੍ਬੰਧਕਾਂ ਨੇ ਕੰਧ ਤੇ ਲਿਖਿਆ ਨਾ ਪੜਿਆ ਤਾਂ ਜਨਤਕ ਜਥੇਬੰਦੀਆਂ ਦੇ ਸਾਝੇ ਮੋਰਚੇ ਵੱਲੋ ਇਸ ਸੰਘਰਸ ਨੂੰ ਅਪਣੇ ਹੱਥ ਲੈ ਕੇ ਅਧਿਕਾਰੀਆਂ ਤੇ ਸ਼ਬੰਧਤ ਠੇਕੇਦਾਰ ਦੀ ਰਹਾਇਸ ਅੱਗੇ ਮੋਰਚੇ ਲਉਣ ਲਈ ਮਜਬੂਰ ਹੋਣਗੇ ਇਸ ਸ਼ੰਘਰਸ ਦੀ ਹਮਾਇਤ ਕਰਦਿਆਂ ਕਿਸਾਨ, ਮਜਦੂਰ ,ਮੁਲਾਜਮ ਤੇ ਇਨਸਾਫ਼ ਪਸੰਦ ਲੋਕਾਂ ਦੀਆਂ ਜਥੇਬੰਦੀਆਂ ਦੇ ਆਗੂਆਂ ਲਖਵਿੰਦਰ ਸਿੰਘ ਖਾਨ ਪੁਰ,ਜਸਵੀਰ ਖੋਖਰ,ਜਸਵਿੰਦਰ ਸੋਜਾ,ਜਗਤਾਰ ਸਿੰਘ ਸਾਹਪੁਰ,ਗੁਰਮੀਤ ਸਿੰਘ,ਗੁਰਜੰਟ ਸਿੰਘ,ਸੇਰ ਸਿੰਘ ਤੇ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਅਪਣੇ ਵੱਡੀ ਗਿਣਤੀ ਸਾਥੀਆਂ ਨਾਲ ਇਸ ਸੰਘਰਸ ਚ, ਸਮਿਲ ਹੋਣਗੇ ਤੇ ਇਸ ਵਿਕਤਰੇਬਾਜੀ ਦਾ ਕੱਚਾ ਚਿੱਠਾ ਉਚ ਅਧਿਕਾਰੀਆਂ ਤੇ ਪੈ੍ਸ ਦੇ ਧਿਆਨ ਚ, ਲਿਆਉਣਗੇ ਤੇ ਇਸ ਮਨੇਜਮੈਟ ਦੇ ਖਿਲਾਫ਼ ਆਰ- ਪਾਰ ਦੀ ਲ਼ੜਾਈ ਲੜਨਗੇ ਤੇ ਇਸ ਸ਼ੰਘਰਸ ਨੂੰ ਜਿੱਤ ਤਕ ਲੈ ਕੇ ਜਾਣਗੇ!

Leave a Reply

Your email address will not be published. Required fields are marked *