ਪਟਿਆਲਾ

ਪੰਜਾਬੀ ਲੇਖਕ ਪ੍ਰੋ. ਮੇਵਾਸਿੰਘ ਤੁੰਗ ਦਾ ਦਿਹਾਂਤ

ਪ੍ਰੋ. ਤੁੰਗ ਨੇ ਗ਼ੁਰਬਤ ਨਾਲ ਲੜਦਿਆਂ ਮਾਂ ਬੋਲੀ ਦਾ ਸ਼ਮਲ੍ਹਾ ਉਚਾ ਰੱਖਿਆ – ਡਾ.ਦਰਸ਼ਨ ਸਿੰਘ ‘ਆਸ਼ਟ`

ਪਟਿਆਲਾ, 27 ਮਾਰਚ, (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਦੇ ਦਾਨਿਸ਼ਵਰ ਸਾਹਿਤਕਾਰਪ੍ਰੋ. ਮੇਵਾਸਿੰਘ ਤੁੰਗ (87) ਦਾਕੱਲ੍ਹ 26 ਮਾਰਚ ਨੂੰ ਸ਼ਾਮੀਂ ਸਨੌਰਵਿਖਦਿਹਾਂਤ ਹੋ ਗਿਆ।ਉਹਨਾਂਦਾ ਸਸਕਾਰਅੱਜਪਟਿਆਲਾਲਾਗਲੇ ਕਸਬਾ ਸਨੌਰਵਿਖੇ ਅੱਜ ਦੁਪਹਿਰ 12 ਵਜੇ ਕੀਤਾਗਿਆ।ਪੰਜਾਬੀ ਸਾਹਿਤ ਸਭਾਪਟਿਆਲਾ ਦੇ ਪ੍ਰਧਾਨਡਾ.ਦਰਸ਼ਨਸਿੰਘ ‘ਆਸ਼ਟਨੇ ਪ੍ਰੋ. ਤੁੰਗ ਦੇ ਦਿਹਾਂਤ ਤੇ ਡੂੰਘੇ ਦੁੱਖਦਾਪ੍ਰਗਟਾਵਾਕਰਦਿਆਂਕਿਹਾਕਿ ਉਹਨਾਂ ਨੇ ਗ਼ੁਰਬਤ ਨਾਲਲੜਦਿਆਂਪੰਜਾਬੀਮਾਂਬੋਲੀਦਾਸ਼ਮਲ੍ਹਾ ਉਚਾਰੱਖਿਆ ਅਤੇ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਵੀਖੋਜ,ਕਵਿਤਾ,ਕਹਾਣੀ ਅਤੇ ਆਲੋਚਨਾਦੀਆਂਲਗਭਗਇਕਦਰਜਨ ਪੁਸਤਕਾਂਨਾਲਪੰਜਾਬੀ ਸਾਹਿਤ ਦੇ ਜ਼ਖ਼ੀਰੇ ਨੂੰ ਭਰਪੂਰ ਕੀਤਾ।ਡਾ. ‘ਆਸ਼ਟ ਨੇ ਪ੍ਰੋ. ਤੁੰਗਬਾਰੇ ਹੋਰ ਵੇਰਵੇ ਸਾਂਝੇ ਕਰਦਿਆਂਦੱਸਿਆਕਿ 15 ਮਾਰਚ,1938 ਨੂੰ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਂਵਾਲਾ ਦੇ ਪਿੰਡ ਤੁੰਗਭਾਈ ਕੇ ਵੱਡੇ ਵਿਖੇ ਮਾਤਾਕਰਤਾਰਕੌਰ ਅਤੇ ਪਿਤਾ ਸ. ਬੂਟਾਸਿੰਘ ਦੇ ਘਰ ਪੈਦਾਹੋਏ ਪ੍ਰ਼ੋ. ਤੁੰਗਦਾਪਰਿਵਾਰ 1947 ਦੌਰਾਨਭਾਰਤੀਪੰਜਾਬਆਗਿਆ ਸੀ। ਉਹਨਾਂਪੰਜਾਬੀਭਾਸ਼ਾ ਅਤੇ ਸਿੱਖਿਆ ਦੇ ਖੇਤਰ ਵਿਚ ਉਚ ਤਾਲੀਮਹਾਸਿਲਕੀਤੀ ਅਤੇ ਪਟਿਆਲਾ ਦੇ ਖ਼ਾਲਸਾਕਾਲਜਵਿਖੇ ਪੰਜਾਬੀਵਿਭਾਗਵਿਖੇ ਲੰਮਾ ਸਮਾਂਅਧਿਆਪਨਕਾਰਜਕੀਤਾ ਅਤੇ ਇਸ ਵਿਭਾਗ ਦੇ ਮੁਖੀਵੀਰਹੇ। ਪਟਿਆਲਾ ਦੇ ਸਮਾਣੀਆ ਗੇਟ ਵਿਖੇ ਕਈਵਰ੍ਹੇ ਰਹਿਣ ਉਪਰੰਤ ਉਹ ਪਿਛਲੇ ਪੰਦਰਾਂਵੀਹ ਸਾਲਾਂਤੋਂ ਸਨੌਰਆਗਏ ਸਨ ਜਿੱਥੇ ਉਹ ਅੱਜਕੱਲ੍ਹਕਿਰਾਏ ਦੇ ਮਕਾਨਵਿਚਰਹਿਰਹੇ ਸਨ।ਉਹਨਾਂ ਦੀ ਪਹਿਲੀ ਪੁਸਤਕ ਭਾਈਵੀਰਸਿੰਘ ਦੀ ਕਾਵਿਦ੍ਰਿਸ਼ਟੀ(1971) ਸੀ। ਉਸ ਉਪਰੰਤ ਉਹਨਾਂ ਨੇ ਸੰਤੋਖਸਿੰਘਧੀਰ, ਭਾਸ਼ਾਵਿਗਿਆਨ ਦੀ ਭੂਮਿਕਾਆਦਿਖੋਜਕਾਰਜਾਂ ਦੇ ਨਾਲਨਾਲਬਿੱਖਅੰਮ੍ਰਿਤ (1972),ਮਨੁ ਪ੍ਰਦੇਸੀ ਜੇ ਥੀਐ (1973),ਸੰਘਰਸ਼(1973),ਜਾਨਵਰ ਤੇ ਬੰਦੇ(1974) ਅਤੇ ਕਹਾਣੀਆਂ ਦੀ ਮੌਤ (1975) ਪੁਸਤਕਾਂਲਿਖੀਆਂ।ਡਾ.ਦਰਸ਼ਨਸਿੰਘ ‘ਆਸ਼ਟਨੇ ਉਹਨਾਂ ਦੀ ਪਿਛਲੇ ਕਈ ਸਾਲਾਂਤੋਂਪੰਜਾਬੀ ਸਾਹਿਤ ਸਭਾਪਟਿਆਲਾਨਾਲ ਯਾਦਾਂ ਸਾਂਝੀਆਂਕਰਦਿਆਂਕਿਹਾਕਿ ਉਹਨਾਂ ਨੇ ਪਟਿਆਲਾਬਾਰੇ ਰੁਬਾਈਆਂਲਿਖੀਆਂ ਜੋ ਜਗਦਾਜਾਗਦਾਸ਼ਹਿਰ ਸਿਰਲੇਖ ਹੇਠ ਪੁਸਤਕ ਵਿਚਛਪੀਆਂ। ਉਹਨਾਂਦੀਆਂਕਵਿਤਾਵਾਂਵਿਚਜਿੱਥੇ ਸਮਾਜਿਕਮਸਲਿਆਂ ਦੀ ਪੇਸ਼ਕਾਰੀਮਿਲਦੀ ਹੈ ਉਥੇ ਕਹਾਣੀਆਂਵਿਚਆਰਥਿਕ,ਸਮਾਜਿਕ ਅਤੇ ਰਾਜਨੀਤਕਮਸਲਿਆਂਬਾਰੇ ਵਿਅੰਗਮਈਚੋਭਾਂਵੀਹਨ। ਅੱਜ ਦੀ ਸ਼ੋਕ ਸਭਾਡਾ.ਦਰਸ਼ਨਸਿੰਘਆਸ਼ਟਤੋਂਇਲਾਵਾ ਸਭਾ ਦੇ ਸਰਪ੍ਰਸਤਡਾ. ਗੁਰਬਚਨਸਿੰਘਰਾਹੀ,ਬਾਬੂ ਸਿੰਘਰੈਹਲ,ਡਾ.ਹਰਪ੍ਰੀਤਸਿੰਘਰਾਣਾ,ਜਨਰਲ ਸਕੱਤਰਦਵਿੰਦਰਪਟਿਆਲਵੀ,ਨਵਦੀਪਸਿੰਘ ਮੁੰਡੀ, ਸੁਰਿੰਦਰਕੌਰਬਾੜਾ,ਬਲਬੀਰਸਿੰਘਦਿਲਦਾਰ ਅਤੇ ਮਨਵਿੰਦਰਜੀਤਸਿੰਘਆਦਿ ਨੇ ਵੀ ਡੂੰਘੇ ਸ਼ੋਕਦਾਪ੍ਰਗਟਾਵਾਕੀਤਾ ਹੈ।

Leave a Reply

Your email address will not be published. Required fields are marked *