ਪਟਿਆਲਾ

ਅਜੋਕੇ ਯੁੱਗ ਦੀ ਔਰਤ ਆਪਣੀਆਂ ਸੀਮਾਵਾਂ ਖੁਦ ਨਿਰਧਾਰਤ ਕਰਦੀ ਹੈ- ਡਾ. ਸੁਨੀਤਾ ਧੀਰ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਰਜਿ. ਪਟਿਆਲਾ ਵੱਲੋਂ ਸੁਸਾਇਟੀ ਦੇ ਪ੍ਰਧਾਨ ਸ. ਉਪਕਾਰ ਸਿੰਘ ਦੀ ਅਗਵਾਈ ਵਿੱਚ ਭਾਸ਼ਾ ਭਵਨ ਸ਼ੇਰਾ ਵਾਲਾ ਗੇਟ ਪਟਿਆਲਾ ਵਿਖੇ ਅੰਤਰਰਾਸ਼ਟਰੀ ਇਸਤਰੀ ਦਿਵਸ ਦੇ ਸਬੰਧ ਵਿੱਚ ਵੱਖ ਵੱਖ ਖੇਤਰਾਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੀਆਂ 31 ਔਰਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ‘ਤੇ ਪੰਜਾਬੀ ਫਿਲਮਾਂ ਤੇ ਰੰਗ ਮੰਚ ਦੀ ਪ੍ਰਸਿੱਧ ਅਭਿਨੇਤਰੀ ਡਾ. ਸੁਨੀਤਾ ਧੀਰ ਨੇ ਬਤੌਰ ਮੁੱਖ ਮਹਿਮਾਨ ਸਿਰਕਤ ਕੀਤੀ। ਭਾਸ਼ਾ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਹਰਪ੍ਰੀਤ ਕੌਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਪੰਜਾਬੀ ਰੰਗ ਮੰਚ ਦੀ ਪ੍ਰਸਿੱਧ ਐਕਟਰ ਤੇ ਡਾਇਰੈਕਟਰ ਸ੍ਰੀਮਤੀ ਪਰਮਿੰਦਰਪਾਲ ਕੌਰ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਤੇ ਡਾ. ਹਰਨੇਕ ਸਿੰਘ ਢੋਟ, ਸਾਬਕਾ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ ਅਤੇ ਸਟੇਜ ਸੰਚਾਲਨ ਕੀਤਾ ਗਿਆ। ਸਤੀਸ਼ ਵਿਦਰੋਹੀ ਅਤੇ ਬਜਿੰਦਰ ਠਾਕੁਰ ਨੇ ਆਪਣੀਆਂ ਮਜਾਹੀਆ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ। ਪ੍ਰਸਿੱਧ ਗਾਇਕ ਸਾਗਰ ਅਤੇ ਅਧਿਆਪਕ ਸ. ਪ੍ਰਗਟ ਸਿੰਘ ਵੱਲੋਂ ਗੀਤਾਂ ਦੀ ਪੇਸ਼ਕਾਰੀ ਕੀਤੀ ਗਈ। ਸਮਾਨਤ ਸ਼ਖ਼ਸੀਅਤਾਂ ਵਿੱਚ ਸ਼ਾਮਲ ਸਨ: ਸ੍ਰੀਮਤੀ ਗਗਨ ਲਤਾ, ਡਾ. ਗਗਨਪ੍ਰੀਤ ਕੌਰ, ਸ੍ਰੀਮਤੀ ਕਰਮਜੀਤ ਕੌਰ, ਡਾ. ਸੋਨਿੰਦਰ ਕੌਰ (ਵੈਟਨਰੀ ਡਾਕਟਰ), ਸ੍ਰੀਮਤੀ ਹਰਜਿੰਦਰ ਕੌਰ ਸੱਧਰ (ਲੇਖਿਕਾ), ਸਵੇਤਾ ਜਿੰਦਲ , ਅਣਿਮੇਸ਼ਵਰ ਕੌਰ,

ਵਿਜੈ ਲਕਸ਼ਮੀ, ਡਾ. ਅਮਨਪ੍ਰੀਤ ਕੌਰ ਕੰਗ, ਡਾ. ਗੁਣਪ੍ਰੀਤ ਕੌਰ ਕਾਹਲੋਂ, ਸ੍ਰੀਮਤੀ ਮੰਜੂ ਗਰਗ, ਡਾ. ਵਨੀਤ ਕੌਰ, ਡਾ. ਤਰਲੋਚਨ ਕੌਰ, ਲੈਫ. ਡਾ. ਨਿਧੀ ਗੁਪਤਾ, ਰਿਪਨਜੋਤ ਕੌਰ ਬੱਗਾ, ਸ੍ਰੀਮਤੀ ਪੂਨਮਦੀਪ ਹੋਤੀ, ਡਾ. ਰਜਨੀ ਜਲੌਟਾ, ਡਾ. ਮੰਜੂ ਮਿੱਢਾ ਅਰੋੜਾ, ਸ੍ਰੀਮਤੀ ਸ਼ੈਲੀ ਪਰਾਸਰ, ਸ੍ਰੀਮਤੀ ਬਲਜੀਤ ਕੌਰ, ਸ਼ੈਲੀਪੁਰੀ, ਅਮਨਦੀਪ ਕੌਰ, ਡਾ. ਮੰਜੂ ਗਰੋਵਰ, ਬਲਬੀਰ ਕੌਰ ਰਾਇਕੋਟੀ, ਰਵਿੰਦਰ ਕੌਰ ਰਾਣਾ, ਹਰਦੀਪ ਕੌਰ ਆਦਿ। ਡਾ. ਸੁਨੀਤਾ ਧੀਰ, ਹਰਪ੍ਰੀਤ ਕੌਰ ਅਤੇ ਮੈਡਮ ਪਰਮਿੰਦਰਪਾਲ ਕੌਰ ਨੇ ਆਪਣੇ ਆਪਣੇ ਭਾਸ਼ਣਾਂ ਵਿੱਚ ਔਰਤਾਂ ਦੀ ਮੌਜੂਦਾ ਸਥਿਤੀ ਤੇ ਤਸੱਲੀ ਪ੍ਰਗਟਾਈ ਅਤੇ ਹੋਰ ਅਗੇਰੇ ਹੰਭਲਾ ਮਾਰਨ ਲਈ ਪ੍ਰੇਰਿਆ। ਇਸ ਮੌਕੇ ਤੇ ਪ੍ਰਸਿੱਧ ਕਵਿਤਰੀ ਆਸ਼ਾ ਸ਼ਰਮਾ, ਪ੍ਰਿੰ. ਮਨਜੀਤ ਕੌਰ ਅਜਾਦ, ਸ੍ਰੀਮਤੀ ਜੁਗਰੀਤ ਕੌਰ, ਸ੍ਰੀਮਤੀ ਮਨਜੀਤ ਕੌਰ, ਸ੍ਰੀਮਤੀ ਬਬਲੀ ਅਤੇ ਸ੍ਰੀਮਤੀ ਪਰਮਿੰਦਰ ਕੌਰ ਮਨਚੰਦਾ, ਪ੍ਰੋਜੈਕਟ ਡਾਇਰੈਕਟਰ ਸਾਕੇਤ ਹਸਪਤਾਲ ਪਟਿਆਲਾ ਵੱਲੋਂ ਸਨਮਾਨਤ ਸ਼ਖ਼ਸੀਅਤਾਂ ਨਾਲ ਸੰਬੰਤ ਸਾਈਟੇਸ਼ਨਾਂ ਪੜ੍ਹੀਆਂ ਗਈਆਂ। ਇਸ ਤੋਂ ਇਲਾਵਾ ਪ੍ਰਸਿੱਧ ਰੰਗਕਰਮੀ ਗੁਲਜਾਰ ਪਟਿਆਲਵੀ, ਡਾ. ਸਤਨਾਮ ਸਿੰਘ ਡਿਪਟੀ ਡਾਇਰੈਕਟਰ, ਡਾ. ਸੰਤੋਖ ਸਿੰਘ, ਸ. ਅਮਰਿੰਦਰ ਸਿੰਘ (ਸਹਾਇਕ ਡਾਇਰੈਕਟਰ), ਡਾ. ਸੁਖਦਰਸ਼ਨ ਚਹਿਲ ਅਤੇ ਭੁਪਿੰਦਰਪਾਲ ਸਿੰਘ ਪੀ.ਏ ਅਤੇ ਸ੍ਰੀਮਤੀ ਸੁਮਨ ਬੱਤਰਾ (ਸਟੇਟ ਅਵਾਰਡੀ) ਵੱਲੋਂ ਵਿਸ਼ੇਸ਼ ਰੂਪ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਤੋਂ ਇਲਾਵਾ ਸ. ਚਰਨਪਾਲ ਸਿੰਘ, ਅਰਸ਼ਦੀਪ ਸਿੰਘ, ਗੁਰਿੰਦਰਪਾਲ ਸੰਧੂ, ਬਲਵਿੰਦਰ ਕੌਰ ਜਨਰਲ ਸੱਕਤਰ ਅਤੇ ਡਾ. ਰਸ਼ਮੀ ਕੋਹਲੀ ਵੱਲੋਂ ਸਮਾਗਮ ਦੀ ਸਫਲਤਾ ਲਈ ਵਿਸ਼ੇਸ਼ ਯਤਨ ਕੀਤੇ ਗਏ। ਸਮਾਗਮ ਦੇ ਅੰਤ ਤੇ ਸ. ਉਪਕਾਰ ਸਿੰਘ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *