ਪਟਿਆਲਾ

ਇੱਕ ਪੇਡ ਮਾਂ ਦੇ ਨਾਮ ਮਹਿਮ ਦੀ ਸ਼ੁਰੂਆਤ ਤੇ ਅਰਬਨ ਅਸਟੇਟ ਦੇ ਪਾਰਕ ਵਿੱਚ ਪੋਦੇ ਲਗਾਏ -ਧਿਮਾਨ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ “ਇਕ ਪੇਡ ਮਾਂ ਦੇ ਨਾਮ” ਦੀ ਵਿਸ਼ਵ ਵਾਤਾਵਰਨ ਦਿਵਸ ਤੇ ਸ਼ਹਿਰ ਦੀ ਨਾਮੀ ਸਮਾਜ ਸੇਵੀ ਸੰਸਥਾ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਰਜਿ ਪਟਿਆਲਾ ਵਲੋਂ ਅਰਬਨ ਅਸਟੇਟ ਫੇਸ 2 ਦੇ ਪਾਰਕ ਵਿੱਚ ਵਲਾ,ਪਿੱਪਲ,ਨਿਮ,ਕਟਲ ਛਾਂ ਦਾਰ ਪੋਦੇ ਮੈਡਮ ਰਜਨੀ ਜੀ ਦੇ ਪਿਤਾ ਜੀ ਦੀ ਯਾਦ ਵਿੱਚ ਵਰਧਮਾਨ ਰਸੋਈ ਦੇ ਅੱਗੇ ਠੰਡੇ ਜਲ਼ ਦੀ ਛਬੀਲ ਲਗਾਈ ਇਸ ਪ੍ਰੋਗਰਾਮ ਵਿੱਚ ਸਹਿਯੋਗ ਜਤਵਿੰਦਰ ਗਰੇਵਾਲ ਪਰਮਿੰਦਰ ਭਲਵਾਨ ਉਪਕਾਰ ਸਿੰਘ ਰਮੇਸ਼ ਧੀਮਾਨ,ਬੀ ਡੀ ਗੁਪਤਾ,ਨਵੀਨ ਜੀ ਨੇ ਛਬੀਲ ਵੰਡ ਰਹੇ ਸਨ।

ਉਪਕਾਰ ਸਿੰਘ ਨੇ ਦੱਸਿਆ ਕਿ ਇਹੀ ਟੀਮ ਪਿਛਲੇ ਦੋ ਦਹਾਕਿਆਂ ਤੋਂ “ਹਰ ਮਨੁੱਖ ਲਾਵੇ ਦੋ ਰੁੱਖ” ਲਹਿਰ ਚਲਾਈ ਜਾ ਰਹੀ ਹੈ। ਪਿਛਲੇ 7 ਦਿਨਾ ਤੋ ਪਲਾਸਟਿਕ ਮੁਕਤ ਕਰਨ ਲਈ ਨਾਮਵਰ ਸਮਾਜ ਸੇਵੀ ਸੰਸਥਾ ਪਾਵਰ ਹਾਊਸ ਯੂਥ ਕਲੱਬ ਯੂਥ ਕਲੱਬ ਫੈਡਰੇਸ਼ਨ ਆਫ ਇੰਡੀਆ ਯੁਵਕ ਸੇਵਾਵਾਂ ਕਲੱਬ ਨਾਲ ਨੇਤਰ ਪਾਰਕ ਨਾਭਾ ਰੋਡ ਤੇ ਸਫ਼ਾਈ ਮੁਹਿੰਮ ਚਲਾਈ ਹੋਈ ਹੈ। ਮਿਤੀ 7 ਜੂਨ ਨੂੰ ਨਹਿਰੂ ਪਾਰਕ, ਰੋਜ਼ ਗਾਰਡਨ ਵਿਚ ਵੀ ਪਲਾਸਟਿਕ ਮੁਕਤ ਕਰਨ ਲਈ ਕੰਮ ਕੀਤਾ ਜਾਵੇਗਾ।

Leave a Reply

Your email address will not be published. Required fields are marked *