ਪਟਿਆਲਾ

ਖ਼ਾਲਸਾ ਕਾਲਜ ਵਿਖੇ ਬਹੁ ਭਾਸ਼ਾਈ ਕਵੀ ਦਰਬਾਰ ਦਾ ਆਯੋਜਨ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਖ਼ਾਲਸਾ ਕਾਲਜ ਪਟਿਆਲਾ ਦੇ ਹਿੰਦੀ ਅਤੇ ਹੋਰ ਭਾਸ਼ਾਵਾਂ ਵਿਭਾਗ ਵੱਲੋਂ ਵਿਦਿਆਰਥੀਆਂ ਦਾ ਇੱਕ ਬਹੁ ਭਾਸ਼ਾਈ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਆਪਣੀਆਂ ਮੌਲਿਕ ਰਚਨਾਵਾਂ ਦੀ ਪੇਸ਼ਕਾਰੀ ਕੀਤੀ। ਇਸ ਕਵੀ ਦਰਬਾਰ ਵਿੱਚ 18 ਵਿਦਿਆਰਥੀਆਂ ਵੱਲੋਂ ਪੰਜਾਬੀ, ਹਿੰਦੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਪ੍ਰੋਗਰਾਮ ਦਾ ਆਗਾਜ਼ ਇਕਬਾਲ ਹੁਸੈਨ ਨੇ ਪੰਜਾਬੀ ਸੂਫੀ ਕਲਾਮ ਨਾਲ ਕੀਤਾ। ਪ੍ਰੋਗਰਾਮ ਦੇ ਅੰਤ ਵਿੱਚ ਮੁਖੀ ਹਿੰਦੀ ਵਿਭਾਗ ਅਤੇ ਕਾਲਜ ਦੇ ਵਾਈਸ ਪਿ੍ਰੰਸੀਪਲ ਡਾ. ਹਰਵਿੰਦਰ ਕੌਰ ਨੇ ਜਿੱਥੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨਾਂ ਦਾ ਧੰਨਵਾਦ ਕੀਤਾ

ਉੱਥੇ ਵਿਦਿਆਰਥੀਆਂ ਨੂੰ ਚੰਗੀਆਂ ਪੁਸਤਕਾਂ ਪੜ੍ਹਨ ਲਈ ਵੀ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਚੰਗੇ ਕਵੀ ਬਣਨ ਲਈ ਜਰੂਰੀ ਹੈ ਕਿ ਅਸੀਂ ਨਾਮਵਰ ਕਵੀਆਂ ਦੀਆਂ ਰਚਨਾਵਾਂ ਪੜੀਏ, ਕਿਉਂਕਿ ਜਦ ਸਾਡੇ ਕੋਲ ਚੰਗੇ ਵਿਚਾਰ ਹੋਣਗੇ ਤਾਂ ਸਾਨੂੰ ਗਜ਼ਲ ਜਾਂ ਕਵਿਤਾ ਲਿਖਣ ਦੀ ਸਮਝ ਵੀ ਹੋਵੇਗੀ, ਤਦ ਹੀ ਅਸੀਂ ਚੰਗੇ ਕਵੀ ਜਾਂ ਲੇਖਕ ਬਣ ਸਕਦੇ ਹਾਂ। ਇਸ ਪ੍ਰੋਗਰਾਮ ਵਿੱਚ ਡਾ. ਜਸਪ੍ਰੀਤ ਕੌਰ ਮੁਖੀ ਅੰਗਰੇਜ਼ੀ ਵਿਭਾਗ, ਡਾ. ਅੰਜੂ ਖੁੱਲਰ ਮੁਖੀ ਕੈਮਿਸਟਰੀ ਵਿਭਾਗ, ਪ੍ਰੋ. ਜਗਰੂਪ ਕੌਰ, ਡਾ. ਦਵਿੰਦਰ ਸਿੰਘ, ਡਾ. ਤਜਿੰਦਰ ਪਾਲ ਸਿੰਘ, ਡਾ. ਗੁਰਵੀਰ ਸਿੰਘ, ਡਾ. ਮਲਕੀਤ ਕੌਰ,ਪ੍ਰੋ. ਅਮਨਦੀਪ ਸਿੰਘ, ਪ੍ਰੋ. ਮਨਪ੍ਰੀਤ ਕੌਰ ਅਤੇ ਸ. ਪਿ੍ਰਤਪਾਲ ਸਿੰਘ ਤੋਂ ਇਲਾਵਾ ਡਾ. ਮੁਹੰਮਦ ਯੂਸਫ ਵੀ ਹਾਜ਼ਰ ਸਨ। ਮੰਚ ਸੰਚਾਲਨ ਦੀ ਜਿੰਮੇਵਾਰੀ ਵਿਦਿਆਰਥੀ ਤਰਨਦੀਪ ਕੌਰ ਅਤੇ ਹਰਪਿੰਦਰ ਸਿੰਘ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ ਗਈ। ਇਸ ਮੌਕੇ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *