ਪੰਜਾਬਪਟਿਆਲਾ

5 ਅਪ੍ਰੈਲ ਦੀ ਪੰਜਾਬ ਬਚਾਓ ਯਾਤਰਾ ਨੂੰ ਲੈਕੇ ਹਲਕਾ ਅਮਲੋਹ ਦੇ ਲੋਕਾਂ ਅੰਦਰ ਵੱਡਾ ਉਤਸ਼ਾਹ:– ਰਾਜੂ ਖੰਨਾ।

ਸਰਕਲ ਬੁੱਗਾ ਕਲਾਂ ਤੇ ਸਰਕਲ ਮੰਡੀਗੌਬਿੰਦਗੜ ਦੇ ਪਿੰਡਾ ਵਿੱਚ ਕੀਤੀਆਂ ਭਰਵੀਆਂ ਮੀਟਿੰਗਾਂ।

ਅਮਲੋਹ/ਮੰਡੀਗੌਬਿੰਦਗੜ,30 ਮਾਰਚ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਝੂਠੇ ਵਾਅਦੇ ਕਰਕੇ ਸੱਤਾ ਹਾਸਲ ਤਾ ਕਰ ਲਈ ਗਈ।ਪਰ ਅੱਜ ਲੋਕ ਵਿਰੋਧੀ ਨੀਤੀਆਂ ਤੇ ਫੈਸਲੇ ਸੂਬੇ ਦੇ ਲੋਕਾਂ ਲਈ ਘਾਤਕ ਸਿੱਧ ਹੋ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸਰਕਲ ਬੁੱਗਾ ਕਲਾਂ ਤੇ ਸਰਕਲ ਮੰਡੀਗੌਬਿੰਦਗੜ ਦੇ ਵੱਖ ਵੱਖ ਪਿੰਡਾਂ ਵਿੱਚ 5 ਅਪ੍ਰੈਲ ਨੂੰ ਹਲਕਾ ਅਮਲੋਹ ਅੰਦਰ ਆ ਰਹੀ ਪੰਜਾਬ ਬਚਾਓ ਯਾਤਰਾ ਵਿੱਚ ਲੋਕਾਂ ਦੀ ਵੱਡੀ ਸ਼ਮੂਲੀਅਤ ਕਰਵਾਉਣ ਲਈ ਕੀਤੀਆਂ ਭਰਵੀਆਂ ਮੀਟਿੰਗਾਂ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਉਹਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਬਚਾਓ ਯਾਤਰਾ ਨੂੰ ਇਤਿਹਾਸਕ ਬਣਾਉਣ ਲਈ ਹਲਕੇ ਦੇ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਹਨਾਂ ਵਿੱਚ ਲੋਕਾਂ ਦੇ ਹੋ ਰਹੇ ਵੱਡੇ ਵੱਡੇ ਇਕੱਠ ਇਸ ਗੱਲ ਤੇ ਮੋਹਰ ਲਗਾ ਰਹੇ ਹਨ ਕਿ ਸੂਬੇ ਦੇ ਲੋਕ ਇਸ ਆਪ ਦੀ ਝੂਠੀ ਸਰਕਾਰ ਦੇ ਸਤਾਏ ਜ਼ਲਦ ਚਲਦਾ ਕਰਨ ਲਈ ਉਤਾਵਲੇ ਹਨ। ਰਾਜੂ ਖੰਨਾ ਨੇ ਹਲਕਾ ਅਮਲੋਹ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 5 ਅਪ੍ਰੈਲ ਨੂੰ 12 ਵਜੇ ਭੱਦਲਥੂਹਾ ਵਿਖੇ ਵੱਡੀ ਗਿਣਤੀ ਵਿੱਚ ਟਰੈਕਟਰਾ ਤੇ ਮੋਟਰਸਾਈਕਲਾਂ ਤੇ ਪੁੱਜਣ ਤਾ ਜੋ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਭਰਵਾਂ ਸਵਾਗਤ ਕੀਤਾ ਜਾ ਸਕੇ। ਅੱਜ ਦੇ ਦੌਰੇ ਦੌਰਾਨ ਹਲਕਾ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ, ਜਥੇਦਾਰ ਜਰਨੈਲ ਸਿੰਘ ਮਾਜਰੀ,ਡਾ ਅਰਜੁਨ ਸਿੰਘ ਪ੍ਰਧਾਨ, ਜਥੇਦਾਰ ਹਰਬੰਸ ਸਿੰਘ ਬਡਾਲੀ ਮੌਜੂਦ ਰਹੇ। ਅੱਜ ਜਿਹਨਾਂ ਪਿੰਡਾਂ ਵਿੱਚ ਪੰਜਾਬ ਬਚਾਓ ਯਾਤਰਾ ਦੀ ਨੂੰ ਕਾਮਯਾਬ ਕਰਨ ਤਹਿਤ ਮੀਟਿੰਗਾਂ ਕੀਤੀਆਂ ਗਈਆਂ ਉਹਨਾਂ ਵਿੱਚ ਭਾਬਰੀ,ਮਛਰਾਈ ਖੁਰਦ, ਰਾਜਗੜ੍ਹ ਛੰਨਾ, ਮਾਜਰੀ ਮਿਸ਼ਰੀ, ਅੰਬੇਮਾਜਰਾ,ਅਜਨਾਲੀ,ਜੱਸੜਾ, ਤੂਰਾਂ, ਬੁੱਡਗੁੱਜਰਾ,ਹਿੰਮਤਗੜ ਛੰਨਾ,ਮਾਲੋਵਾਲ,ਬੁੱਗਾ ਕਲਾਂ, ਰਾਏਪੁਰ ਚੋਬਦਾਰਾ, ਕਪੂਰਗੜ੍ਹ, ਤੰਦਾਬੱਧਾ,ਪਹੇੜੀ ਪ੍ਰਮੁੱਖ ਹਨ। ਇਹਨਾਂ ਮੀਟਿੰਗਾਂ ਵਿੱਚ ਸਾਬਕਾ ਚੇਅਰਮੈਨ ਜਤਿੰਦਰ ਸਿੰਘ ਚੈਰੀ ਭਾਂਬਰੀ, ਗੁਰਚਰਨ ਸਿੰਘ ਭਾਬਰੀ, ਗੁਰਮੀਤ ਸਿੰਘ ਸਾਬਕਾ ਸਰਪੰਚ,ਦਾਸ ਸਿੰਘ,ਯੂਥ ਆਗੂ ਗੁਰਜੀਤ ਸਿੰਘ ਗੈਵੀ, ਜਗਦੀਪ ਸਿੰਘ ਸਾਬਕਾ ਸਰਪੰਚ ਮਾਜਰੀ ਮਿਸ਼ਰੀ,ਜੀਤ ਸਿੰਘ ਨੰਬਰਦਾਰ, ਗੁਰਤੇਜ ਸਿੰਘ ਅੰਬੇਮਾਜਰਾ, ਜਥੇਦਾਰ ਕੁਲਦੀਪ ਸਿੰਘ ਮਛਰਾਈ,ਹਰਤੇਜ ਸਿੰਘ ਸਾਬਕਾ ਸਰਪੰਚ, ਬਲਜੀਤ ਸਿੰਘ, ਸੋਮਨਾਥ ਅਜਨਾਲੀ ਕੌਸਲਰ, ਯੂਥ ਆਗੂ ਹਰਦੀਪ ਸਿੰਘ ਅਜਨਾਲੀ, ਸੇਰ ਸਿੰਘ ਸਾਬਕਾ ਸਰਪੰਚ ਮਛਰਾਈ,ਦੀਦਾਰ ਸਿੰਘ, ਗੁਰਦੇਵ ਸਿੰਘ ਸਾਬਕਾ ਸਰਪੰਚ ਜੱਸੜਾ, ਸੀਨੀਅਰ ਆਗੂ ਜਗਰੂਪ ਸਿੰਘ ਜੱਸੜਾ, ਜਥੇਦਾਰ ਸ਼ਰਧਾ ਸਿੰਘ ਛੰਨਾ,ਸੰਦੀਪ ਸਿੰਘ ਮਛਰਾਈ,ਮਹਿੰਦਰ ਸਿੰਘ, ਅਮਰੀਕ ਸਿੰਘ ਪ੍ਰਧਾਨ, ਜਗਪਾਲ ਸਿੰਘ ਛੰਨਾ,ਬੀਬੀ ਕੁਸ਼ੱਲਿਆ ਸਾਬਕਾ ਸਰਪੰਚ ਰਾਜਗੜ੍ਹ ਛੰਨਾ, ਯੂਥ ਆਗੂ ਰੇਸ਼ਮ ਸਿੰਘ ਵਿਰਕ,ਹਰਜੋਤ ਸਿੰਘ ਛੰਨਾ, ਕ੍ਰਿਪਾਲ ਸਿੰਘ,ਰੁਪਿੰਦਰ ਸਿੰਘ ਪਿੱਦੂ ਜੱਸੜਾ, ਜਥੇਦਾਰ ਜਸਵਿੰਦਰ ਸਿੰਘ ਗਰੇਵਾਲ ਬੁੱਗਾ,ਜਗਤਾਰ ਸਿੰਘ ਜੱਗੀ, ਲਵਪ੍ਰੀਤ ਸਿੰਘ ਬੁੱਗਾ,ਸੱਜਣ ਸਿੰਘ ਚੋਬਦਾਰਾ, ਸਾਬਕਾ ਸਰਪੰਚ ਪ੍ਰਕਾਸ਼ ਸਿੰਘ ਚੋਬਦਾਰਾ ਜਥੇਦਾਰ ਪ੍ਰੀਤਮ ਸਿੰਘ ਤੂਰਾਂ, ਹਰਜੀਤ ਸਿੰਘ ਨੀਟਾ ਪਹੇੜੀ,ਜਰਨੈਲ ਸਿੰਘ ਸਾਬਕਾ ਸਰਪੰਚ ਛੰਨਾ,ਡਾ ਗੁਲਜ਼ਾਰ ਸਿੰਘ, ਜਥੇਦਾਰ ਰਣਜੀਤ ਸਿੰਘ ਪਹੇੜੀ,ਸਤਨਾਮ ਸਿੰਘ,ਯੂਥ ਆਗੂ ਸੇਵਾ ਸਿੰਘ, ਚਮਕੌਰ ਸਿੰਘ ਤੰਦਾਬੱਧਾ,ਬੱਗਾ ਸਿੰਘ ਪਹੇੜੀ,ਕਰਮਜੀਤ ਸਿੰਘ ਤੰਦਾਬੱਧਾ,ਕੁਲਜੀਤ ਸਿੰਘ ਸਾਬਕਾ ਸਰਪੰਚ ਤੂਰਾ, ਜਥੇਦਾਰ ਸਵਰਨ ਸਿੰਘ ਬੁਡਗੁੱਜਰਾ,ਪਾਲ ਸਿੰਘ, ਸ਼ਿੰਗਾਰਾ ਸਿੰਘ ਮਾਲੋਵਾਲ, ਯੂਥ ਆਗੂ ਗੁਰਪ੍ਰੀਤ ਸਿੰਘ ਮਾਲੋਵਾਲ, ਸਾਬਕਾ ਸਰਪੰਚ ਬਲਵੀਰ ਸਿੰਘ ਕਪੂਰਗੜ੍ਹ, ਜਥੇਦਾਰ ਹਰਚੰਦ ਸਿੰਘ, ਤਰਸੇਮ ਸਿੰਘ ਤੂਫਾਨ, ਗੁਰਸੇਵਕ ਸਿੰਘ ਭਾਂਬਰੀ, ਬਿੱਟੂ ਕਪੂਰਗੜ੍ਹ,ਗੁਰਪੰਥ ਸਿੰਘ ਤੂਫਾਨ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਮੌਜੂਦ ਸਨ।

Leave a Reply

Your email address will not be published. Required fields are marked *