ਪੰਜਾਬਪਟਿਆਲਾ

ਮਾਪਿਆਂ ਦੇ ਹੁੰਦਿਆਂ ਘਰ ਵੀ ਸਵਰਗ ਵਾਂਗੂ ਜਾਪਦੇ- ਚੇਅਰਮੈਨ ਰਣਜੋਧ ਸਿੰਘ ਹਡਾਣਾ

ਪੱਤਰਕਾਰ ਅਰਵਿੰਦਰ ਸਿੰਘ ਦੇ ਪਿਤਾ ਦੀ ਅੰਤਿਮ ਅਰਦਾਸ ਮੌਕੇ ਸੈਂਕੜੇ ਲੋਕਾਂ ਨੇ ਨਮ ਅੱਖਾਂ ਨਾਲ ਲਗਵਾਈ ਹਾਜ਼ਰੀ

ਉਮੰਗ ਵੈਲਫੇਅਰ ਸੰਸਥਾਂ ਨੇ ਵੀ ਖੂਨਦਾਨ ਕੈਂਪ ਲਗਾ ਕੇ ਪਾਇਆ ਵਿਸ਼ੇਸ਼ ਯੋਗਦਾਨ

ਪਟਿਆਲਾ 31 ਮਾਰਚ (ਰਮਨਦੀਪ/ਮਧੂਸਾਰ ਬਿਊਰੋ) ਤੇ ਕੁਝ ਦਿਨ ਪਹਿਲਾਂ ਸਵਰਗਵਾਸ ਹੋਏ ਪੱਤਰਕਾਰ ਅਰਵਿੰਦਰ ਸਿੰੰਘ ਦੇ ਪਿਤਾ ਲਈ ਰੱਖੇ ਗਏ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਸੈਂਕੜੇ ਲੋਕਾਂ ਨੇ ਨਮ ਅੱਖਾਂ ਨਾਲ ਹਾਜ਼ਰੀ ਲਗਵਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਪਟਿਆਲਾ ਜਿਲ੍ਹਾਂ ਪਟਿਆਲਾ ਦੇ ਬੁੱਧੀਜੀਵੀ ਵਿੰਗ ਦੇ ਪ੍ਰਧਾਨ ਡਾ ਹਰਨੇਕ ਸਿੰਘ ਨੇ ਪੀ ਆਰ ਟੀ ਸੀ ਦੇ ਚੇਅਰਮੈਨ ਅਤੇ ਸੂਬਾ ਸਕੱਤਰ ਆਪ ਪੰਜਾਬ ਰਣਜੋਧ ਸਿੰਘ ਹਡਾਣਾ ਵੱਲੋਂ ਭੇਜਿਆ ਗਿਆ ਸ਼ੋਕ ਸੰਦੇਸ਼ ਪੜ ਕੇ ਸੁਣਾਇਆ। ਇਸ ਸੰਦੇਸ਼ ਵਿੱਚ ਚੇਅਰਮੈਨ ਹਡਾਣਾ ਵੱਲੋਂ ਨਿਜੀ ਅਖਬਾਰ ਦੇ ਪੱਤਰਕਾਰ ਅਰਵਿੰਦਰ ਸਿੰਘ ਦੇ ਪਿਤਾ ਸ ਭਗਵਾਨ ਸਿੰਘ ਦੇ ਅਚਨਚੇਤ ਚਲੇ ਜਾਣ ਤੇ ਦੁੱਖ ਪ੍ਰਗਟਾਉਂਦਿਆ ਕਿਹਾ ਕਿਹਾ ਕਿ ਇਹ ਘਾਟਾ ਕਦੇ ਵੀ ਪੂਰਾ ਨਹੀ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਸੰਦੇਸ਼ ਵਿਚ ਕਿਹਾ ਕਿ ਮਾਪਿਆਂ ਦੇ ਹੁੰਦਿਆਂ ਘਰ ਵੀ ਸਵਰਗ ਵਾਂਗੂ ਜਾਪਦੇ। ਕਿਉਂਕਿ ਅਕਸਰ ਲੋਕ ਵੱਡੇ ਹੋ ਕੇ ਜਿੰਨੀਆਂ ਵੀ ਗ਼ਲਤੀਆਂ ਕਰਨ, ਮਾਪੇ ਉਨ੍ਹਾਂ ਨੂੰ ਬੱਚੇ ਸਮਝ ਕੇ ਮਾਫ ਵੀ ਕਰਦੇ ਹਨ ਤੇ ਸਹੀ ਰਾਹ ਤੁਰਨ ਲਈ ਸੇਧ ਵੀ ਦਿੰਦੇ ਰਹਿੰਦੇ ਹਨ. ਸੰਦੇਸ਼ ਵਿੱਚ ਚੇਅਰਮੈਨ ਹਡਾਣਾ ਨੇ ਪੱਤਰਕਾਰ ਅਰਵਿੰਦਰ ਸਿੰਘ ਦੇ ਆਪਣੇ ਕੰਮ ਪ੍ਰਤੀ ਇਮਾਨਦਾਰੀ ਅਤੇ ਸਮਾਜ ਸੇਵੀ ਕੰਮਾਂ ਵਿੱਚ ਮੋਹਰੀ ਰਹਿਣ ਲਈ ਸ਼ਲਾਘਾ ਕਰਦਿਆ ਕਿਹਾ ਕਿ ਉਹ ਹਰ ਸਮੇਂ ਇਸ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ।

ਉਮੰਗ ਵੈੱਲਫੇਅਰ ਫਾਊਂਡੇਸ਼ਨ ਰਜਿ ਵੱਲੋਂ ਵੀ ਇਸ ਮੌਕੇ ਇੱਕ ਵਿਸ਼ੇਸ਼ ਤੇ ਨਿਵੇਕਲਾ ਉਪਰਾਲਾ ਕਰਦਿਆਂ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ ਵਿੱਚ ਖੂਨਦਾਨ ਕੈਂਪ ਲਗਾ ਕੇ ਨਿਵੇਕਲੇ ਉਪਰਾਲੇ ਦੀ ਸ਼ੁਰੂਆਤ ਵੀ ਕੀਤੀ ਗਈ। ਸ਼ਹਿਰ ਦੇ ਐਸ ਐਸ ਟੀ ਨਗਰ ਵਿਖੇ ਬਣੇ ਗੁਰਦੁਆਰਾ ਸਿੰਘ ਸਭਾ ਵਿੱਚ ਅਰਵਿੰਦਰ ਸਿੰਘ ਦੇ ਸਵਰਗਵਾਸ ਹੋਏ ਪਿਤਾ ਸ ਭਗਵਾਨ ਸਿੰਘ ਜੀ ਲਈ ਰੱਖੇ ਗਏ ਅਖੰਡ ਪਾਠ ਦੇ ਭੋਗ ਦੌਰਾਨ ਕਈ ਰਾਜਨੀਤਿਕ, ਪ੍ਰਸ਼ਾਸ਼ਨਿਕ, ਸੋਸ਼ਲ ਵਰਕਰਜ, ਰਿਸ਼ਤੇਦਾਰ ਅਤੇ ਨੇੜਲੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਵਾਈ। ਸ ਮੌਕੇ ਉਮੰਗ ਸੰਸਥਾਂ ਦੇ ਸਾਰੇ ਮੈਂਬਰ ਸਾਹਿਬਾਨ, ਇਲੈਕਟੋ੍ਰਨਿਕ ਮੀਡੀਆ ਵੈੱਲਫੇਅਰ ਕਲੱਬ ਰਜਿ. ਕਲੱਬ ਦੇ ਸਾਰੇ ਪੱਤਰਕਾਰ, ਪ੍ਰਿੰਟ ਮੀਡੀਆ ਕਲੱਬ ਦੇ ਪੱਤਰਕਾਰ, ਮਾਂ ਨੈਣਾ ਦੇਵੀ ਦੇ ਬੱਚੇ ਸੁਸਾਇਟੀ ਦੇ ਸਾਰੇ ਮੈਂਬਰ, ਪਾਵਰ ਹਾਊਸ ਯੂਥ ਕਲੱਬ ਦੇ ਮੈਂਬਰਜ, ਅਤੇ ਹੋਰਨਾਂ ਲੋਕਲ ਅਤੇ ਨੈਸ਼ਨਲ ਚੈਨਲ ਅਤੇ ਨਿਜੀ ਅਖਬਾਰਾਂ ਦੇ ਐਡੀਟਰ, ਪੱਤਰਕਾਰ, ਫੋਟੋਗ੍ਰਾਫਰ ਆਦਿ ਤੋਂ ਇਲਾਵਾ ਰਾਜਵਿੰਦਰ ਸਿੰਘ ਹਡਾਣਾ, ਉਪਕਾਰ ਸਿੰਘ, ਡਾ ਅਮਰਿੰਦਰ ਸਿੰਘ, ਏ ਐਸ ਆਈ ਦਰਸ਼ਪ੍ਰੀਤ ਸਿੰਘ, ਏ ਐਸ ਆਈ ਗੁਰਿੰਦਰਪਾਲ ਸਿੰਘ ਸਿੱਧੂ, ਵਿਕਰਮ ਹਡਾਣਾ, ਪ੍ਰਿੰਸੀਪਲ ਅਜੀਤ ਸਿੰਘ ਭੱਟੀ, ਹਰਪਿੰਦਰ ਸਿੰਘ ਚੀਮਾਂ, ਸੁੱਖਵਿੰਦਰ ਸਿੰਘ ਬਲੱਮਗੜ, ਰੁਪਿੰਦਰ ਸਿੰਘ ਸੋਨੂੰ, ਗੋਗੀ, ਮਨਦੀਪ ਸਨੌਰ, ਰਜਿੰਦਰ ਸਿੰਘ ਲੱਕੀ, ਸਤਵਿੰਦਰ ਸਿੰਘ, ਸੁਰਿੰਦਰਪਾਲ ਸਿੰਘ, ਹਰਮਨ ਨਿਰਮਾਣ, ਨਵਦੀਪ ਸਿੰਘ, ਹਰਪ੍ਰੀਤ ਸਿੰਘ, ਹਰਜੀਤ ਨਾਭਾ, ਗੁਰਚਰਨ ਸਿੰਘ ਭੰਗੂ ਟਰਾਂਸਪੋਰਟ ਕੋਆਰਡੀਨੇਟਰ ਆਪ, ਵਿੱਕੀ ਨਾਭਾ, ਅਮਨ, ਡਾ ਗੁਰਦੀਪ ਸਿੰਘ, ਨਵਨੀਤ ਸਿੰਘ, ਰਿਸ਼ਵ ਜੀ, ਗਗਨ ਸੰਧੂ ਬਲਾਕ ਪ੍ਰਧਾਨ, ਗੁਰਮੀਤ ਸਿੰਘ ਪ੍ਰਧਾਨ ਸਕੂਲ ਟਰਾਂਸਪੋਰਟ, ਸਤਵਿੰਦਰ ਸਿੰਘ, ਗੁਰਪ੍ਰੀਤ ਸਿੰਘ ਮਿੱਠੂ, ਅਮਿਤ, ਲਾਡੀ, ਲੱਖਵਿੰਦਰ ਸਨੌਰ, ਜ਼ਸਵੀਰ ਸਿੰਘ, ਗੌਤਮ, ਪਰਦੀਪ ਖੇਡ ਕੋਚ, ਦਵਿੰਦਰ ਸਨੌਰ ਅਤੇ ਹੋਰ ਕਈ ਰਿਸ਼ਤੇਦਾਰ ਅਤੇ ਇਲਾਕਾ ਨਿਵਾਸੀਆਂ ਨੇ ਹਾਜ਼ਰੀ ਭਰੀ।

Leave a Reply

Your email address will not be published. Required fields are marked *