ਬਸੰਤ ਰਿਤੂ ਕਲੱਬ ਨੇ ਮਨਾਇਆ ਵਣ ਮਹਾ ਉਤਸਵ
ਧੰਨ—ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਤ ਲਗਾਏ 109 ਪੌਦੇ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਨਹਿਰੂ ਯੂਵਾ ਕੇਂਦਰ ਅਦਾਰਾ ਯੂਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਬੀ.ਐਨ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ 600ਵਾਂ ਵਣ ਮਹਾਂ ਉਤਸਵ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਨੇ ਦੱਸਿਆ ਕਿ ਇਸ ਵਣ ਮਹਾਂ ਉਤਸਵ ਦੀ ਵਿਸ਼ੇਸ਼ਤਾ ਇਹ ਹੈ ਕਿ ਪ੍ਰਿੰਸੀਪਲ ਸ੍ਰ. ਗੁਰਦੀਸ਼ ਸਿੰਘ ਵਲੋਂ ਚੁਣੇ ਗਏ ਪੌਦੇ ਜੋ ਕਿ ਧੰਨ—ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਤ ਹਨ 109 ਪੌਦੇ ਲਗਾ ਕੇ ਵਣ ਮਹਾ ਉਤਸਵ ਵਿੱਚ 109 ਪੈਦੇ ਲਗਾਏ ਗਏ। ਚੰਦਨ ਦਾ ਪੌਦਾ ਲਗਾ ਕੇ ਬਸੰਤ ਰਿਤੂ ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ, ਪ੍ਰਿੰਸੀਪਲ ਗੁਰਦੀਸ਼ ਸਿੰਘ ਅਤੇ ਮਾਨਵ ਸ਼ਰਮਾ ਅਤੇ ਸਮੂਹ ਸਟਾਫ ਵਲੋਂ ਵਣ ਮਹਾ ਉਤਸਵ ਦਾ ਉਦਘਾਟਨ ਕੀਤਾ ਗਿਆ। ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਆਖਿਆ ਕਿ ਬਸੰਤ ਰਿਤੂ ਕਲੱਬ ਵੱਲੋਂ ਪੰਜਾਬ ਦੇ ਪੰਜ ਜਿਲੇ ਜਿਲਾ ਹੁਸ਼ਿਆਰਪੁਰ, ਪਟਿਆਲਾ, ਸੰਗਰੂਰ, ਲੁਧਿਆਣਾ ਅਤੇ ਮੁਹਾਲੀ ਤੋਂ ਇਲਾਵਾ ਹਰਿਆਣਾ ਦੇ ਪੰਚਕੁਲਾ ਵਿਖੇ 3.50 ਲੱਖ ਪੌਦੇ ਲਗਾਏ ਜਾ ਚੁੱਕੇ ਹਨ
ਅਤੇ ਕਲੱਬ ਵਲੋਂ ਹੁਦ ਤੱਕ 35 ਲੱਖ ਰੁਪਏ ਪੌਦਿਆਂ ਤੇ ਖਰਚ ਕੀਤੇ ਗਏ ਹਨ। ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਕਿਸਾਨਾਂ ਦੀਆਂ 250 ਮੋਟਰਾਂ ਤੇ ਫੱਲਦਾਰ ਪੌਦੇ ਲਗਾਏ ਗਏ ਹਨ ਅਤੇ ਪਟਿਆਲਾ ਜਿਲੇ ਵਿੱਚ 9 ਗੁਰੂ ਦੇ ਬਾਗ ਵੀ ਲਗਾਏ ਗਏ ਹਨ। ਉਹਨਾਂ ਅਪੀਲ ਵੀ ਕੀਤੀ ਕਿ ਗਲੋਬਲ ਵਾਰਮਿੰਗ ਦਾ ਖਤਰਾ ਪੂਰੇ ਵਿਸ਼ਵ ਵਿੱਚ ਵੱਧ ਰਿਹਾ ਹੈ, ਅਤੇ ਵਾਤਾਵਰਨ ਦਿਨ ਪ੍ਰਤੀ ਦਿਨ ਗੰਦਲਾ ਹੋ ਰਿਹਾ ਹੈ। ਤੇਜੀ ਦੇ ਨਾਲ ਤਾਪਮਾਨ ਵਿੱਚ ਵੀ ਭਾਰੀ ਫੇਰਬਦਲ ਹੋ ਰਿਹਾ ਹੈ। ਇਸ ਲਈ ਸਾਨੁੰ ਚਾਹੀਦਾ ਹੈ ਕਿ ਅਸੀਂ ਵਧੇਰੇ ਪੌਦੇ ਲਗਾ ਕੇ ਵਾਤਾਵਰਨ ਨੂੰ ਬਚਾਉਣ ਵਿੱਚ ਆਪਣਾ ਸਹਿਯੋਗ ਕਰੀਏ। ਸਕੂਲ ਦੇ ਪ੍ਰਿੰਸੀਪਲ ਗੁਰਦੀਸ਼ ਸਿੰਘ ਨੇ ਆਖਿਆ ਕਿ ਬਸੰਤ ਰਿਤੂ ਕਲੱਬ ਵੱਲੋਂ ਇਸ ਸਾਲ ਪੌਦੇ ਲਗਾਉਣ ਦੀ ਜੋ ਸ਼ੁਰੂਆਤ ਬੀ.ਐਨ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਕੀਤੀ ਗਈ ਹੈ ਅਤੇ ਸਕੂਲ ਵਿਖੇ 109 ਪੌਦੇ ਕਲੱਬ ਵੱਲੋਂ ਲਗਾਏ ਗਏ ਹਨ ਮੈਂ ਨਿੱਜੀ ਤੌਰ ਤੇ ਨਿੱਘੇ ਸ਼ਬਦਾਂ ਵਿੱਚ ਕਲੱਬ ਦਾ ਅਤੇ ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਜੀ ਦੀ ਸ਼ਲਾਘਾ ਕਰਦਾ ਹਾਂ ਕਿ ਉਹਨਾਂ ਇਹ ਵੀ ਆਖਿਆ ਕਿ ਬੀ.ਐਨ.ਖਾਲਸਾ ਸਕੂਲ ਵਿਖੇ ਕਲੱਬ ਵੱਲੋਂ ਪਹਿਲਾਂ ਵੀ ਪੌਦੇ ਲਗਾਏ ਗਏ ਹਨ। ਇਸ ਪ੍ਰੋਗਰਾਮ ਵਿੱਚ ਮੁਕੇਸ਼ ਸ਼ਰਮਾ, ਅਧਿਆਪਕ ਜਸਵਿੰਦਰ ਕੌਰ, ਜਤਿੰਦਰ ਕੌਰ, ਪੂਜਾ ਸ਼ਰਮਾ, ਦਲਜੀਤ ਕੌਰ, ਬਲਜੀਤ ਕੌਰ, ਜਸਵਿੰਦਰ ਕੌਰ, ਰਿਤੀ ਸ਼ਰਮਾ, ਸੰਜੂ ਬਾਲਾ ਅਤੇ ਹਰਜੀਤ ਕੌਰ ਵੀ ਹਾਜਰ ਸਨ।

