ਪਟਿਆਲਾ

ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦਾ ਸਨਮਾਨ

ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਿੱਖ ਵਿਸ਼ਵਕੋਸ਼ ਵਿਭਾਗ ਵੱਲੋ ਵਿਭਾਗ ਦੇ ਮੁਖੀ ਡਾ ਪਰਮਵੀਰ ਸਿੰਘ ਦੀ ਅਗਵਾਈ ਹੇਠ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਵਿਦਿਆਰਥੀਆਂ ਦੇ ਸਾਝੇ ਸਹਿਯੋਗ ਨਾਲ ਸਨਮਾਨ ਸਮਾਰੋਹ ਕਰਵਾਇਆ ਗਿਆ।
ਸਨਮਾਨ ਸਮਾਰੋਹ ਵਿੱਚ ਮੁਖ ਮਹਿਮਾਨ ਦੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇ ਬਣੇ ਪ੍ਰਧਾਨ ਤੇ ਸਿੱਖ ਵਿਦਵਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਸਿਰਕਤ ਕੀਤੀ।

ਸਮਾਰੋਹ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇ ਬਣੇ ਪ੍ਰਧਾਨ ਤੇ ਸਿੱਖ ਵਿਦਵਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਉਪ-ਕੁਲਪਤੀ ਡਾ. ਜਸਪਾਲ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਗੁਰਨਾਮ ਸਿੰਘ ਡੀਨ ਅਕਾਦਮਿਕ ਮਾਮਲੇ, ਡਾ. ਜੋਧ ਸਿੰਘ, ਡਾ. ਦੇਵਿੰਦਰ ਸਿੰਘ ਰਜਿਸਟਰਾਰ, ਡਾ. ਪਰਮਵੀਰ ਸਿੰਘ ਮੁਖੀ ਸਿੱਖ ਵਿਸ਼ਵਕੋਸ਼ ਵਿਭਾਗ ਤੇ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਵਿਦਿਆਰਥੀਆਂ ਵੱਲੋਂ ਸਾਂਝੇ ਤੌਰ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ।
ਉਪ-ਕੁਲਪਤੀ ਡਾ ਜਸਪਾਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਨਿਵੇਕਲੀ ਸੰਸਥਾ ਹੈ ਜਿਸ ਨੇ ਪੂਰੀ ਸਿੱਖ ਕੌਮ ਭਾਈਚਾਰੇ ਦੀ ਨੁਮਾਇੰਦਗੀ ਕਰਨੀ ਹੈ। ਇਹ ਕਮੇਟੀ ਬਹੁਤ ਸੰਘਰਸ਼ ਵਿਚੋ ਨਿਕਲ ਕੇ ਹੋਦ ਵਿਚ ਆਈ ਸੀ ਜਿਸ ਨੇ ਹਾਲੇ ਬਹੁਤ ਕੁਝ ਸਿੱਖ ਕੌਮ ਲਈ ਕਰਨਾ ਹੈ। ਸਾਡੇ ਲਈ ਫਖਰ ਦੀ ਗੱਲ ਹੈ ਕਿ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਇਸ ਕਮੇਟੀ ਦੇ ਪ੍ਰਧਾਨ ਬਣੇ ਹਨ ਕਿਉਕਿ ਉਹ ਇਸ ਯੂਨੀਵਰਸਿਟੀ ਪਰਿਵਾਰ ਦੇ ਹੀ ਮੈਬਰ ਹਨ।
ਡਾ. ਪਰਮਵੀਰ ਸਿੰਘ ਨੇ ਕਿਹਾ ਕਿ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀ ਰਹੇ ਚੁੱਕੇ ਹਨ। ਉਹਨਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਭਾਵੇ ਉਹ ਰਾਜਨੀਤੀਕ, ਧਾਰਮਿਕ, ਸਮਾਜਿਕ ਆਦਿ ਹੋਵੇ ਉਹਨਾਂ ਨੇ ਫਿਰ ਵੀ ਅਕਾਦਮਿਕ ਕਾਰਜ ਅਖਬਾਰਾਂ, ਮੈਗਜੀਨਾਂ, ਇੰਟਰਵਿਊ ਹੋਰ ਸਾਰੇ ਨਿਰੰਤਰ ਖੋਜ ਕਾਰਜ ਕਰਦੇ ਹਨ ਉਹਨਾਂ ਤੋ ਇਹਨਾ ਦੀ ਅਕਾਦਮਿਕ ਦਿੱਖ ਸਾਡੇ ਸਾਹਮਣੇ ਆਉਦੀ ਹੈ।
ਡਾ ਗੁਰਨਾਮ ਸਿੰਘ ਕਿਹਾ ਕਿ ਮੈ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਹੋਰਾ ਦਾ ਵਿਦਿਆਰਥੀ ਰਹਿ ਚੁੱਕਾ ਹਾ। ਉਹਨਾਂ ਦੀ ਬਦੌਲਤ ਹੀ ਅੱਜ ਮੈ ਇਸ ਮੁਕਾਮ ਤੇ ਪਹੁੰਚਿਆ ਹਾ। ਇਕ ਦਰਵੇਸ਼ ਸਿਆਸਤਦਾਨ ਦੇ ਤੌਰ ਤੇ ਜਿੰਨਾ ਸਮਾ ਇਹਨਾ ਨੇ ਅਕਾਲੀ ਸਿਆਸਤ ਵਿਚ ਵਿਦਵਾਨ ਦੇ ਤੌਰ ਤੇ ਬਿਤਾਇਆ ਹੈ ਉਹ ਇਕ ਬਹੁਤ ਹੀ ਪਾਕ ਪਵਿੱਤਰ ਤੇ ਸਾਫ ਹੈ ਇਸ ਦੀ ਬਦੌਲਤ ਹੀ ਅੱਜ ਉਹ ਮੁੜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਥਾਪੇ ਗਏ।
ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਸਮਾਗਮ ਨੂੰ ਸੰਬੋਧਨ ਕਰਦਿਆ ਯੂਨੀਵਰਸਿਟੀ ਦੀਆਂ ਯਾਦਾਂ ਨੂੰ ਤਾਜਾ ਕਰਦੇ ਹੋਏ ਕਿਹਾ ਕਿ ਮੈ ਪੂਰਾ ਯਤਨ ਕਰਾਗਾਂ ਕਿ ਜੋ ਕੌਮ ਦੀ ਜਿੰਮੇਵਾਰੀ ਮੈਨੂੰ ਮਿਲੀ ਹੈ ਇਸ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵਾਗਾਂ। ਪਹਿਲਾ ਵਾਂਗ ਮੈ ਇਸ ਯੂਨੀਵਰਸਿਟੀ ਨਾਲ ਜੁੜਿਆ ਰਹਾਗਾ। ਸ਼੍ਰੋਮਣੀ ਕਮੇਟੀ ਹਰ ਸਾਲ ਦੋ ਵਿਦਵਾਨਾਂ ਦਾ ਸਨਮਾਨ ਕਰਿਆ ਕਰੇਗੀ।ਉਹਨਾਂ ਕਿਹ ਕਿ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਬਾਰੇ ਪ੍ਰੇਰਿਤ ਕਰਨ ਲਈ ਨਿਵੇਕਲੇ ਯਤਨ ਕੀਤੇ ਜਾਣਗੇ।
ਇਸ ਮੌਕੇ ਜਸਬੀਰ ਸਿੰਘ ਜਵੱਦੀ, ਡਾ ਹਰਪਾਲ ਸਿੰਘ ਪਨੂੰ, ਡਾ ਕਿਰਨਦੀਪ ਕੌਰ, ਡਾ. ਰਜਿੰਦਰ ਕੌਰ ਰੋਹੀ, ਡਾ. ਸੁਖਦਿਆਲ ਸਿੰਘ, ਡਾ ਸੁਰਜੀਤ ਸਿੰਘ ਭੱਟੀ, ਡਾ. ਗੁਰਨੇਕ ਸਿੰਘ, ਡਾ. ਕੁਲਵੰਤ ਸਿੰਘ ਗਰੇਵਾਲ, ਡਾ ਨਾਸਿਰ ਨਕਵੀ, ਡਾ ਅ੍ਰਮਿੰਤਪਾਲ ਕੌਰ, ਡਾ ਗੁਰਮੀਤ ਸਿੰਘ ਸਿੱਧੂ ਮੁਖੀ ਧਰਮ ਅਧਿਐਨ ਵਿਭਾਗ, ਡਾ ਪ੍ਰਦੂਸਨ ਸਾਹ ਆਦਿ ਯੂਨੀਵਰਸਿਟੀ ਦੇ ਪ੍ਰੋਫੈਸਰ ਤੇ ਵਿਦਿਆਰਥੀ ਹਾਜਰ ਸਨ।

Leave a Reply

Your email address will not be published. Required fields are marked *