ਜਾਗ੍ਰਿਤੀ ਫਾਊਂਡੇਸ਼ਨ ਟਰੱਸਟ aaਵਲੋਂ ਦਿਹਾਤੀ ਖੇਤਰਾਂ ਵਿੱਚ ਕੀਤੀਆਂ ਜਾ ਰਹੀਆਂ ਸਮਾਜਿਕ ਸੇਵਾਵਾਂ ਸ਼ਲਾਘਾਯੋਗ- ਭਗਵਾਨ ਦਾਸ ਗੁਪਤਾ
ਪਟਿਆਲਾ 2 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜਾਗ੍ਰਿਤੀ ਫਾਉਂਡੇਸ਼ਨ ਚੈਰੀਟੇਬਲ ਟਰੱਸਟ ਵਲੋਂ ਪੰਜਾਬ ਵਿੱਚਲੇ ਧਾਰ ਕਲਾਂ ਜ਼ਿਲ੍ਹਾ ਪਠਾਨਕੋਟ ਦੇ ਦਿਹਾਤੀ ਖੇਤਰਾਂ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕਾਂਗੜਾ ਤੇ ਚੰਬਾ ਜ਼ਿਲ੍ਹਿਆਂ ਦੇ ਦੂਰ-ਦੁਰਾਡੇ ਖੇਤਰਾਂ ਵਿੱਚ ਸ਼ਾਨਦਾਰ ਸਮਾਜ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।
ਸੇਵਾ-ਮੁਕਤ ਉੱਪ ਆਬਕਾਰੀ ਤੇ ਕਰ ਕਮਿਸ਼ਨਰ ਪੰਜਾਬ ਹਰਿੰਦਰ ਪਾਲ ਸਿੰਘ ਦੀ ਸਰਪ੍ਰਸਤੀ ਹੇਠ ਸਾਲਾਨਾ ਆਯੋਜਿਤ ਸਲਾਨਾਂ ਜਨਰਲ ਮੀਟਿੰਗ ਵਿੱਚ ਸ਼ਾਹੀ ਸ਼ਹਿਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਉੱਘੇ ਸਮਾਜ ਸੇਵੀ ਵਾਤਾਵਰਨ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁਪਤਾ ਸਰਪ੍ਰਸਤ ਡ੍ਰੀਮ੍ਸ ਆਫ਼ ਸੋਸ਼ਲ ਟ੍ਰੇਂਡ੍ਸ (ਦੋਸਤ) ਪਟਿਆਲਾ ਨੇ ਟਰੱਸਟ ਦੇ ਸਮੂੰਹ ਟਰੱਸਟੀਆਂ, ਸਲਾਹਕਾਰਾਂ ਤੇ ਪ੍ਰਬੰਧਕੀ ਮੈਂਬਰਾਂ ਦੀ ਭਰਵੀਂ ਸ਼ਲਾਘਾ ਕਰਦਿਆਂ ਆਪਣੇ ਵਲੋਂ ਵੀ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ।
ਸੰਸਥਾਂ ਦੇ ਮੈਨੇਜਿੰਗ ਟਰੱਸਟੀ ਆਰ.ਪੀ.ਐਸ ਵਾਲੀਆ ਸਾਬਕਾ ਪੀ.ਸੀ.ਐਸ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਦੱਸਿਆ ਕਿ ਟਰੱਸਟ ਵਲੋਂ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਸਮਾਜ ਸੇਵਾ ਦੇ ਕੰਮ ਜਿਵੇਂ ਕਿ ਵਿਦਿਆਰਥੀਆਂ ਦੀਆਂ ਫੀਸਾਂ, ਮੈਡੀਕਲ ਕੈਂਪ, ਵਾਤਾਵਰਨ ਦੀ ਸ਼ੁੱਧਤਾ ਲਈ ਬੂਟਿਆਂ ਦੇ ਲੰਗਰ, ਰਾਸ਼ਨ ਵਿਤਰਣ ਆਦਿ ਦੇ ਕੰਮ ਲਗਾਤਾਰ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਨੇ ਵੀ ਜਾਗ੍ਰਿਤੀ ਦੀਆਂ ਬੇਮਿਸਾਲ ਸਮਾਜਿਕ ਸੇਵਾਵਾਂ ਨੂੰ ਮਾਨਤਾ ਦਿੱਤੀ ਅਤੇ ਦੋਵਾਂ ਸਰਕਾਰਾਂ ਨੇ ਟਰੱਸਟ ਨੂੰ ਅਵਾਰਡ ਅਤੇ ਪ੍ਰਮਾਣ ਪੱਤਰ ਨਾਲ ਸਨਮਾਨਿਤ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਟਰੱਸਟੀ ਸੰਨੀ ਮਹਾਜਨ,ਸ਼ੰਮੀ ਚੌਧਰੀ ਮਹਾਂਵੀਰ ਸਿੰਘ, ਐਸ.ਐਸ.ਗਿੱਲ, ਪ੍ਰਸ਼ਾਂਤ ਸ਼ਰਮਾ,ਪੁਨੀਤ ਮਹਾਜਨ, ਉਮੇਸ਼ ਸ਼ਰਮਾ ਕਮਲ ਮੈਣੀ, ਸਮਾਜ ਸੇਵੀ ਭਗਵੰਤ ਸਿੰਘ ਪਟਿਆਲਾ ਹਾਜ਼ਰ ਸਨ।

