ਹਰਪਾਲ ਜੁਨੇਜਾ ਨੇ ਮੁਫ਼ਤ ਗੈਸ ਸਿਲੰਡਰ ਕੁਨੈਕਸ਼ਨ ਘਰ-ਘਰ ਪਹੁੰਚਾਇਆ
ਪਟਿਆਲਾ (ਮਧੂਸਾਰ ਬਿਊਰੋ) ਪ੍ਰਧਾਨ ਮੰਤਰੀ ਯੋਜਨਾ ਤਹਿਤ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਗੈਸ ਸਿਲੰਡਰ ਕੁਨੈਕਸ਼ਨ ਦੇਣ ਲਈ ਫਾਰਮ ਭਰਵਾਏ ਗਏ। ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਦੇ ਦਫਤਰ ਵਿਖੇ ਸ਼ਹਿਰ ਦੇ ਵੱਖ ਵੱਖ ਵਾਰਡਾਂ ‘ਚ ਜ਼ਰੂਰਤਮੰਦਾਂ ਨੇ ਗੈਸ ਸਿਲੰਡਰ ਕੁਨੈਕਸ਼ਨ ਲੈਣ ਲਈ ਫਾਰਮ ਭਰੇ।
ਇਸ ਮੌਕੇ ਪਵਨ ਸ਼ਰਮਾ ਪੀ.ਏ. ਪ੍ਰਧਾਨ ਮਾਲਵਾ ਜ਼ੋਨ-2 ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀ ਇਸ ਸਕੀਮ ਨੂੰ ਜ਼ਮੀਨੀ ਪੱਧਰ ‘ਤੇ ਲੋਕਾਂ ਨੂੰ ਲਾਭ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਤਾਂ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਸਕੀਮ ਨੂੰ ਘਰ ਘਰ ਪਹੁੰਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਗੈਸ ਕੁਨੈਕਸ਼ਨ ਮੁਫਤ ਸਕੀਮ ਤਹਿਤ ਦਿੱਤੇ ਗਏ ਹਨ।
ਗੈਸ ਕੁਨੈਕਸ਼ਨ ਦੀ ਸਹੂਲਤ ਲੈਣ ਆਏ ਲੋਕਾਂ ਦਾ ਕਹਿਣਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਲਵਾ ਜ਼ੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉਸਾਰੂ ਕਦਮਾਂ ਸਦਕਾ ਅੱਜ ਘਰ ਇਸ ਸਹੂਲਤ ਦਾ ਲਾਭ ਲੈ ਰਿਹਾ।

