ਚੌਥਾ ਦਰਜਾ ਕਰਮਚਾਰੀਆਂ ਵਲੋਂ 16 ਅਪ੍ਰੈਲ ਨੂੰ ਕਰ ਭਵਨ ਮੋਹਾਲੀ ਵਿਖੇ ਕਰਨਗੇ ਅਰਥੀ ਫੂੱਕ ਰੈਲੀ
ਪਟਿਆਲਾ 03 ਅਪ੍ਰੈਲ, (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਸੂਬਾ ਸਬ ਕਮੇਟੀ ਕਰ ਤੇ ਆਬਕਾਰੀ ਵਿਭਾਗ ਵਲੋਂ ਮਿਤੀ 20 ਮਾਰਚ ਤੋਂ ਮੁੱਖ ਦਫਤਰ ਵਿਖੇ ਸ਼ੁਰੂ ਕੀਤਾ ਰੋਸ ਮਈ ਧਰਨਾ 15ਵੇਂ ਦਿਨ ਵਿੱਚ ਸ਼ਾਮਲ ਹੋਣ ਸਮੇਂ ਅਡੀਸ਼ਨਲ ਸਟੇਟ ਕਮਿਸ਼ਨਰ ਪ੍ਰਸ਼ਾਸ਼ਨ ਦੇ ਦਫਤਰ ਅੱਗੇ ਰੋਸ ਰੈਲੀ ਕੀਤੀ ਗਈ ਤੇ ਵਿਭਾਗ ਦੇ ਅਧਿਕਾਰੀਆਂ ਦਾ ਪਿੱਟ ਸਿਆਪਾ ਕੀਤਾ ਗਿਆ ਕਿ ਰਾਜ ਕਰ ਕਮਿਸ਼ਨਰ ਸ੍ਰੀ ਵਰੁਣ ਰੂਜਮ (ਆਈ.ਏ.ਐਸ.) ਵਲੋਂ ਨਿਸ਼ਚਿਤ ਕੀਤੀ
ਮੀਟਿੰਗ ਨਾ ਕਰਨ ਤੇ ਕਰਮਚਾਰੀਆਂ ਵਿੱਚ ਰੋਸ ਵੱਧਿਆ ਹੈ ਤੇ ਪਿਛਲੇ ਤਕਰੀਬਨ 15 ਦਿਨਾਂ ਤੋਂ ਕੋਈ ਵੀ ਜਿੰਮੇਵਾਰ ਅਧਿਕਾਰੀ ਦਫਤਰ ਵਿੱਚ ਨਾ ਆਉਣ ਤੇ ਇਹ ਫੈਸਲਾ ਕੀਤਾ ਗਿਆ ਕਿ ਤਰੱਕੀਆਂ ਕਰਵਾਉਣ ਸਮੇਤ ਇੱਕ ਦਰਜਨ ਮੰਗਾਂ ਨੂੰ ਲੈ ਕੇ ਅਗਲਾ ਧਰਨਾ ਮਿਤੀ: 16 ਅਪ੍ਰੈਲ ਨੂੰ ਕਰ ਤੇ ਆਬਕਾਰੀ ਭਵਨ ਮੋਹਾਲੀ ਵਿਖੇ ਦਿੱਤਾ ਜਾਵੇਗਾ ਅਤੇ ਅਰਥੀ ਫੁੱਕ ਰੈਲੀ ਕੀਤੀ ਜਾਵੇਗੀ। ਯੂਨੀਅਨ ਦੇ ਆਗੂਆਂ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਰਾਮ ਲਾਲ ਰਾਮਾ, ਵੈਦ ਪ੍ਰਕਾਸ਼, ਮੁੱਖਣ ਸਿੰਘ, ਮੇਘ ਰਾਜ, ਪ੍ਰਦੀਪ ਕੁਮਾਰ, ਰਾਮ ਪ੍ਰਸਾਦ ਸਹੋਤਾ, ਰਾਜੇਸ਼ ਗੋਲੂ, ਸ਼ਿਵ ਚਰਨ, ਰਾਜੇਸ਼ ਕੁਮਾਰ ਆਦਿ ਆਗੂ ਸ਼ਾਮਲ ਸਨ।

