ਵਾਲਮੀਕਿ ਧਰਮ ਸਭਾ ਗਾਂਧੀ ਨਗਰ ਨੇ ਉਮੀਦਵਾਰ ਬਿੰਨੀ ਸਹੋਤਾ ਦੇ ਹੱਕ ਵਿੱਚ ਘਰ—ਘਰ ਜਾ ਕੇ ਕਰਵਾਈ ਡੋਰ ਟੂ ਡੋਰ
ਪਟਿਆਲਾ : (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਵੀਪਰ ਯੂਨੀਅਨ ਨਗਰ ਨਿਗਮ ਦੀ ਪ੍ਰਧਾਨਗੀ ਲਈ ਚੋਣ ਮੈਦਾਨ ਵਿੱਚ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉੱਤਰੇ ਬਿੰਨੀ ਸਹੋਤਾ ਦੇ ਹੱਕ ਵਿੱਚ ਲਾਹੋਰੀ ਗੇਟ ਅਧੀਨ ਆਉਂਦੇ ਗਾਂਧੀ ਨਗਰ ਵਿਖੇ ਵਾਲਮੀਕਿ ਧਰਮ ਸਭਾ ਵਲੋਂ ਪ੍ਰਧਾਨ ਰਾਜੇਸ਼ ਕੁਮਾਰ ਕਾਲਾ ਦੀ ਅਗਵਾਈ ਵਿੱਚ ਘਰ—ਘਰ ਜਾਕੇ ਡੋਰ—ਟੂ—ਡੋਰ ਕਰਵਾ ਕੇ ਵੋਟਾਂ ਲਈ ਅਪੀਲ ਕੀਤੀ ਗਈ। ਜਿਸ ਦੌਰਾਨ ਬਿੰਨੀ ਸਹੋਤਾ ਆਪਣੀ ਟੀਮ ਨਾਲ ਭਗਵਾਨ ਵਾਲਮੀਕਿ ਮੰਦਿਰ ਅਤੇ ਸ਼ਿਵ ਮੰਦਿਰ ਵਿਖੇ ਨਤਮਸਤਕ ਹੋਏ ਜਿੱਥੇ ਕਿ ਉਨ੍ਹਾਂ ਦਾ ਨੋਟਾਂ ਦੇ ਹਾਰ ਗੱਲ ਵਿੱਚ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਵਾਲਮੀਕਿ ਧਰਮ ਸਭਾ ਦੇ ਪ੍ਰਧਾਨ ਰਾਜੇਸ਼ ਕੁਮਾਰ ਕਾਲਾ ਨੇ ਕਿਹਾ ਕਿ ਬਿੰਨੀ ਸਹੋਤਾ ਨਗਰ ਨਿਗਮ ਪਟਿਆਲਾ ਦੇ ਸਮੂਹ ਸਫਾਈ ਕਰਮਚਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਸੰਘਰਸ਼ ਕਰਦੇ ਆ ਰਹੇ ਹਨ
ਜਿਸ ਕਾਰਨ ਵਾਲਮੀਕਿ ਭਾਈਚਾਰੇ ਵਿੱਚ ਜਿਨ੍ਹਾਂ ਦੀ ਵਿਸ਼ੇਸ਼ ਪਹਿਚਾਣ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਨੇਤਾ ਕੋਈ ਵਿਸ਼ੇਸ਼ ਨਹੀਂ ਹੁੰਦਾ, ਉਸਦੀਆਂ ਕਾਰਗੁਜਾਰੀਆਂ ਹੀ ਉਸਨੂੰ ਪ੍ਰਧਾਨ ਜਾਂ ਲੀਡਰ ਬਣਾਉਂਦੀਆਂ ਹਨ। ਜੇਕਰ ਕੋਈ ਵਿਅਕਤੀ ਕਿਸੇ ਵੀ ਅਹੁੱਦੇ ਤੇ ਰਹਿਕੇ ਲੋਕ ਹਿੱਤ ਵਿੱਚ ਵਧੀਆ ਕਾਰਜ ਕਰਦਾ ਹੈ ਤਾਂ ਉਸਨੂੰ ਲੋਕ ਵੀ ਹੱਕਾਂ ਦੀ ਪ੍ਰਾਪਤੀ ਲਈ ਅਗਵਾਈ ਕਰਨ ਲਈ ਆਪਣਾ ਨੇਤਾ ਚੁਣ ਲੈਂਦੇ ਹਨ। ਬਿੰਨੀ ਸਹੋਤਾ ਪਹਿਲਾਂ ਵੀ ਸਵੀਪਰ ਯੂਨੀਅਨ ਦੇ ਪ੍ਰਧਾਨ ਰਹਿ ਚੁੱਕੇ ਹਨ। ਜਿਨ੍ਹਾਂ ਨੇ ਨਗਰ ਨਿਗਮ ਸਫ਼ਾਈ ਕਰਮਚਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਮੋਹਰੀ ਭੁਮਿਕਾ ਅਦਾ ਕੀਤੀ ਹੈ। ਇਸ ਲਈ ਇਨ੍ਹਾਂ ਦੀ ਪਿਛਲੀ ਕਾਰਗੁਜਾਰੀਆਂ ਨੂੰ ਮੁੱਖ ਰੱਖਦਿਆਂ ਪ੍ਰਧਾਨ ਵਜੋਂ ਜਿੱਤ ਯਕੀਨੀ ਹੈ। ਇਸ ਮੌਕੇ ਵਾਲਮੀਕਿ ਧਰਮ ਸਭਾ ਦੇ ਪ੍ਰਧਾਨ ਰਾਜੇਸ਼ ਕੁਮਾਰ ਕਾਲਾ, ਅਜੈ ਕੁਮਾਰ ਸਿੱਪਾ, ਰਾਜੇਸ਼ ਘਾਰੂ, ਰਾਜੀਵ ਜੋਨੀ ਅਟਵਾਲ, ਉਪਿੰਦਰ ਛਾਂਗਾ, ਮੋਹਨ ਲਾਲ ਅੱਟਵਾਲ, ਜੀਵਨ ਦਾਸ ਗਿੱਲ, ਸੰਜੇ ਕਾਂਗੜਾ, ਨਰੇਸ਼ ਕੁਮਰ ਨਿੰਦੀ, ਸੰਜੇ ਹੰਸ ਆਦਿ ਹਾਜਰ ਸਨ।

