ਪਟਿਆਲਾ

ਸਿਹਤ ਮਨੁੱਖ ਦਾ ਸਰਬ ਉੱਤਮ ਗਹਿਣਾ – ਡਾ. ਹਰਨੇਕ ਸਿੰਘ ਢੋਟ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬੀਤੇ ਦਿਨੀ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਰਜਿ: ਪਟਿਆਲਾ ਦੇ ਪ੍ਰਧਾਨ ਸ. ਉਪਕਾਰ ਸਿੰਘ ਦੀ ਅਗਵਾਈ ਵਿੱਚ ਨਸ਼ਾ ਛਡਾਉ ਕੇਂਦਰ, ਸਾਕੇਤ ਹਸਪਤਾਲ ਪਟਿਆਲਾ ਵਿਖੇ ਐਡਮਿਟ ਨਸ਼ਾ ਪ੍ਰਭਾਵਿਤ ਮਰੀਜਾਂ ਦੇ ਨਾਲ ਵਿਸ਼ਵ ਸਿਹਤ ਦਿਵਸ ਦੇ ਸਬੰਧ ਵਿੱਚ (ਜੋ ਕਿ 7 ਅਪ੍ਰੈਲ ਨੂੰ ਸਮੁੱਚੇ ਵਿਸ਼ਵ ਵਿੱਚ ਮਨਾਇਆ ਜਾਂਦਾ ਹੈ) ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਡਾ. ਹਰਨੇਕ ਸਿੰਘ ਢੋਟ-ਸਹਾਇਕ ਡਾਇਰੈਕਟਰ (ਰਿਟਾ.) ਭਾਸ਼ਾ ਵਿਭਾਗ, ਪੰਜਾਬ ਵਲੋਂ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ ਗਈ। ਹਸਪਤਾਲ ਦੇ ਪ੍ਰੋਜੈਕਟ ਡਾਇਰੈਕਟਰ ਸ੍ਰੀਮਤੀ ਪਰਮਿੰਦਰ ਕੌਰ ਮਰਚੰਦਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸ੍ਰੀ ਪਰਮਜੀਤ ਅਗਰਵਾਲ ਸਪੀਚ ਮੋਟੀਵੇਟਰ ਅਤੇ ਸ੍ਰੀ ਵਜਿੰਦਰ ਠਾਕੁਰ, ਪ੍ਰਸਿੱਧ ਸ਼ਾਇਰ ਨੇ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਰੀ ਲਗਵਾਈ ਗਈ। ਸਮਾਗਮ ਦੀ ਸ਼ੁਰੂਆਤ ਤੇ ਸ. ਉਪਕਾਰ ਸਿੰਘ ਨੇ ਸਾਰਿਆਂ ਨੂੰ ਜੀ ਆਇਆਂ ਕਹਿਣ ਦੇ ਨਾਲ ਨਾਲ ਨਸ਼ਾ ਪ੍ਰਭਾਵਿਤ ਮਰੀਜਾਂ ਨੂੰ ਉੱਤਮ ਸਿਹਤ ਦੇ ਗੁਣਾਂ ਬਾਰੇ ਚਾਨਣਾ ਪਾਇਆ। ਡਾ. ਹਰਨੇਕ ਸਿੰਘ ਢੋਟ ਨੇ ਆਪਣੇ ਭਾਸ਼ਣ ਵਿੱਚ ਮਰੀਜਾਂ ਨੂੰ ਆਪਣੇ ਨਸ਼ੇ ਤਿਆਗ ਕੇ ਸਮਾਜ ਵਿੱਚ ਅਤੇ ਘਰ ਪਰਿਵਾਰ ਵਿੱਚ ਉਸਾਰੂ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਪ੍ਰਸਿੱਧ ਸਮਾਜ ਸੇਵਕ ਸ੍ਰੀ ਬਜਿੰਦਰ ਠਾਕੁਰ ਨੇ ਨਸ਼ਿਆਂ ਨਾਲ ਸਬੰਧਤ ਬਹੁਤ ਹੀ ਭਾਵ ਪੂਰਤ ਕਵਿਤਾ ਸੁਣਾਈ। ਪਰਮਜੀਤ ਸਿੰਘ ਅਗਰਵਾਲ ਨੇ ਆਪਣੇ ਮੋਟੀਵੇਸ਼ਨਲ ਭਾਸ਼ਣ ਰਾਹੀਂ ਨਸ਼ਾ ਪ੍ਰਭਾਵਿਤ ਮਰੀਜਾਂ ਨੂੰ ਨਸ਼ੇ ਤਿਆਗਣ ਲਈ ਉਤਸਾਹਿਤ ਕੀਤਾ। ਇਸ ਮੌਕੇ ਤੇ ਕੌਂਸਲਰ ਪਰਮਿੰਦਰ ਵਰਮਾ, ਰਣਜੀਤ ਕੌਰ, ਜਸਪ੍ਰੀਤ ਸਿੰਘ ਸੰਧੂ, ਸ੍ਰੀਮਤੀ ਬਲਵਿੰਦਰ ਕੌਰ ਜਨਰਲ ਸਕੱਤਰ, ਸ੍ਰ. ਗੁਰਿੰਦਰਪਾਲ ਸਿੰਘ ਸੰਧੂ ਅਤੇ ਸਾਕੇਤ ਹਸਪਤਾਲ ਦਾ ਸਮੂੰਹ ਸਟਾਫ ਵੀ ਹਾਜ਼ਰ ਰਿਹਾ।

Leave a Reply

Your email address will not be published. Required fields are marked *