ਪੰਜਾਬਪਟਿਆਲਾ

ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਦੀ ਥਾਂ ਕਾਂਗਰਸ ਨੇ ਤਬਾਹੀ ਵੱਲ ਧੱਕਿਆ:– ਰਾਜੂ ਖੰਨਾ,ਭਾਰਤ ਭੂਸ਼ਨ ਟੋਨੀ।

ਉਦਯੋਗਪਤੀਆਂ ਦੀਆਂ ਸਮੱਸਿਆਂਵਾਂ ਹੱਲ ਕਰਨ ਲਈ, ਸਰਕਾਰ ਬਣਦੇ ਹੀ ਇੰਡਸਟਰੀ ਭਲਾਈ ਬੋਰਡ ਬਣੇਂਗਾ।

ਉਦਯੋਗਪਤੀਆਂ, ਵਪਾਰੀਆਂ ਤੇ ਦੁਕਾਨਦਾਰਾਂ ਨਾਲ ਕੀਤੀ ਰਾਜੂ ਖੰਨਾ ਨੇ ਮੀਟਿੰਗ।

ਕੇ ਕੇ ਜਿੰਦਲ, ਟੋਨੀ,ਤੇ ਪੂਨਮ ਜਿੰਦਲ ਦੀ ਅਗਵਾਈ ਵਿੱਚ ਹੋਇਆਂ ਪ੍ਰਭਾਵਸ਼ਾਲੀ ਸਮਾਗਮ।

ਮੰਡੀਗੌਬਿੰਦਗੜ,16 ਫਰਵਰੀ (ਮਧੂਸਾਰ ਬਿਊਰੋ) ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਦੀ ਥਾਂ ਕਾਂਗਰਸ ਸਰਕਾਰ ਨੇ ਤਬਾਹੀ ਵੱਲ ਧੱਕਿਆ ਹੈ। ਜੋ ਵਾਅਦੇ ਉਦਯੋਗਪਤੀਆਂ, ਵਪਾਰੀਆਂ ਤੇ ਦੁਕਾਨਦਾਰਾਂ ਨਾਲ ਕਾਂਗਰਸ ਸਰਕਾਰ ਨੇ ਕੀਤੇ ਸਨ ਉਹਨਾਂ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀ ਕੀਤਾ ਸਗੋਂ ਉਦਯੋਗਪਤੀਆਂ ਤੇ ਇੰਡਸਟਰੀ ਲਈ ਵੱਡੀਆਂ ਸਮੱਸਿਆਵਾਂ ਖੜੀਆਂ ਕਰ ਦਿੱਤੀਆਂ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸਟੀਲ ਚੈਬਰ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਨ ਟੋਨੀ, ਉਦਯੋਗਪਤੀ ਕੇ ਕੇ ਜਿੰਦਲ ਤੇ ਨਗਰ ਕੌਂਸਲ ਮੰਡੀਗੌਬਿੰਦਗੜ ਦੀ ਸਾਬਕਾ ਪ੍ਰਧਾਨ ਪੂਨਮ ਜਿੰਦਲ ਦੇ ਮੰਡੀ ਗੋਬਿੰਦਗੜ੍ਹ ਗ੍ਰਹਿ ਵਿਖੇ ਸ਼ਹਿਰ ਦੇ ਉਦਯੋਗਪਤੀਆਂ, ਵਪਾਰੀਆਂ ਤੇ ਦੁਕਾਨਦਾਰਾਂ ਦੀ ਭਰਵੀਂ ਸਾਂਝੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਜਿਥੇ ਕਾਂਗਰਸ ਸਰਕਾਰ ਨੇ 5 ਰੁਪਏ ਯੂਨਿਟ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਉਥੇ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਵੀ ਕਿਹਾ ਸੀ।ਪਰ ਗਰਾਊਡ ਤੇ ਜੋ ਹੋਇਆ ਉਸ ਤੋ ਮੰਡੀਗੌਬਿੰਦਗੜ ਦਾ ਹਰ ਵਪਾਰੀ ਜਾਣੂ ਹੈ। ਉਹਨਾਂ ਕਿਹਾ ਕਿ ਜੋ ਕਾਕਾ ਰਣਦੀਪ ਸਿੰਘ ਨਾਭਾ ਵੱਲੋਂ ਇੰਡਸਟਰੀ ਦੀ ਲੁੱਟ ਕੀਤੀ ਗਈ ਉਸ ਤੋਂ ਵੀ ਸ਼ਹਿਰ ਦਾ ਬੱਚਾ ਬੱਚਾ ਜਾਣੂ ਹੈ। ਰਾਜੂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਦੇ ਹੀ ਉਦਯੋਗਪਤੀਆਂ ਦੀਆ ਸਮੱਸਿਆਵਾਂ ਦੇ ਹੱਲ ਲਈ ਇੰਡਸਟਰੀ ਭਲਾਈ ਬੋਰਡ ਬਣੇਗਾ। ਜੋ ਹਰ ਪੋਲਸੀ ਆਪ ਬਣਾ ਕੇ ਸਰਕਾਰ ਅੱਗੇ ਰੱਖੇਗਾ ਤਾ ਜੋ ਕਿਸੇ ਵੀ ਉਦਯੋਗਪਤੀ,ਵਪਾਰੀ ਤੇ ਦੁਕਾਨਦਾਰ ਨੂੰ ਕੋਈ ਸਮੱਸਿਆ ਨਾ ਆਵੇ।ਰਾਜੂ ਖੰਨਾ ਨੇ ਸਮੁੱਚੇ ਜਿੰਦਲ ਪਰਿਵਾਰ ਦਾ ਧੰਨਵਾਦ ਕੀਤਾਂ ਜਿਹਨਾਂ ਵੱਲੋਂ ਪਾਰਟੀ ਦੀ ਚੜਦੀਕਲਾ ਲਈ ਹਮੇਸ਼ਾ ਕਾਰਜ ਕੀਤੇ ਗਏ ਹਨ। ਉਹਨਾਂ ਸ਼ਹਿਰ ਦੇ ਉਦਯੋਗਪਤੀਆਂ, ਵਪਾਰੀਆਂ ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਵਿੱਚੋਂ ਲੁੱਟ ਖਸੁੱਟ ,ਤੇ ਸਾਫ਼ ਸੁਥਰੇ ਪ੍ਰਸ਼ਾਸਨ ਲਈ ਉਹਨਾਂ ਦਾ ਸਾਥ ਦਿੰਦੇ ਹੋਏ 20 ਫਰਵਰੀ ਨੂੰ ਸ੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੂੰ ਵੱਡੀ ਜਿੱਤ ਲਈ ਵੋਟ ਦੇਣ। ਰਾਜੂ ਖੰਨਾ ਨੇ ਉਦਯੋਗਪਤੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਾਫ ਸੁਥਰਾ ਪ੍ਰਸ਼ਾਸਨ ਲਈ ਉਹਨਾਂ ਨਾਲ ਵਾਅਦਾ ਹੀ ਨਹੀ ਕਰਦੇ ਸਗੋਂ ਮੰਡੀਗੌਬਿੰਦਗੜ ਨਗਰ ਕੌਂਸਲ ਤੇ ਹਰ ਵਿਭਾਗ ਨੂੰ ਭ੍ਰਿਸ਼ਟਾਚਾਰ ਮੁਕਤ ਕਰ ਦਿੱਤਾ ਜਾਵੇਗਾ। ਤੇ ਹਰ ਗਲਤ ਕੰਮ ਕਰਨ ਵਾਲੇ ਖ਼ਿਲਾਫ਼ ਸਖਤ ਕਾਰਵਾਈ ਹੋਵੇਗੀ। ਇਸ ਮੀਟਿੰਗ ਨੂੰ ਸਟੀਲ ਚੈਬਰ ਐਸੋਸੀਏਸ਼ਨ ਦੇ ਪ੍ਰਧਾਨ ਭਾਰਤ ਭੂਸ਼ਨ ਟੋਨੀ, ਉਦਯੋਗਪਤੀ ਕੇ ਕੇ ਜਿੰਦਲ, ਸੁਖਵਿੰਦਰ ਸਿੰਘ ਭਾਬਰੀ ਮੈਬਰ ਪੀ ਏ ਸੀ, ਰਾਜਿੰਦਰ ਕੁਮਾਰ ਟੀਟੂ ਮੈਬਰ ਪੀ ਏ ਸੀ, ਕ੍ਰਿਸ਼ਨ ਵਰਮਾ ਬੌਬੀ ਜ਼ਿਲ੍ਹਾ ਸ਼ਹਿਰੀ ਪ੍ਰਧਾਨ, ਜਤਿੰਦਰ ਸਿੰਘ ਧਾਲੀਵਾਲ ਉਦਯੋਗਪਤੀ,ਸਕਰੈਪ ਐਸੋਸੀਏਸ਼ਨ ਦੇ ਪ੍ਰਧਾਨ ਭਗਵਾਨ ਦਾਸ,ਗੋਪਾਲ ਸਿੰਘੀ ਜਰਨਲ ਸਕੱਤਰ ਸਟੀਲ ਸਿਟੀ ਫਰਨਿਸ, ਬਹਾਦਰ ਸਿੰਘ ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ ਨੇ ਸੰਬੋਧਨ ਕੀਤਾ। ਇਸ ਮੌਕੇ ਤੇ ਰਾਜ ਕੁਮਾਰ ਜਿੰਦਲ,ਭਾਰਤ ਭੂਸ਼ਨ ਟੋਨੀ,ਤੇ ਕੇ ਕੇ ਜਿੰਦਲ ਵੱਲੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਬੀ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਭਿੰਦਰ ਸਿੰਘ ਮੰਡੀ,ਵਿਨੋਦ ਗੋਇਲ, ਸੱਤਨਰਾਇਣ ਸਿੰਗਲਾ,ਵੇਦ ਕਰੇਸਿਆ,ਲਲਿਤ ਕੁਮਾਰ ਰਿਸੂ, ਸੰਜੀਵ ਅਗਰਵਾਲ,ਦੀਪਕ ਘਈ, ਟਰਾਂਸਪੋਰਟ ਵਿੰਗ ਦੇ ਸੂਬਾ ਮੀਤ ਪ੍ਰਧਾਨ ਪ੍ਰਿਸ ਛੱਤਵਾਲ, ਸੀਨੀਅਰ ਆਗੂ ਹਰਮੀਤ ਸਿੰਘ ਖਾਲਸਾ,ਜਸਪ੍ਰੀਤ ਨਈਅਰ,ਵਿਸਾਲ ਗੋਇਲ, ਰਾਜੇਸ਼ ਸਿੰਗਲਾ,ਪੁਨੀਤ ਗੋਇਲ,ਅਸੋਕ ਪਾਠਕ, ਹਰਜੀਤ ਸਿੰਘ ਕਲਸੀ,ਜਥੇਦਾਰ ਜਰਨੈਲ ਸਿੰਘ ਮਾਜਰੀ,ਅਮਨ ਸਿੰਘ ਲਾਡਪੁਰ, ਮਹੇਸ਼ ਪਾਠਕ, ਜੱਸੀ ਭੁੱਲਰ, ਗੁਰਪ੍ਰੀਤ ਸਿੰਘ ਨੋਨੀ, ਹਰਜੀਤ ਸਿੰਘ ਸੋਨੂੰ,ਰੌਕੀ ਮੰਡੀ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਉਦਯੋਗਪਤੀ,ਵਪਾਰੀ,ਤੇ ਦੁਕਾਨਦਾਰ ਹਾਜ਼ਰ ਸਨ।

Leave a Reply

Your email address will not be published. Required fields are marked *