ਪੰਜਾਬਪਟਿਆਲਾ

‘ਲੰਡਨ ਫ਼ੈਸ਼ਨ ਵਿਕ’ ‘ਚ ਧੂਮ ਮਚਾਉਣ ਵਾਲੀਆਂ ਵਿਦਿਆਰਥਣਾਂ ਨੂੰ ਟਵਿੰਕਲ ਖੰਨਾ ਨੇ ਕੀਤਾ ਸਨਮਾਨਿਤ

ਲੰਡਨ ਫ਼ੈਸ਼ਨ ਵਿਕ’ ਤੋਂ ਮਾਰਟਿਨ ਰੋਬਰਟ ਨੇ ਵਿਦਿਆਰਥੀਆਂ ਦੀ ਸ਼ਲਾਘਾ
ਪਟਿਆਲਾ 9 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਿਛਲੇ ਦੀਨੀ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਫ਼ੈਸ਼ਨ ਡਿਜ਼ਾਇਨਿੰਗ (ਆਈਨਿਫਡ) ਪਟਿਆਲਾ ਦੀ ਦੋ ਵਿਦਿਆਰਥੀਆਂ ਨੇ ‘ਲੰਡਨ ਫ਼ੈਸ਼ਨ ਵਿਕ’ ਚ ਆਪਣੀ ਕਾਰਗੂਜਾਰੀ ਨੂੰ ਪੇਸ਼ ਕਰ ਕੇ ਆਪਣੇ ਦੇਸ਼ ਅਤੇ ਵਿਸ਼ੇਸ਼ ਤੌਰ ਤੇ ਪਟਿਆਲਾ ਦਾ ਨਾਂਅ ਰੌਸ਼ਨ ਕੀਤਾ ਹੈ।

ਆਈਨਿਫਡ ਵੱਲੋਂ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਚ ‘ਲੰਡਨ ਫ਼ੈਸ਼ਨ ਵਿਕ’ ਤੋਂ ਮਾਰਟਿਨ ਰੋਬਰਟ ਅਤੇ ਆਈਨਿਫਡ ਦੀ ਇਨਟੀਰੀਅਰ ਡਿਜ਼ਾਇਨਿੰਗ ਦੀ ਬਰੈਂਡ ਅੰਬੈਸਡਰ ਅਤੇ ਫ਼ਿਲਮੀ ਅਦਾਕਾਰ ਟਵੀਂਕਲ ਖੰਨਾ ਵੱਲੋਂ ਆਈਨਿਫਡ ਪਟਿਆਲਾ ਦੀ ਹਰਮਨ ਜੋਤ ਕੌਰ ਤੇ ਸ਼ਿਖਾ ਗੋਥਵਾਲ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੋਵੇਂ ਵਿਦਿਆਰਥੀਆਂ ਦੀ ਕਲੈਕਸ਼ਨ ਦੀ ਸ਼ਲਾਘਾ ਵੀ ਕੀਤੀ ਗਈ। ਇਸ ਮੌਕੇ ਆਈਨਿਫਡ ਪਟਿਆਲਾ ਦੀ ਡਾਇਰੈਕਟਰ ਮੋਨਿਕਾ ਕਥੂਰੀਆ ਵੀ ਉਨ੍ਹਾਂ ਦੇ ਨਾਲ ਹਾਜ਼ਰ ਰਹੇ।
ਇਸ ਸਮਾਗਮ ਦੌਰਾਨ ਮਾਰਟਿਨ ਰੋਬਰਟ ਅਤੇ ਟਵੀਂਕਲ ਖੰਨਾ ਵੱਲੋਂ ਦੋਵੇਂ ਵਿਦਿਆਰਥੀਆਂ ਦੀ ਕਲੈਕਸ਼ਨ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਹਰਮਨਜੀਤ ਕੌਰ ਵੱਲੋਂ ‘ਰੋਜ਼ ਵਿਨਡੋ ਸਟੇਨ ਗਲਾਸ’ ਤੇ ਸ਼ਿਖਾ ਗੋਥਵਾਲ ਵੱਲੋਂ ‘ਹੈਰੀਟੇਜ ਆਫ਼ ਪੰਜਾਬ’ ਦੀ ਕਲੈਕਸ਼ਨ ਨੂੰ ਸਾਰਿਆ ਸਾਹਮਣੇ ਪੇਸ਼ ਕੀਤਾ ਗਿਆ। ਜੋ ਕਿ ਇੱਕ ਨਵੀਂ ਸੋਚ ਨੂੰ ਦਰਸਾਉਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਰਮਨਜੀਤ ਵੱਲੋਂ ਬਹੁਤ ਹੀ ਵਧਿਆਂ ਢੰਗ ਨਾਲ ਰੰਗਾਂ ਨੂੰ ਡਰੈੱਸਾਂ ‘ਤੇ ਉਤਾਰ ਕੇ ਵਿਖਾਇਆ ਜਦਕਿ ਸ਼ਿਖਾ ਗੋਥਵਾਲ ਵੱਲੋਂ ਪੰਜਾਬ ਦੇ ਪੁਰਾਤਨ ਸਭਿਆਚਾਰ ਚੋਂ ਲੁਪਤ ਹੁੰਦੀ ਜਾ ਰਹੀ ਵਿਰਾਸਤ ਨੂੰ ਬਹੁਤ ਹੀ ਵਧਿਆਂ ਢੰਗ ਨਾਲ ਪੇਸ਼ ਕੀਤਾ ਗਿਆ। ਉਨ੍ਹਾਂ ਦੋਵੇਂ ਵਿਦਿਆਰਥੀਆਂ ਦੇ ਕਾਰਜ ਦੀ ਸ਼ਲਾਘਾ ਕੀਤੀ ਗਈ।
ਸਮਾਗਮ ਦੌਰਾਨ ਟਵੀਂਕਲ ਖੰਨਾ ਆਈਨਿਫਡ ਪਟਿਆਲਾ ਦੀ ਡਾਇਰੈਕਟਰ ਮੋਨਿਕਾ ਕਥੂਰੀਆ ਦੀ ਵੀ ਸ਼ਲਾਘਾ ਕੀਤੀ ਗਈ। ਜਿਨ੍ਹਾਂ ਦੀ ਕੜੀ ਮਿਹਨਤ ਸਦਕਾ ਹੀ ਦੋਵੇਂ ਵਿਦਿਆਰਥੀਆਂ ‘ਲੰਡਨ ਫ਼ੈਸ਼ਨ ਵਿਕ’ ਚ ਆਪਣੀ ਪੇਸ਼ਕਾਰੀ ਨੂੰ ਪੇਸ਼ ਕਰ ਸਕਿਆਂ। ਇਸ ਦੇ ਨਾਲ ਹੀ ਉਨ੍ਹਾਂ ਭਵਿੱਖ ਚ ਵੀ ਇਸੇ ਤਰਾਂ ਨਵੀਂ ਸੋਚ ਅਤੇ ਨਵੀਂ ਕਲੈਕਸ਼ਨ ਰਾਹੀ ਦੇਸ਼ ਅਤੇ ਇੰਸਟੀਚਿਊਟ ਦਾ ਨਾਂਅ ਦੁਨੀਆ ਭਰ ਚ ਰੌਸ਼ਨ ਕਰਨ ਲਈ ਕਿਹਾ ਗਿਆ। ਜਿਸ ਤੇ ਮੋਨਿਕਾ ਕਥੂਰੀਆ ਵੱਲੋਂ ਸਾਰਿਆਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਭਵਿੱਖ ‘ਚ ਹੋਰ ਨਵੀਂ ਸੋਚ ਤੇ ਕਲੈਕਸ਼ਨ ਰਾਹੀ ਦੇਸ਼ ਦਾ ਨਾਂਅ ਦੁਨੀਆ ਚ ਰੌਸ਼ਨ ਕਰਨ ਲਈ ਪੁਰ ਜ਼ੋਰ ਮਿਹਨਤ ਕਰਨਗੇ।

Leave a Reply

Your email address will not be published. Required fields are marked *