ਪੰਜਾਬਪਟਿਆਲਾ

ਪੰਜਾਬ ਨੂੰ ਨਸ਼ਿਆਂ ਅਤੇ ਬੇਰੁਜ਼ਗਾਰੀ ਤੋਂ ਮੁਕਤ ਕਰਨ ਦੀ ਲੋੜ : ਪ੍ਰਨੀਤ ਕੌਰ

ਕਾਂਗਰਸ ਨੇ ਕੀਤੀ ਪਟਿਆਲਾ ਵਿਖੇ ਵਿਸ਼ਾਲ ਵਰਕਰ ਮੀਟਿੰਗ
ਪਟਿਆਲਾ 27 ਜੁਲਾਈ (ਮਧੂਸਾਰ ਬਿਊਰੋ/ਪਟਿਆਲਾ ਟੀ.ਵੀ.)
ਪੰਜਾਬ ਵਿੱਚ 2017 ਦੀਆਂ ਵਿਧਾਨ ਸਭਾ ਚੋਣਾ ਦੇ ਮੱਦੇਨਜਰ ਕਾਂਗਰਸ ਪਾਰਟੀ ਨੂੰ ਆਪਣੀਆਂ ਸਰਗਰਮੀਆਂ ਅਤੇ ਰੈਲੀਆਂ ਨੂੰ ਵੱਡੇ ਪੱਧਰ ਤੇ ਸ਼ੁਰੂ ਕਰ ਦਿੱਤਾ ਹੈ। ਇਸ ਲੜੀ ਤਹਿਤ ਅੱਜ ਪਟਿਆਲਾ ਵਿਖੇ ਕਾਂਗਰਸ ਨੇ ਇੱਕ ਵਿਸ਼ਾਲ ਰੈਲੀ ਕੀਤੀ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਾਂਗਰਸੀ ਵਰਕਰ, ਅਹੁੱਦੇਦਾਰ ਅਤੇ ਆਮ ਲੋਕ ਸ਼ਾਮਿਲ ਹੋਏ।

ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਇਸ ਵਿੱਚ ਸ਼ਹਿਰ ਦੇ ਨੌਜੁਆਨਾਂ ਅਤੇ ਮਹਿਲਾਵਾਂ ਨੇ ਭਾਰੀ ਗਿਣਤੀ ਵਿੱਚ ਸਮੂਹਲੀਅਤ ਕੀਤੀ ਜਿਹਨਾਂ ਦਾ ਉਤਸ਼ਾਹ ਤੇ ਜੋਸ਼ ਦੇਖਣਯੋਗ ਸੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਟਿਆਲਾ ਸ਼ਹਿਰ ਤੋਂ ਵਿਧਾਇਕਾ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਪਹੁੰਚੇ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਇੱਕਠੇ ਹੋਏ ਜਨ ਸਮੂਹ ਨੂੰ ਸੰਬੋਧਿਤ ਕੀਤਾ।
ਇਸ ਮੌਕੇ ਐਚ.ਐਸ.ਹੰਸਪਾਲ, ਰਾਣਾ ਗੁਰਜੀਤ ਸਿੰਘ, ਸਾਧੂ ਸਿੰਘ ਧਰਮਸੋਤ, ਡਾ. ਅਮਰ ਸਿੰਘ, ਹਰਦਿਆਲ ਸਿੰਘ ਕੰਬੋਜ਼, ਜ਼ਿਲ੍ਹਾ ਪ੍ਰਧਾਨ ਪ੍ਰੇਮ ਕ੍ਰਿਸ਼ਨ ਪੁਰੀ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ, ਸਕੱਤਰ, ਵੱਖ-ਵੱਖ ਸੈਲਾਂ ਦੇ ਚੇਅਰਮੈਨ, ਕੋ-ਚੇਅਰਮੈਨਾਂ ਅਤੇ ਬਲਾਕ ਪ੍ਰਧਾਨਾਂ ਤੋਂ ਇਲਾਵਾ ਯੂਥ ਕਾਂਗਰਸ ਅਤੇ ਮਹਿਲਾ ਕਾਂਗਰਸ ਦੇ ਨੁਮਾਇੰਦਾ ਨੇ ਆਪਣੇ ਵਿਚਾਰਾਂ ਤੋਂ ਆਏ ਹੋਏ ਲੋਕਾਂ ਨੂੰ ਜਾਣੂੰ ਕਰਵਾਇਆ।
ਇਸ ਮੌਕੇ ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਨਸ਼ਿਆਂ ਦਾ ਹੜ੍ਹ ਵਗ ਰਿਹਾ ਹੈ। ਨੌਜਵਾਨ ਤਬਕਾ ਬੇਰੋਜ਼ਗਾਰੀ ਦੀ ਮਾਰ ਝੱਲ ਰਿਹਾ ਹੈ। ਉਹਨਾਂ ਨੇ ਮੌਜੂਦਾ ਭਾਜਪਾ-ਅਕਾਲੀ ਸਰਕਾਰ ਤੇ ਹਮਲਾ ਬੋਲਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਪੰਜਾਬ ਨੂੰ ਨਸ਼ਿਆਂ ਅਤੇ ਬੇਰੋਜ਼ਗਾਰੀ ਤੋਂ ਮੁਕਤ ਕਰਨਾ ਹੈ ਤਾਂ ਜੋ ਅਸੀ ਸਾਰੇ ਆਪਣੇ ਬੱਚਿਆਂ ਦਾ ਭਵਿੱਖ ਉਜਵਲ ਬਣਾ ਸਕੀਏ। ਉਹਨਾਂ ਨੇ ਅੱਗੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਸਾਢੇ 9 ਸਾਲ ਦੇ ਸ਼ਾਸ਼ਨ ਕਾਲ ਵਿੱਚ ਕੋਈ ਵੀ ਵਿਕਾਸ ਦੇ ਕੰਮ ਨਹੀਂ ਹੋ ਰਹੇ ਅਤੇ ਅਕਾਲੀ-ਭਾਜਪਾ ਸਰਕਾਰ ਸਿਰਫ ਇਸ਼ਤਿਹਾਰਾਂ ਰਾਹੀ ਹੀ ਵਿਕਾਸ ਦੇ ਝੂਠੇ ਦਾਅਵੇ ਅਤੇ ਵਾਅਦੇ ਕਰ ਰਹੀ ਹੈ।
ਇਸ ਮੌਕੇ ਐਚ.ਐਸ.ਹੰਸਪਾਲ ਨੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਅੱਤਵਾਦ ਅਕਾਲੀ ਦੱਲ ਦੀ ਦੇਣ ਸੀ ਜਿਸਨੂੰ ਕਾਂਗਰਸ ਦੀ ਵਿਕਾਸਸੀਲ ਸਰਕਾਰ ਨੇ ਆਪਣੇ ਬਲਬੂਤੇ ਤੇ ਖਤਮ ਕਰਕੇ ਪੰਜਾਬੀਆਂ ਨੂੰ ਬਹੁਤ ਵੱਡੀ ਰਾਹਤ ਪ੍ਰਦਾਨ ਕੀਤੀ। ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ, ਡਾ. ਮਨਮੋਹਨ ਸਿੰਘ ਦੀ ਗੱਲਬਾਤ ਦਾ ਹਵਾਲਾ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਮਾਡਰਨ ਮਾਈਂਡ ਸਖਸੀਅਤ ਕਿਹਾ।
ਇਸ ਮੌਕੇ ਰਾਣਾ ਗੁਰਜੀਤ ਨੇ ਬੋਲਦਿਆਂ ਕਿਹਾ ਕਿ ਅਕਾਲੀ ਸਰਕਾਰ ਨੇ ਪੰਜਾਬ ਦੇ ਕੇਬਲ, ਸ਼ਰਾਬ, ਰੇਤ ਅਤੇ ਬੱਜਰੀ ਤੋਂ ਇਲਾਵਾ ਟਰਾਂਸਪੋਰਟ ਤੇ ਕਬਜਾ ਕਰਕੇ ਪੰਜਾਬ ਦੇ ਵਪਾਰੀਆਂ ਨੂੰ ਬਰਬਾਦ ਕਰ ਦਿੱਤਾ ਹੈ।
ਇਸ ਮੌਕੇ ਡਾ. ਅਮਰ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆ ਖਾਸ ਕਰਕੇ ਮਹਿਲਾਵਾਂ ਨੂੰ ਕਾਂਗਰਸ ਦੀਆਂ ਨੀਤੀਆਂ ਨੂੰੰ ਘਰ-ਘਰ ਪਹੁੰਚਾਉਣ ਦੀ ਲੋੜ ਹੈ।
ਇਸ ਮੌਕੇ ਪ੍ਰੇਮ ਕ੍ਰਿਸ਼ਨ ਪੁਰੀ, ਕੇ.ਕੇ. ਸ਼ਰਮਾਂ, ਸੁਰਿੰਦਰ ਸਿੰਘ ਘੁੰਮਣ, ਸੰਜੀਵ ਸ਼ਰਮਾਂ ਬਿਟੂ, ਗੁਰਸ਼ਰਨ ਕੌਰ ਰੰਧਾਵਾਂ, ਕਿਰਨ ਢਿੱਲੋ, ਅਮਰਜੀਤ ਕੌਰ ਭੱਠਲ, ਕੇ ਕੇ ਮਲਹੋਤਰਾ, ਅਨਿਲ ਮੰਗਲਾ, ਵੇਦ ਕਪੂਰ, ਨਰੇਸ਼ ਦੂਗਲ, ਕਬੀਰ ਦਾਸ, ਸੰਜੀਵ ਗਰਗ, ਡਾ. ਨਰ ਬਹਾਦੁਰ ਵਰਮਾ, ਰਜਨੀ ਸ਼ਰਮਾਂ, ਲੀਲਾ ਰਾਣੀ, ਹੈਪੀ ਸ਼ਰਮਾ, ਸੂਰਜ ਭਾਨ, ਸੰਤੋਖ ਸਿੰਘ, ਸੁਖਦੇਵ ਮਹਿਤਾ, ਕੇ ਕੇ ਸਹਿਗਲ (ਐਸ.ਬੀ.ਓ.ਪੀ), ਮਹੇਸ਼ ਸ਼ਰਮਾ ਪਿੰਕੀ, ਰਜਿੰਦਰ ਸ਼ਰਮਾਂ, ਕੇ ਕੇ ਸਹਿਗਲ, ਅਤੁਲ ਜੋਸ਼ੀ, ਯੋਗਿੰਦਰ ਯੋਗੀ, ਨਰੰਜਨ ਦਾਸ, ਅਸ਼ਵਨੀ ਮਿਕੀ, ਅਨਿਲ ਮਹਿਤਾ, ਡੀ.ਸੀ. ਸ਼ਰਮਾਂ, ਕੁਲਵਿੰਦਰ ਲਵਲੀ, ਰਾਜੇਸ਼ ਮੰਡੋਰਾ, ਸੋਨੂੰ ਸੰਗਰ, ਬਿਲੂ ਬੇਦੀ, ਵਿਨੋਦ ਅਰੋੜਾ ਕਾਲੂ, ਸੰਦੀਪ ਮਲਹੋਤਰਾ, ਵਿਸ਼ਵਾਸ਼ ਸੈਣੀ, ਕਰਨ ਗੋੜ, ਵਿਜੈ ਕੂਕਾ, ਜਸਪਾਲ ਜਿੰਦਲ, ਜਸਵਿੰਦਰ ਜੁਲਕਾ, ਸ਼੍ਰੀਮਤੀ ਬੀ.ਐਮ ਸਿੰਘ, ਨੀਲਮ ਖੋਸ਼ਲਾ, ਵਿਕਰਮ ਚੌਹਾਨ, ਕਮਲੇਸ਼ ਮਲਹੋਤਰਾ, ਨਰਿੰਦਰ ਸਿੰਘ ਖੁਰਾਣਾ, ਨਰਿੰਦਰ ਸਹਿਗਲ, ਗੋਪਾਲ ਸਿੰਗਲਾ, ਹਰਵਿੰਦਰ ਨਿਪੀ, ਸ਼ਤੀਸ ਕੰਬੋਜ਼, ਸ਼ੇਰ ਖਾਨ, ਇੰਦਰਜੀਤ ਸਿੰਘ ਬੋਪਾਰਾਏ, ਹਰੀਸ਼ ਅਗਰਵਾਲ, ਗਿਨੀ ਨਾਗਪਾਲ, ਅਨੁਜ ਖੋਸ਼ਲਾ, ਨਿਖਿਲ ਕਾਕਾ, ਜਸਬੀਰ ਕੌਰ, ਸੋਹਨ ਸਿੰਘ ਆਰੇਵਾਲੇ, ਬਿਟੂ ਜਲੋਟਾ, ਜੀਤਇੰਦਰ ਸਿੰਘ ਗਰੇਵਾਲ (ਐਡਵੋਕੇਟ), ਹਰਜੀਤ ਸ਼ੇਰੂ, ਜਸਬੀਰ ਇੰਦਰ ਢੀਂਡਸਾ, ਬਲਕਾਰ ਬੰਡੂਗਰ, ਬੰਤ ਕੌਰ, ਬਿਮਲਾ ਸਕਸੈਨਾ, ਰੇਖਾ ਅਗਰਵਾਲ, ਪਪੂ ਅਰੋੜਾ, ਗੋਪੀ ਰੰਗੀਲਾ, ਮੋਹਨ ਸ਼ਰਮਾ, ਤਲਵਿੰਦਰ ਲੱਕੀ, ਉਮਰਬੀਰ ਪੰਮਾ, ਤਜਿੰਦਰ ਸੋਢੀ, ਮਧੂ ਵਿਰਕ, ਸਮਾਤੀ ਸਕਸੈਨਾ, ਸ਼ਵਿੰਦਰ ਜੁਲਕਾ, ਦੇਵ ਜਯੋਤੀ ਸ਼ੋਰੀ, ਸ਼ਿਵ ਸ਼ਰਮਾ (ਬ੍ਰਾਹਮਣ ਸਭਾ), ਅਵਿਨਾਸ਼ ਜ਼ੈਨ, ਇੰਦਰਜੀਤ ਵਾਲੀਆਂ, ਨਰਿੰਦਰ ਸਿੰਘ ਧੰਜਲ, ਮੁਨੀਸ਼ ਪੁਰੀ, ਗੋਰਵ ਪੁਰੀ, ਆਸ਼ਾ ਰਾਣੀ ਪੁਰੀ, ਚਾਰੂ ਪੁਰੀ, ਮੀਰਾ ਧਾਲੀਵਾਲ, ਸੰਗੀਤਾ ਸ਼ਰਮਾ, ਮਨੀਸ਼ਾ ਉਪਲ, ਰਾਜੇਸ਼ ਲੱਕੀ, ਹਰਸਿਮਰਤ ਸਿੰਘ, ਕੰਵਲਜੀਤ ਪਾਲਾ, ਸ਼ੇਰੂ ਸ਼ਰਮਾ, ਰਿਕੀ ਕਪੂਰ, ਸੋਹਣ ਲਾਲ ਰੋੜੀ ਕੁੱਟ, ਕਰਤਾਰ ਚੰਦ, ਹਰੀਸ਼ ਕਪੂਰ, ਸੁਰਿੰਦਰ ਸ਼ਰਮਾ, ਰਾਕੇਸ਼ ਧੀਮਾਨ, ਸ਼ੰਮੀ ਡੈਂਟਰ, ਕੈਪਟਨ ਸੁਰਮੁਖ ਸਿੰਘ ਅਤੇ ਜਸਵਿੰਦਰ ਜੁਲਕਾ ਆਦਿ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਿਲ ਸਨ।

Leave a Reply

Your email address will not be published. Required fields are marked *