ਪੰਜਾਬਪਟਿਆਲਾ

ਰਾਜੂ ਖੰਨੇ ਨੂੰ ਅੱਜ ਵੀ ਵੱਡੀ ਗਿਣਤੀ ਲੋਕਾਂ ਦਾ ਮਿਲਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਰਾਜੂ ਖੰਨਾ ਹੀ ਹਲਕੇ ਦਾ ਅਸਲੀ ਸੇਵਾਦਾਰ ਹੈ।

ਹਲਕੇ ਦਾ ਸੇਵਾਦਾਰ ਸੀ, ਸੇਵਾਦਾਰ ਬਣ ਕੇ ਹੀ ਲੋਕਾਂ ਦੀ ਸੇਵਾ ਕਰਦਾ ਰਹਾਂਗਾ – ਰਾਜੂ ਖੰਨਾ।

ਅਮਲੋਹ, 12 ਮਾਰਚ,(ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਹਮੇਸ਼ਾ ਦੀ ਤਰਾਂ ਜਿਉਂ ਹੀ ਹਲਕਾ ਅਮਲੋਹ ਦੇ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਪਾਰਟੀ ਦਫਤਰ ਅਮਲੋਹ ਪੁੱਜੇ ਤਾਂ ਹਲਕੇ ਦੇ ਲੋਕਾਂ ਵਿੱਚ ਰਾਜੂ ਖੰਨਾ ਪ੍ਰਤੀ ਉਤਸ਼ਾਹ ਦੇਖਦੇ ਹੀ ਬਣਦਾ ਸੀ। ਵੱਡੀ ਗਿਣਤੀ ਵਿੱਚ ਆ ਕੇ ਹਲਕੇ ਦੇ ਲੋਕਾਂ ਦਾ ਰਾਜੂ ਖੰਨਾ ਨੂੰ ਮਿਲਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਰਾਜੂ ਖੰਨਾ ਹੀ ਹਲਕੇ ਦਾ ਅਸਲੀ ਤੇ ਸੱਚਾ ਸੇਵਾਦਾਰ ਹੈ। ਪਾਰਟੀ ਦਫਤਰ ਅਮਲੋਹ ਵਿਖੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਉਹਨਾਂ ਵੱਲੋਂ ਪਿਛਲੇ 15 ਸਾਲਾਂ ਤੋਂ ਹਲਕੇ ਦੇ ਲੋਕਾਂ ਲਈ ਨਿਰੰਤਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਤੇ ਜੋ ਅੱਗੋਂ ਵੀ ਨਿਰੰਤਰ ਹੀ ਜਾਰੀ ਰਹਿਣਗੀਆਂ। ਉਹ ਹਲਕੇ ਦੀਆਂ ਸੰਗਤਾਂ ਦੇ ਫੈਸਲੇ ਨੂੰ ਸਿਰ ਮੱਥੇ ਮੰਨਦੇ ਹੋਏ ਪਿਛਲੇ ਸਮੇਂ ਦੀ ਤਰਾਂ ਹੀ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਰਹਿਣਗੇ। ਤੇ ਹਰ ਪੱਖ ਤੋਂ ਹਲਕੇ ਦੇ ਲੋਕਾਂ ਦਾ ਪੂਰਨ ਰੂਪ ਵਿੱਚ ਸਾਥ ਦਿੱਤਾ ਜਾਵੇਗਾ।

ਰਾਜੂ ਖੰਨਾ ਨੇ ਹਲਕੇ ਦੇ ਇੱਕ ਇੱਕ ਵੋਟਰ ਅਤੇ ਸਪੋਟਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਜਿਹਨਾਂ ਵੱਲੋਂ ਮੇਰੇ ਲਈ ਘਰ ਘਰ ਜਾਕੇ ਸਖਤ ਮਿਹਨਤ ਕਰਦੇ ਹੋਏ ਵੋਟਾਂ ਮੰਗੀਆਂ ਗਈਆਂ। ਤੇ ਉਹ ਪ੍ਰਮਾਤਮਾ ਅਤੇ ਲੋਕਾਂ ਦੇ ਦਿੱਤੇ ਫਤਵੇ ਨੂੰ ਖਿੜੇ ਮੱਥੇ ਪਰਵਾਨ ਕਰਦੇ ਹੋਏ ਆਪਣੀਆਂ ਸੇਵਾਵਾਂ ਹਲਕੇ ਦੇ ਲੋਕਾਂ ਲਈ ਨਿਰੰਤਰ ਜਾਰੀ ਰੱਖਣਗੇ। ਉਹਨਾਂ ਕਿਹਾ ਕਿ ਹਲਕੇ ਦੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਪਿਆਰ ਅਤੇ ਸਤਕਾਰ ਲਈ ਮੈਂ ਅਤੇ ਮੇਰਾ ਪਰਿਵਾਰ ਹਮੇਸ਼ਾ ਹਲਕੇ ਦੇ ਹਰ ਇੱਕ ਬਾਸ਼ਿੰਦੇ ਦਾ ਰਿਣੀ ਰਹੇਗਾ। ਅੱਜ ਜਿੱਥੇ ਵੱਡੀ ਗਿਣਤੀ ਹਲਕੇ ਦੇ ਲੋਕਾਂ ਵੱਲੋਂ ਰਾਜੂ ਖੰਨਾ ਨੂੰ ਮਿਲੇ ਕੇ ਪਿਆਰ ਅਤੇ ਸਤਕਾਰ ਦਿੱਤਾ ਗਿਆ ਉੱਥੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਜੱਥੇ ਕੁਲਦੀਪ ਸਿੰਘ ਮੱੁੱਢੜੀਆਂ, ਜੱਥੇ ਹਰਬੰਸ ਸਿੰਘ ਬਡਾਲੀ, ਜੱਥੇ ਜਰਨੈਲ ਸਿੰਘ ਮਾਜਰੀ, ਜੱਥੇ ਹਰਿੰਦਰ ਸਿੰਘ ਦੀਵਾ, ਰਾਕੇਸ਼ ਕੁਮਾਰ ਸ਼ਾਹੀ, ਕੋਂਸਲਰ ਬਲਤੇਜ ਸਿੰਘ, ਸ਼ਰਧਾ ਸਿੰਘ ਛੰਨਾ, ਪਲਵਿੰਦਰ ਸਿੰਘ ਖਾਲਸਾ, ਕਰਮਜੀਤ ਸਿੰਘ ਭਗੜਾਣਾ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਮਨਪ੍ਰੀਤ ਮਾਜਰੀ, ਕੈਪ ਜਸਵੰਤ ਸਿੰਘ ਬਾਜਵਾ, ਜਤਿੰਦਰ ਸਿੰਘ ਧਾਲੀਵਾਲ, ਯੂਥ ਆਗੂ ਡਾ ਬਲਕਾਰ ਸਿੰਘ ਘੁੰਡਰ, ਭਿੰਦਰ ਸਿੰਘ ਮੰਡੀ, ਬਿਕਰਮ ਸਿੰਘ ਬੀਕਾ, ਬੀਬੀ ਦਲਬੀਰ ਕੌਰ ਘੂੱਲੁਮਾਜਰਾ, ਬੀਬੀ ਰਾਜਵਿੰਦਰ ਕੋਰ ਭਗਵਾਨਪੁਰਾ, ਪ੍ਰਧਾਨ ਪੰਕਜ ਅਰੋੜਾ, ਰਾਜਨ ਅਰੋੜਾ, ਪਰਮਿੰਦਰ ਸਿੰਘ ਨੀਟਾ ਸੰਧੂ, ਬੀਬੀ ਸੁਖਵਿੰਦਰ ਕੌਰ ਸੁੱਖੀ,

ਨਵਜੋਤ ਸਿੰਘ ਨਰੈਣਗੜ, ਬੀਬੀ ਪੂਨਮ ਗੋਸਾਈਂ, ਬੀਬੀ ਗੁਰਮੀਤ ਕੋਰ ਵਿਰਕ, ਸੁਖਚੈਨ ਸਿੰਘ ਦੀਵਾ, ਰੇਸ਼ਮ ਸਿੰਘ ਵਿਰਕ, ਜੱਥੇ ਨਿਰਭੈ ਸਿੰਘ ਵਿਰਕ, ਸੁਰਿੰਦਰ ਸਿੰਘ ਜੇ ਈ, ਪਿ੍ਰਥੀਪਾਲ ਜੇਈ, ਸੁਖਵਿੰਦਰ ਸਿੰਘ ਕਾਲਾ ਅਰੋੜਾ, ਬੀਬੀ ਨਿਰਮਲ ਕੌਰ, ਕੁਲਦੀਪ ਸਿੰਘ ਮਛਰਾਈ, ਮਿੰਟੂ ਅਰੋੜਾ, ਜਗਜੀਵਨ ਸਿੰਘ ਉੱਭੀ, ਪਰਦੀਪ ਕੁਮਾਰ, ਗੁਰਪ੍ਰੀਤ ਨੋਨੀ, ਸਵਰਨ ਸਿੰਘ ਸੋਨੀ, ਜੱਸੀ ਅਮਲੋਹ, ਸੇਵਾ ਸਿੰਘ ਬਸਪਾ ਆਗੂ, ਮਹਿੰਦਰ ਸਿੰਘ ਖਨਿਆਣ, ਕਰਨੈਲ ਸਿੰਘ ਕੈਲੀ, ਮਾਨ ਸਿੰਘ ਬੈਣਾ, ਪਾਲ ਸਿੰਘ ਖੁੰਮਣਾ, ਗੁਰਮੇਲ ਸਿੰਘ ਅਮਲੋਹ, ਕੋਂਸਲਰ ਸੋਮਨਾਥ ਅਜਨਾਲੀ, ਗੋਰਾ ਅਜਨਾਲੀ, ਸਿਮਰਨ ਬਦੀਨਪੁਰ, ਗੁਰਮਨ ਢੀਂਡਸਾ, ਰੋਕੀ ਮੰਡੀ, ਹਰਜੀਤ ਸਿੰਘ ਸੋਨੂੰ, ਰਾਜੂ ਖਾਂ ਸਲਾਣਾ, ਕੇਵਲ ਖਾਂ, ਨਰਿੰਦਰ ਸਿੰਘ ਪੰਚ, ਕਰਮਜੀਤ ਸਿੰਘ ਬਬਲੀ, ਮਹਾ ਸਿੰਘ ਅਮਲੋਹ, ਲਲਿਤ ਕੁਮਾਰ, ਹਰਜੀਤ ਸਿੰਘ ਜੀਤਾ, ਹਰਭਜਨ ਸਿੰਘ ਪ੍ਰਧਾਨ, ਤਰਸੇਮ ਸਿੰਘ ਤੁਫਾਨ, ਗੁਰਪੰਥ ਸਿੰਘ ਕਪੂਰਗੜ, ਮਨਿੰਦਰਪਾਲ ਅਮਲੋਹ, ਨਰੇਸ਼ ਕੁਮਾਰ ਜਿੰਦਲਪੁਰ, ਚਮਨਲਾਲ ਭਾਦਸੋਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਲਕੇ ਦੀਆਂ ਸੰਗਤਾਂ ਹਾਜਰ ਸਨ।

Leave a Reply

Your email address will not be published. Required fields are marked *