ਪਟਿਆਲਾ

ਜਿੰਮਖਾਨਾ ਕਲੱਬ ਨੇ ਮਨਾਇਆ ਵਣ ਮਹਾਂਉਤਸਵ ਅਤੇ ਲਗਾਏ ਪੌਦੇ

ਪਟਿਆਲਾ, 29 ਜੁਲਾਈ (ਮਧੂਸਾਰ ਬਿਊਰੋ)
ਜਿੰਮਖਾਨਾ ਕਲੱਬ ਦੇ ਪ੍ਰਧਾਨ ਡਾ: ਜੇ. ਪੀ. ਐਸ. ਵਾਲੀਆ ਅਤੇ ਸਕੱਤਰ ਹਰਪ੍ਰੀਤ ਸਿੰਘ ਸੰਧੂ ਦੀ ਅਗਵਾਈ ਹੇਠ ਵਣ ਮਹਾਉਤਸਵ ਮਨਾ ਕੇ ਕਲੱਬ ਵਿਚ ਕਈ ਤਰਾਂ ਦੇ ਨਵੇਂ ਪੌਦੇ ਲਗਾਏ ਗਏ।

ਇਸ ਮੌਕੇ ਕਲੱਬ ਦੇ ਸਾਬਕਾ ਸਕੱਤਰ ਵਿਪਨ ਸਰਮਾ ਵੀ ਪਹੁੰਚੇ ਅਤੇ ਪੌਦੇ ਲਗਾਉਣ ਵਿਚ ਆਪਣਾ ਯੋਗਦਾਨ ਪਾਇਆ। ਇਸ ਮੌਕੇ ਡਾ: ਵਾਲੀਆ ਅਤੇ ਹਰਪ੍ਰੀਤ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, ਵਾਤਾਵਰਨ ਨੂੰ ਖੁਸ਼ਹਾਲ ਕਰਨ ਲਈ ਅਤੇ ਕਲੱਬ ਦੀ ਆਬੋ-ਹਵਾ ਨੂੰ ਤਰੋਂ-ਤਾਜ਼ਾ ਰੱਖਣ ਲਈ ਕਲੱਬ ਵਿਚ ਕਈ ਤਰ੍ਹਾਂ ਦੇ ਨਵੇ ਪੌਦੇ ਲਗਾਏ ਗਏ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਜਿੰਮਖਾਨਾ ਕਲੱਬ ਦੀ ਪੂਰੀ ਮੈਨੇਜਮੇਂਟ ਕਲੱਬ ਨੂੰ ਸਾਫ ਸੁਥਰਾ ਰੱਖਣ ਅਤੇ ਕਲੱਬ ਮੈਂਬਰਾਂ ਨੂੰ ਨਵੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ, ਤਾਂ ਜ਼ੋ ਕਲੱਬ ਵਿਖੇ ਆਉਣ ਵਾਲੇ ਸਾਰੇ ਮੈਂਬਰ ਇਨ੍ਹਾਂ ਸਹੂਲਤਾਂ ਦਾ ਅਨੰੰਦ ਮਾਨਣ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਅਤੇ ਬੱਚੇ ਇਕ ਖੁਸ਼ਹਾਲ ਅਤੇ ਸਾਫ ਸੁਥਰੇ ਵਾਤਾਵਰਨ ਵਿਚ ਖੇਡ ਸਕਣ। ਇਸ ਮੌਕੇ ਅਮਰਿੰਦਰ ਸਿੰਘ ਪਾਬਲਾ, ਬੀ. ਡੀ. ਗੁਪਤਾ, ਡਾ: ਮਨਜੀਤ ਸਿੰਘ, ਰਾਜਿੰਦਰ ਢੋਡੀ, ਸੁਭਾਸ਼ ਗੁਪਤਾ ਅਤੇ ਜਸਵਿੰਦਰ ਜੁਲਕਾ ਮੀਡੀਆਂ ਇੰਚਾਰਜ ਅਤੇ ਹੋਰ ਕਲੱਬ ਮੈਂਬਰ ਮੌਕੇ ਤੇ ਹਾਜਰ ਸਨ।।

Leave a Reply

Your email address will not be published. Required fields are marked *