ਪੰਜਾਬਪਟਿਆਲਾ

ਮਿਲਟਰੀ ਏਰੀਏ ‘ਚ ਕੰਮ ਕਰਦੇ ਕਰਮਚਾਰੀਆਂ ਨੂੰ ਬਿਨਾਂ ਨੋਟਿਸ ਘਰਾਂ ਨੂੰ ਤੋਰਿਆ

ਭਾਰਤੀਯ ਮਜਦੂਰ ਸੰਘ ਕਰਮਚਾਰੀਆਂ ਦੀ ਹਮਾਇਤ ‘ਤੇ
ਪਟਿਆਲਾ 29 ਜੁਲਾਈ (ਮਧੂਸਾਰ ਬਿਊਰੋ)
ਮਿਲਟਰੀ ਏਰੀਆ ਪਟਿਆਲਾ ਵਿਖੇ ਪਿਛਲੇ ਕਈ ਸਾਲਾਂ ਤੋਂ ਕੰਮ ਕਰ ਰਹੇ ਕਰਮਚਾਰੀਆਂ ਨੂੰ ਬਿਨ੍ਹਾਂ ਨੋਟਿਸ ਤੋਂ ਕੰਮ ਤੋਂ ਹਟਾ ਦਿੱਤਾ ਗਿਆ ਹੈ, ਜੋ ਕਿ ਗੈਰ ਕਾਨੂੰਨੀ ਹੈ। ਸੁਪਰਵਾਈਜ਼ਰ ਨੇ ਕਰਮਚਾਰੀਆਂ ਨੂੰ ਨਾ ਤਾਂ ਜੁਲਾਈ ਮਹੀਨੇ ਦੀ ਤਨਖਾਹ ਦਿੱਤੀ ਗਈ ਜਦੋਂ ਉਨ੍ਹਾਂ ਨੇ ਤਨਖਾਹ ਦੀ ਮੰਗ ਕੀਤੀ ਤਾਂ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਅਤੇ ਗੇਟ ਤੋਂ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਅਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ।

ਹਟਾਏ ਗਏ ਵਰਕਰਾਂ ਦੀ ਥਾਂ ਨਵੇਂ ਆਏ ਠੇਕੇਦਾਰ ਪਵਨ ਬਜ਼ਾਜ ਨੇ ਨਵੇਂ ਵਰਕਰ ਭਰਤੀ ਕੀਤੇ ਅਤੇ ਠੇਕੇਦਾਰ ਨੇ ਪਹਿਲਾਂ ਵੀ ਇੱਥੇ 2013 ਵਿੱਚ ਠੇਕਾ ਲਿਆ ਸੀ ਉਸ ਸਮੇਂ ਵਿੱਚ ਵੀ ਵਰਕਰਾਂ ਨੂੰ 3000 ਤੋਂ 3500 ਰੁਪਏ ਮਹੀਨਾ ਤਨਖਾਹ ਦਿੰਦਾ ਸੀ ਅਤੇ ਜੋ ਵੀ ਵਰਕਰ ਪੁਰੀ ਤਨਖਾਹ ਮੰਗਦਾ ਸੀ ਉਸ ਨੂੰ ਬਿਨ੍ਹਾਂ ਤਨਖਾਹ ਦਿੱਤੇ ਨੌਕਰੀ ਤੋਂ ਹਟਾ ਦਿੱਤਾ ਜਾਂਦਾ ਸੀ। ਠੇਕੇਦਾਰ ਨੇ ਪੁਰਾਣੀ ਲੇਬਰ ਦਾ ਕੋਈ ਵੀ ਈ.ਪੀ.ਐਫ. ਦਾ ਪੈਸਾ ਵਾਪਿਸ ਨਹੀਂ ਕਰਵਾਇਆ ਅਤੇ ਈ.ਐਸ.ਆਈ. ਦੇ ਪੈਸੇ ਕੱਟਦਾ ਰਿਹਾ। ਵਰਕਰਾਂ ਨੂੰ ਕੋਈ ਵੀ ਈ.ਐਸ.ਆਈ. ਦਾ ਕਾਰਡ ਨਹੀਂ ਬਣਾ ਕੇ ਦਿੱਤਾ ਗਿਆ। ਠੇਕੇਦਾਰ ਨੇ ਨਵੇਂ ਵਰਕਰ ਤੋਂ 500/- ਰੁਪਏ ਪ੍ਰਤੀ ਵਰਕਰ ਦੇ ਹਿਸਾਬ ਨਾਲ ਫਾਰਮ ਭਰਵਾ ਰਿਹਾ ਹੈ। ਵਰਕਰਾਂ ਤੋਂ 5000/- ਰੁਪਏ ਦੇ ਜਮਾਨਤ ਵਜੋਂ 1000/- ਰੁਪਏ ਮਹੀਨਾ ਤਨਖਾਹ ਵਿਚੋਂ ਕੱਟ ਰਿਹਾ ਹੈ। ਵਰਕਰਾਂ ਨੂੰ ਕੇਂਦਰ ਸਰਕਾਰ ਵਲੋਂ ਮਿੰਨੀਮਮ ਵੇਜ ਦਿੱਤਾ ਜਾਵੇ ਅਤੇ ਸਾਰੀ ਪੁਰਾਣੀ ਲੇਬਰ ਸਟੇਸ਼ਨ ਹੈਡ ਕੁਆਟਰ ਮਿਲਟਰੀ ਏਰੀਆ ਪਟਿਆਲਾ ਦੇ ਗੇਟ ਅੱਗੇ ਕਈ ਦਿਨਾਂ ਤੋਂ ਧਰਨਾ ਲਗਾ ਕੇ ਬੈਠੇ ਹਨ।
ਇਸ ਮੌਕੇ ਭਾਰਤੀਅ ਮਜਦੂਰ ਸੰਘ ਜਿਲਾ ਪਟਿਆਲਾ ਦੇ ਪ੍ਰਧਾਨ ਪਵਿੱਤਰ ਸਿੰਘ ਨੇ ਕਿਹਾ ਕਿ ਜਿਸ ਦਾ ਨੋਟਿਸ ਲੇਬਰ ਇੰਸਪੈਕਟਰ ਪਟਿਆਲਾ, ਲੇਬਰ ਕਮਿਸ਼ਨਰ ਪਟਿਆਲਾ, ਆਰਮੀ ਕੈਂਟ ਜੀ.ਓ.ਸੀ. ਪਟਿਆਲਾ ਕੇਂਦਰੀ ਲੇਬਰ ਕਮਿਸ਼ਨਰ ਚੰਡੀਗੜ੍ਹ, ਪੁਲਿਸ ਥਾਣਾ ਪਸਿਆਣਾ, ਡੀ.ਸੀ. ਪਟਿਆਲਾ, ਇਨ੍ਹਾਂ ਸਾਰੇ ਅਫਸਰਾਂ ਨੂੰ ਲੇਬਰ ਦੇ ਕਰਮਚਾਰੀਆਂ ਵਲੋਂ ਨੋਟਿਸ ਭੇਜਿਆ ਜਾ ਚੁੱਕਾ ਹੈ। ਪਰ ਇਨ੍ਹਾਂ ਵਲੋਂ ਅਜੇ ਤੱਕ ਕੋਈ ਵੀ ਜਵਾਬ ਨਹੀਂ ਆਇਆ।
ਠੇਕੇਦਾਰ ਪਵਨ ਬਜਾਜ ਅਤੇ ਆਰਮੀ ਦੇ ਕੁੱਝ ਅਫਸਰਾਂ ਦੀ ਮਿਲੀ ਭੁਗਤ ਨਾਲ ਇਹ ਸਾਰਾ ਕੰਮ ਕੀਤਾ ਜਾ ਰਿਹਾ ਹੈ। ਜਿਨ੍ਹਾਂ ਕਾਰਨ ਅਜੇ ਲੇਬਰ ਦੀ ਕੋਈ ਸੁਣਵਾਈ ਨਹੀਂ ਹੋਈ। ਠੇਕੇਦਾਰ ਵਲੋਂ ਲਗਾਤਾਰ ਯੂਨੀਅਨ ਦੇ ਆਗੂਆਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜੇਕਰ ਲੇਬਰ ਦੀ ਸੁਣਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਭਾਰਤੀਯ ਮਜਦੂਰ ਸੰਘ ਤਿੱਖਾ ਸੰਘਰਸ਼ ਕਰੇਗਾ।
ਇਸ ਮੌਕੇ ਜਿਲਾ ਪਟਿਆਲਾ ਤੋਂ ਉਪ ਪ੍ਰਧਾਨ ਪੰਡੀਤ ਓਮ ਪ੍ਰਕਾਸ਼ ਸ਼ਰਮਾ, ਪ੍ਰਵਿੰਦਰ ਗੋਲਡੀ ਪ੍ਰੈਸ ਸੈਕਟਰੀ, ਹਰਪ੍ਰੀਤ ਸਿੰਘ ਦਫਤਰੀ ਸਕੱਤਰ, ਜਨਰਲ ਸਕੱਤਰ ਯੋਧਾ ਸਿੰਘ, ਉਪ ਪ੍ਰਧਾਨ ਜਸਬੀਰ ਕੌਰ, ਕੈਸ਼ੀਅਰ ਬਲਬੀਰ ਸਿੰਘ, ਬਲਜਿੰਦਰ ਸਿੰਘ, ਜਸਵਿੰਦਰ ਕੌਰ, ਜਗਤਾਰ ਸਿੰਘ, ਪਵਨ ਕੁਮਾਰ, ਵਰਿੰਦਰ ਕੁਮਾਰ ਆਦਿ ਸ਼ਾਮਲ ਸਨ।

Leave a Reply

Your email address will not be published. Required fields are marked *