ਡਾ.ਭੀਮ ਰਾਓ ਅੰਬੇਡਕਰ ਦੀ ਜੈਅੰਤੀ ਮੌਕੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਰਜਿ ਪਟਿਆਲਾ ਵਲੋਂ ਮੈਗਾ ਜਰਨਲ ਮੈਡੀਕਲ ਕੈਂਪ ਦਾ ਆਯੋਜਨ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਡਾ.ਭੀਮ ਰਾਓ ਅੰਬੇਡਕਰ ਦੀ ਜੈਅੰਤੀ ਮੌਕੇ ਪਟਿਆਲਾ ਦੀ ਨਾਮੀ ਸਮਾਜ ਸੇਵੀ ਸੰਸਥਾ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਰਜਿ ਪਟਿਆਲਾ ਵਲੋਂ ਪੁਰਾਣੇ ਬੱਸ ਸਟੈਂਡ ਦੇ ਸਾਹਮਣੇ ਬਣੇ ਸਮਾਰਕ ਤੇ ਮੈਗਾ ਜਰਨਲ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਅੱਖਾਂ ਦੇ ਮਾਹਿਰ ਡਾ.ਰਜੇਸ ਚੋਪੜਾ, ਦਿਮਾਗ ਦੇ ਰੋਗਾ ਦੇ ਮਾਹਿਰ ਡਾ.ਨੀਤਿਨ ਸਿੰਗਲਾ ਡੀ ਐਮ ਸੀ ਤੋ ਮੈਡੀਸਿਨ ਦੇ ਮਨਦੀਪ ਸਿੰਘ ਅਜੀਤ ਸਿੰਘ ਨਸ਼ਾ ਛੁਡਾਊ ਕੇਂਦਰ ਸਕੇਤ ਹਸਪਤਾਲ ਤੋ ਡਾਇਰੈਕਟਰ ਪਰਮਿੰਦਰ ਮਨਚੰਦਾ ਦੀ ਅਗਵਾਈ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਕੀਤਾ।ਡਾ.ਬਲਬੀਰ ਸਿੰਘ ਜੀ ਨੇ ਮੈਡੀਕਲ ਕੈਂਪ ਦਾ ਮੁਆਇਨਾ ਕੀਤਾ ਡਾਕਟਰੀ ਟੀਮ ਤੇ ਮਰੀਜ਼ਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਰਜਿ ਪਟਿਆਲਾ ਵਲੋਂ ਮੈਗਾ ਮੈਡੀਕਲ ਚੈੱਕਅਪ ਕੈਂਪ ਲਗਾਉਣਾ ਵਧੀਆ ਉਪਰਾਲਾ ਹੈ ਦਵਾਈਆਂ ਮੁਫ਼ਤ ਵੰਡੀਆਂ ਗਈਆਂ। ਸੁਸਾਇਟੀ ਪ੍ਰਧਾਨ ਉਪਕਾਰ ਸਿੰਘ ਨੂੰ ਵਿਸ਼ਵਾਸ ਦਿਵਾਇਆ ਕਿ ਤੁਸੀਂ ਇਸੀ ਤਰਾ ਸਮਾਜ ਲਈ ਕੰਮ ਕਰਨਾ ਜਾਰੀ ਰਖੋ ਸਰਕਾਰ ਤੇ ਮੈਂ ਹਮੇਸ਼ਾਂ ਤਹਾਡੇ ਨਾਲ ਹਾਂ। ਇਸ ਮੌਕੇ ਬੋਲਦਿਆਂ ਚੇਅਰਮੈਨ ਪੀ,.ਆਰ.ਟੀ.ਸੀ.ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਉਪਕਾਰ ਸਿੰਘ ਤੇ ਇਨ੍ਹਾਂ ਦੀ ਸੁਸਾਇਟੀ ਮੈਡੀਕਲ ਕੈਂਪ, ਖੂਨਦਾਨ ਕੈਂਪ, ਸੰਵਿਧਾਨ ਦਿਵਸ ਤੇ 5 ਕਿਲੋਮੀਟਰ ਦੋੜ, ਤੀਆਂ, ਅੰਤਰਰਾਸ਼ਟਰੀ ਇਸਤ੍ਰੀ ਦਿਵਸ, ਅੰਤਰਰਾਸ਼ਟਰੀ ਅਧਿਆਪਕ ਦਿਵਸ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ, ਨਸ਼ਿਆਂ ਵਿਰੁੱਧ ਜਾਗਰੂਕਤਾ ਲਹਿਰ, ਵਾਤਾਵਰਨ ਹਰ ਮਨੁੱਖ ਲਾਵੇ ਦੋ ਰੁੱਖ ਲਹਿਰ ਪਿਛਲੇ ਦੋ ਦਹਾਕਿਆਂ ਤੋਂ ਚਲਾਈ ਜਾ ਰਹੀ ਹੈ।
ਸਕੂਲਾਂ ਵਿਚ ਪੜਨ ਸਮੱਗਰੀ, ਬੂਟ, ਜਰਾਬਾਂ, ਬੈਗ ਵੰਡਣੇ ਗਰੀਬ ਹੁਸ਼ਿਆਰਪੁਰ ਵਿਦਿਆਰਥੀਆਂ ਦੀ ਮੱਦਦ ਕਲਨੀ ਆਦਿ।ਜੱਸੀ ਸੋਹੀਆਂ ਵਾਲਾਂ ਚੇਅਰਮੈਨ ਯੋਜਨਾ ਬੋਰਡ ਨੇ ਸੁਸਾਇਟੀ ਦੇ ਕੰਮਾ ਦੀ ਸ਼ਲਾਘਾ ਕੀਤੀ। ਮੈਨੂੰ ਯਾਦ ਹੈ ਹੜਾਂ ਦੁਰਾਨ ਰਾਸ਼ਨ ਪਾਣੀ ਦਵਾਈਆਂ ਮੁਫ਼ਤ ਵੰਡੀਆਂ ਗਈਆਂ ਇਨ੍ਹਾਂ ਵਲੋਂ।ਮੇਘ ਚੰਦ ਸ਼ਰਮਾ ਸ਼ੇਰਮਾਜਰਾ ਚੇਅਰਮੈਨ ਇੰਮਪਰੂਵਮੈਂਟ ਟਰੱਸਟ ਨੇ ਵੀ ਉਪਕਾਰ ਸਿੰਘ ਦੀ ਟੀਮ ਦੀ ਸਰਾਹਨਾ ਕੀਤੀ। ਸਮੇਂ ਸਮੇਂ ਮੈਡੀਕਲ ਕੈਂਪ ਅੱਖਾਂ ਦੇ ਕੈਂਪ ਵਾਤਾਵਰਨ ਬਾਰੇ ਪੋਦੇ ਲਗਾਉਦੇ ਰਹਿੰਦੇ ਹਨ। ਪਟਿਆਲਾ ਸ਼ਹਿਰੀ ਦੇ ਐਮ ਐਲ ਏ ਸ੍ਰ ਅਜੀਤਪਾਲ ਸਿੰਘ ਕੋਹਲੀ ਜੀ ਨੇ ਵੀ ਉਘੇ ਸਮਾਜ ਸੇਵੀ ਉਪਕਾਰ ਸਿੰਘ ਦੇ ਜੋ ਸਮਾਜ ਦੇ ਭਲੇ ਲਈ ਕੰਮ ਕਰਦੇ ਹਨ ਅਜ ਦੇ ਦੌਰ ਵਿੱਚ ਸਮਾਜ ਸੇਵਾ ਕਰਨਾ ਮੈਂ ਦੇਖਿਆ ਹੜਾਂ ਦੁਰਾਨ ਰਾਸ਼ਨ ਪਾਣੀ ਦਵਾਈਆਂ ਵੰਡੀਆਂ ਗਈਆਂ ਰੋਡ ਸੇਫਟੀ, ਨਸ਼ਿਆਂ ਵਿਰੁੱਧ ਜਾਗਰੂਕਤਾ ਵੱਖ -ਵੱਖ ਕੈਂਪ ਲਗਾਉਣੇ, ਸਕੂਲਾ ਵਿੱਚ ਕੰਪੀਟੀਸ਼ਨ ਕਰਵਾਉਣੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਹੋਂਸਲਾ ਅਫਜ਼ਾਈ ਕਰਦੇ ਰਹਿੰਦੇ ਹਨ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਪਕਾਰ ਸਿੰਘ ਤੇ ਇਨ੍ਹਾਂ ਦੀ ਸੁਸਾਇਟੀ ਇਸੀ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਿਣ। ਇਸ ਕੈਂਪ ਨੂੰ ਜਤਵਿੰਦਰ ਗਰੇਵਾਲ ਤੇ ਪਰਮਿੰਦਰ ਭਲਵਾਨ ਜੀ ਦਾ ਸਹਿਯੋਗ ਨਾਲ ਸੀ। ਇਸ ਕੈਂਪ ਵਿੱਚ ਭਾਰਤੀਆਂ ਜਨਤਾ ਪਾਰਟੀ ਵਲੋਂ ਮਹਾਰਾਣੀ ਪ੍ਰਨੀਤ ਕੌਰ ਨੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਰਜਿ ਪਟਿਆਲਾ ਦੇ ਪ੍ਰਧਾਨ ਉਪਕਾਰ ਸਿੰਘ ਨੂੰ ਵਧਾਈ ਦਿੱਤੀ ਕਿ ਜੋ ਕੰਮ ਸਮਾਜ ਲਈ ਇਹ ਸੁਸਾਇਟੀ ਕਰ ਰਹੀ ਹੈ। ਸ਼ਲਾਘਾਯੋਗ ਕਦਮ ਹੈ। ਇਹਨਾਂ ਨਾਲ ਬੀਬਾ ਜੈਇੰਦਰ ਕੋਰ, ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ, ਕੇ ਕੇ ਸ਼ਰਮਾ ਚੇਅਰਮੈਨ, ਡਿਪਟੀ ਮੇਅਰ ਸੰਗਰ, ਸੋਨੂੰ ਸੰਗਰ ਰਕੇਸ਼ ਕਾਲਾ ਪ੍ਰਧਾਨ ਡਾ ਬੀ ਆਰ ਅੰਬੇਡਕਰ ਸੁਸਾਇਟੀ ਦਾ ਹਰ ਸਾਲ ਦੀ ਤਰਾਂ ਪੂਰਨ ਸਹਿਯੋਗ ਕੀਤਾ। ਇਸ ਸਮੇਂ ਕਾਂਗਰਸ ਪਾਰਟੀ ਦੇ ਡਾ ਧਰਮਵੀਰ ਗਾਂਧੀ, ਹਰਿੰਦਰ ਸਿੰਘ ਨਿਪੀ ਤੇ ਪਾਰਟੀ ਵਰਕਰ ਵੀ ਹਾਜ਼ਰ ਸਨ। ਅਕਾਲੀ ਦਲ ਵਲੋਂ ਇੰਦਰਮੋਹਨ ਸਿੰਘ ਬਜਾਜ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਲਾਡੀ ਉਘੇ ਸਮਾਜ ਸੇਵੀ ਤੇ ਅਕਾਲੀ ਲੀਡਰ ਅਕਾਸ਼ ਸ਼ਰਮਾ ਬੋਕਸਰ ਵੀ ਨਾਲ ਕੈਂਪ ਵਿੱਚ ਆਪਣੀ ਹਾਜ਼ਰੀ ਲਗਵਾਈ।

