ਗਊ ਪੁੱਤਰ ਸੈਨਾ ਨੇ ਗਊਵੰਸ਼ ਨੂੰ ਵੱਡ ਰਹੇ ਵਿਅਕਤੀ ਨੂੰ ਕੀਤਾ ਕਾਬੂ
ਪਟਿਆਲਾ 30 ਜੁਲਾਈ (ਮਧੂਸਾਰ ਬਿਊਰੋ)
ਗਊ ਵੰਸ਼ ਦੀ ਦਿਨੋ ਦਿਨ ਹੋ ਰਹੀ ਬੇਅਦਬੀ ਨੂੰ ਲੈ ਹਿੰਦੂ ਸਮਾਜ ਅਤੇ ਹਿੰਦੂ ਸੰਗਠਨਾਂ ਨੂੰ ਠੇਸ ਪਹੁੰਚੀ ਜਾ ਰਹੀ ਹੈ ।ਹਰ ਦਿਨ ਪੰਜਾਬ ਵਿੱਚੋਂ ਗਊਵੰਸ ਦੇ ਟਰੱਕ ਭਰ ਕੇ ਕਤਲ ਹੋਣ ਜਾ ਰਹੇ ਹਨ ।
ਬੀਤੀ ਰਾਤ ਹੀ ਖਨੌਰੀ ਕੋਲ ਪੈਂਦੇ ਪਿੰਡ ਸ਼ੇਰਗੜ੍ਹ ਵਿੱਚ ਤਿੰਨ ਵਿਅਕਤੀ ਇੱਕ ਗਊਵੰਸ਼ ਨੂੰ ਤੇਜ ਹਥਿਆਰਾਂ ਨਾਲ ਕਤਲ ਕਰ ਰਹੇ ਸਨ,ਕਿਸੇ ਗਊ ਭਗਤ ਨੇ ਇਸਦੀ ਸੂਚਨਾ ਗਊ ਪੁੱਤਰ ਸੈਨਾ ਦੀ ਟੀਮ ਨੂੰ ਦਿੱਤੀ। ਇਸੀ ਸੂਚਨਾ ਦੇ ਅਧਾਰ ਤੇ ਗਊ ਪੁੱਤਰ ਸੈਨਾ ਪੰਜਾਬ ਸਕੱਤਰ ਸ਼ਾਸ਼ਤਰੀ ਹਨੀ ਬਾਤਿਸ਼ ਅਤੇ ਵਾਇਸ ਪ੍ਰਧਾਨ ਕੁਲਦੀਪ ਸ਼ਰਮਾਂ ਆਪਣੀ ਟੀਮ ਲੈ ਕੇ ਪਹੁੰਚੇ ਜਿੱਥੇ ਕੀ ਇੱਕ ਗਊਵੰਸ਼ ਦੀ ਗਰਦਨ ਨੂੰ ਵੱਡਿਆ ਪਿਆ ਸੀ ਤੇ ਉਹ ਗਊਵੰਸ਼ ਤੜਫ ਰਿਹਾ ਸੀ ,ਦੋਸ਼ੀ ਮੋਕੇ ਤੋ ਫਰਾਰ ਹੋ ਗਏ ਅਤੇ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ ਮੋਕੇ ਤੇ ਪਹੁੰਚੇ ਪੁਲਿਸ ਟੀਮ ਨੇ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਜਖਮੀ ਕੀਤੇ ਗਊਵੰਸ਼ ਨੂੰ ਗਊਸ਼ਾਲਾ ਇਲਾਜ ਲਈ ਭੇਜ ਦਿੱਤਾ ਇਸ ਮੌਕੇ ਤੇ ਬੋਲਦੇ ਸ਼ਾਸ਼ਤਰੀ ਹਨੀ ਅਤੇ ਕੁਲਦੀਪ ਸ਼ਰਮਾ ਨੇ ਕਿਹਾ ਕੀ ਜੇਕਰ ਦੋਸ਼ੀਆ ਖਿਲਾਫ ਸਖਤ ਕਾਰਵਾਈ ਨਹੀ ਕਰੇਗੇ ਤਾ ਕੱਲ ਖਨੋਰੀ ਵਿਖੇ ਰੋੜ ਜਾਮ ਕੀਤਾ ਜਾਵੇਗਾ।ਇਸ ਮੌਕੇ ਗਊ ਪੁੱਤਰ ਸ਼ੂਭਾਸ ਖਨੌਰੀ,ਗਊ ਪੁੱਤਰ ਅਮਨਦੀਪ ਸ਼ਰਮਾ ,ਬਜਰੰਗ ਦਲ ਪ੍ਰਧਾਨ ਚਰਚਾ ਗਿੱਲ,ਧਰਮਜੀਤ ਸ਼ੇਰਗੜ੍ਹ ਆਦਿ ਹਾਜ਼ਰ ਸਨ।

