ਰੂਪਨਗਰ

ਪੰਜਾਬ ਐਜੂਕੇਸ਼ਨ ਸੈਂਟਰ ਅਤੇ ਆਈਲੈਟਸ ਸੈਂਟਰਾਂ ਵਿੱਚ ਹੋਇਆ ਚੋਣਾਂ ਸੰਬੰਧੀ ਸਮਾਗਮ

ਸ਼੍ਰੀ ਚਮਕੌਰ ਸਾਹਿਬ, 24 ਅਪ੍ਰੈਲ (ਮਧੂਸਾਰ ਬਿਊਰੋ) : ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੀਆਂ ਹਦਾਇਤਾਂ ਅਤੇ ਉੱਪ ਮੰਡਲ ਮੈਜਿਸਟਰੇਟ ਸ. ਅਮਰੀਕ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ‘ਸਵੀਪ’ ਤਹਿਤ ਮੋਰਿੰਡਾ ਦੇ ਆਈਲੈਟਸ ਸੈਂਟਰਾਂ (ਗਰੇ ਮੈਟਰਜ਼, ਥਿੰਕ ਪੁਆਇੰਟ) ਅਤੇ ਪੰਜਾਬ ਐਜੂਕੇਸ਼ਨ ਸੈਂਟਰ ਮੋਰਿੰਡਾ ਵਿੱਚ ਚੋਣ ਜਾਗਰੂਕਤਾ ਹਿੱਤ ਗਤੀਵਿਧੀਆਂ ਕਰਾਈਆਂ ਗਈਆਂ। ਇਸ ਸਮਾਗਮ ਵਿੱਚ ‘ਸਵੀਪ ਨੋਡਲ ਅਫ਼ਸਰ’ ਰਾਬਿੰਦਰ ਸਿੰਘ ਰੱਬੀ ਨੇ ਵਿਦਿਆਰਥੀਆਂ ਨੂੰ ਚੋਣਾਂ ਸੰਬੰਧੀ ਰੌਚਕ ਤਰੀਕੇ ਨਾਲ਼ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਵੋਟ ਪ੍ਰਕ੍ਰਿਆ ਨਾਲ਼ ਜੁੜਨ ਦਾ ਸੱਦਾ ਦਿੱਤਾ। ਉਨ੍ਹਾਂ ਸੀ ਵਿਜ਼ਿਲ ਐਪ, ਆਦਰਸ਼ ਚੋਣ ਜ਼ਾਬਤਾ, ਨੋਟਾ, ਈ.ਵੀ.ਐੱਮ., ਵੀ.ਵੀ.ਪੈਟ. ਬਾਬਤ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਵੋਟਰ ਪ੍ਰਣ ਵੀ ਕਰਾਇਆ ਗਿਆ। ਵਿਦਿਆਰਥੀਆਂ ਦੀ ਵਧੀਆ ਕਾਰਗੁਜ਼ਾਰੀ ਲਈ ਉਨ੍ਹਾਂ ਨੂੰ ਸਾਹਿਤਕ ਮੈਗਜ਼ੀਨ ਅਤੇ ਮੈਡਲ ਪ੍ਰਦਾਨ ਕੀਤੇ ਗਏ।

ਇਸ ਮੌਕੇ ਜੇਤੂ ਵਿਦਿਆਰਥੀਆਂ ਵਿੱਚ ਹਰਕੀਰਤ ਕੌਰ, ਪਰਵੀਨ ਕੌਰ, ਕਿਰਨਜੀਤ ਕੌਰ, ਨੀਲਮ ਰਾਣੀ, ਹਰਵਿੰਦਰ ਸਿੰਘ, ਦਲਜਿੰਦਰ ਕੌਰ, ਜਸਕੀਰਤ ਸਿੰਘ, ਸੁਖਵੀਰ ਕੌਰ, ਮਨਜੋਤ ਕੌਰ ਅਤੇ ਭਵਜੋਤ ਸਿੰਘ ਦਾ ਸਨਮਾਨ ਸਾਹਿਤਕ ਕਿਤਾਬਾਂ, ਸਰਟੀਫਿਕੇਟ ਅਤੇ ਮੈਡਲ ਨਾਲ਼ ਕੀਤਾ ਗਿਆ ਅਤੇ ਨਵੀਆਂ ਵਿਦਿਅਰਥਣਾਂ ਦੀਆਂ ਵੋਟਾਂ ਵੀ ਇਸੇ ਸਮੇਂ ਬਣਾਈਆਂ ਗਈਆਂ। ਸ਼੍ਰੀ ਰੱਬੀ ਨੇ ਕਿਹਾ ਕਿ ਚੋਣ ਜ਼ਾਬਤੇ ਤੋਂ ਬਾਅਦ ਹੁਣ ਸਾਰੇ ਕਾਲਜਾਂ, ਸਕੂਲਾਂ, ਆਈ ਟੀ ਆਈ ਜਾਂ ਹੋਰ ਸੰਸਥਾਵਾਂ ਵਿੱਚ ਅਜਿਹੇ ਸਮਾਗਮ ਰਚਾਏ ਜਾਣਗੇ ਅਤੇ ਵਿਦਿਆਰਥੀਆਂ ਨੂੰ ਚੋਣ ਪ੍ਰਕ੍ਰਿਆ ਨਾਲ਼ ਜੋੜਿਆ ਜਾਵੇਗਾ। ਇਸ ਸਮਾਗਮ ਨੂੰ ਨੇਪਰੇ ਚਾੜ੍ਹਨ ਵਿੱਚ ਪੰਜਾਬ ਐਜੂਕੇਸ਼ਨ ਸੈਂਟਰ ਦੇ ਐੱਮ.ਡੀ. ਸੰਦੀਪ ਸਿੰਘ, ਗੁਰਦੀਸ਼ ਸਿੰਘ (ਗਰੇ ਮੈਟਰਜ਼), ਸੈਕਟਰ ਅਫ਼ਸਰ ਪ੍ਰਵੀਨ ਕੁਮਾਰ, ਬਲਜਿੰਦਰ ਕੁਮਾਰ, ਸਿਮਰਨਜੀਤ ਸਿੰਘ, ਉਮੇਸ਼ ਕੁਮਾਰ, ਮਾਨਸੀ, ਗੁਰਲੀਨ ਕੌਰ, ਸੁਖਮਨਪ੍ਰੀਤ ਕੌਰ, ਸਿਮਰਨਜੀਤ ਕੌਰ, ਪਵਨਪ੍ਰੀਤ ਕੌਰ, ਗੁਰਕੀਰਤ ਸਿੰਘ ਅਤੇ ਗੁਰਸੇਵਕ ਸਿੰਘ ਨੇ ਅਹਿਮ ਭੂਮਿਕਾ ਨਿਭਾਈ।

Leave a Reply

Your email address will not be published. Required fields are marked *